ਮਾਲਟਾ 'ਚ ਸੁਰੱਖਿਆ ਬਲਾਂ ਨੇ 75 ਪ੍ਰਵਾਸੀਆਂ ਨੂੰ ਬਚਾਇਆ

Thursday, May 28, 2020 - 08:56 PM (IST)

ਮਾਲਟਾ 'ਚ ਸੁਰੱਖਿਆ ਬਲਾਂ ਨੇ 75 ਪ੍ਰਵਾਸੀਆਂ ਨੂੰ ਬਚਾਇਆ

ਵਲੇਟਾ - ਮਾਲਟਾ ਦੇ ਸੁਰੱਖਿਆ ਬਲਾਂ (ਏ. ਐਫ. ਐਮ.) ਨੇ ਬੁੱਧਵਾਰ ਰਾਤ 75 ਪ੍ਰਵਾਸੀਆਂ ਦੇ ਇਕ ਹੋਰ ਸਮੂਹ ਨੂੰ ਡੁੱਬਣ ਤੋਂ ਬਚਾ ਲਿਆ। ਮਾਲਟਾ ਸਰਕਾਰ ਦੇ ਇਕ ਬੁਲਾਰੇ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਾਰੇ ਪ੍ਰਵਾਸੀ ਮਰਦ ਹਨ। ਉਨ੍ਹਾਂ ਅੱਗੇ ਦੱਸਿਆ ਕਿ ਚੌਥਾ ਸੈਲਾਨੀ ਪੋਤ ਅੱਜ ਰਵਾਨਾ ਹੋਵੇਗਾ। ਇਹ ਪੋਤ ਵਲੇਟਾ ਦੇ ਪੂਰਬ ਵਿਚ 13 ਸਮੁੰਦਰੀ ਮੀਲ ਦੂਰ, ਜਿਥੇ ਇਹ ਅਪ੍ਰੈਲ ਦੇ ਆਖਿਰ ਤੋਂ ਬਾਅਦ ਬਚਾਏ ਗਏ 350 ਤੋਂ ਜ਼ਿਆਦਾ ਪ੍ਰਵਾਸੀਆਂ ਲਈ ਮਾਲਟਾ ਸਰਕਾਰ ਵੱਲੋਂ 3 ਹੋਰ ਸੈਲਾਨੀ ਪੋਤਾਂ ਵਿਚ ਸ਼ਾਮਲ ਹੋ ਜਾਵੇਗਾ।

Italy, Malta rescue stricken migrants in Mediterranean | Arab News

ਬੁੱਧਵਾਰ ਨੂੰ ਬਚਾਅ ਕਾਰਜ ਦੇ ਦੂਜੇ ਦਿਨ ਤੱਕ ਏ. ਐਫ. ਐਮ. ਨੇ 90 ਫੀਸਦੀ ਪ੍ਰਵਾਸੀਆਂ ਨੂੰ ਬਚਾਇਆ, ਜਿਨ੍ਹਾਂ ਵਿਚੋਂ 27 ਨਾਬਾਲਿਗ ਅਤੇ ਔਰਤਾਂ ਸ਼ਾਮਲ ਹਨ। ਪਨਾਹ ਮੰਗਣ 'ਤੇ ਬੰਦਰਗਾਹਾਂ ਬੰਦ ਹੋਣ ਦੇ ਬਾਵਜੂਦ ਇਨ੍ਹਾਂ ਨੂੰ ਮਾਲਟਾ ਵਿਚ ਉਤਰਣ ਦੀ ਇਜਾਜ਼ਤ ਦਿੱਤੀ ਗਈ। ਏ. ਐਫ. ਐਮ. ਨੇ ਕਿਹਾ ਕਿ ਨਾਬਾਲਿਗਾਂ ਅਤੇ ਔਰਤਾਂ ਨੂੰ ਮਾਲਟਾ ਵਿਚ ਮਨੁੱਖੀ ਕਾਰਨਾਂ ਕਾਰਨ ਜਹਾਜ਼ ਤੋਂ ਉਤਰਣ ਦੀ ਇਜਾਜ਼ਤ ਦਿੱਤੀ ਗਈ ਸੀ। ਮਾਲਟਾ ਨੇ ਗਲੋਬਲ ਮਹਾਮਾਰੀ ਕੋਰੋਨਾਵਾਇਰਸ ਕੋਵਿਡ-19 ਦੇ ਮੱਦੇਨਜ਼ਰ ਸਿਹਤ ਸਬੰਧੀ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਰਫਿਊਜ਼ੀਆਂ ਲਈ ਆਪਣੀ ਬੰਦਰਗਾਹ ਬੰਦ ਕਰ ਦਿੱਤੀ ਹੈ।


author

Khushdeep Jassi

Content Editor

Related News