ਕੈਨੇਡਾ ’ਚ ਖਾਲਿਸਤਾਨ ਰੈਫਰੈਂਡਮ ਲਈ ਨਿਰਧਾਰਿਤ ਦੂਸਰਾ ਸਥਾਨ ਵੀ ਵਿਵਾਦ ’ਚ
Friday, Sep 08, 2023 - 09:55 AM (IST)

ਜਲੰਧਰ (ਇੰਟ)– ਕੈਨੇਡਾ ’ਚ ਸਰੀ ਦੇ ਸਰਕਾਰੀ ਸਕੂਲ ’ਚ 10 ਸਤੰਬਰ ਨੂੰ ਪ੍ਰਸਤਾਵਿਤ ਖਾਲਿਸਤਾਨ ਰੈਫਰੈਂਡਮ ਦੇ ਰੱਦ ਕੀਤੇ ਜਾਣ ਤੋਂ ਬਾਅਦ ਖਾਲਿਸਤਾਨੀ ਅੱਤਵਾਦ ਗੁਰਪਤਵੰਤ ਸਿੰਘ ਪੰਨੂ ਅਤੇ ਉਸਦੇ ਗੁਰਗਿਆਂ ਵਲੋਂ ਰੈਫਰੈਂਡਮ ਲਈ ਨਿਰਧਾਰਿਤ ਕੀਤੇ ਗਏ ਦੂਸਰੇ ਸਥਾਨ ਨੂੰ ਲੈ ਕੇ ਵੀ ਵਿਵਾਦ ਖੜ੍ਹਾ ਹੋ ਗਿਆ ਹੈ। ਸਕੂਲ ’ਚ ਰੈਫਰੈਂਡਮ ਰੱਦ ਹੋਣ ਤੋਂ ਬਾਅਦ ਇਸ ਦਾ ਸਥਾਨ ਬਦਲ ਕੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕਰ ਦਿੱਤਾ ਗਿਆ ਸੀ ਪਰ ਇਹ ਗੁਰਦੁਆਰਾ ਕੈਨੇਡਾ ਦੇ ਡਾਇਰੈਕਟੋਰੇਟ ਆਫ ਚੈਰਿਟੀ ਦੇ ਕੋਲ ਇਕ ਚੈਰਿਟੀ ਸੰਸਥਾ ਦੇ ਤੌਰ ’ਤੇ ਰਜਿਸਟਰਡ ਹੈ ਅਤੇ ਗੁਰਦੁਆਰਾ ਸਾਹਿਬ ਦੇ ਫੰਡਾਂ ਦਾ ਇਸਤੇਮਾਲ ਗੈਰ ਚੈਰਿਟੀ ਕੰਮਾਂ ਦੇ ਲਈ ਨਹੀਂ ਹੋ ਸਕਦਾ। ਇਸੇ ਨੂੰ ਆਧਾਰ ਬਣਾ ਕੇ ਕੈਨੇਡਾ ਦੇ ਰੇਡੀਓ ਅਤੇ ਟੀ.ਵੀ. ਪੱਤਰਕਾਰ ਜੋਗਿੰਦਰ ਬਾਸੀ ਅਤੇ ਗੁਰਭੇਜ ਸਿੱਧੂ ਨੇ ਡਾਇਰਕਟੋਰੇਟ ਆਫ ਚੈਰਿਟੀਜ਼ ਨੂੰ ਇਸਦੀ ਸ਼ਿਕਾਇਤ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਹਾਂਗਕਾਂਗ 'ਚ ਮੋਹਲੇਧਾਰ ਮੀਂਹ ਕਾਰਨ ਸੜਕਾਂ, ਸਬਵੇਅ ਸਟੇਸ਼ਨ 'ਤੇ ਭਰਿਆ ਪਾਣੀ, ਸਕੂਲ ਕੀਤੇ ਗਏ ਬੰਦ
ਰੈਫਰੈਂਡਮ ਚੈਰਿਟੀ ਦੀ ਗਤੀਵਿਧੀ ਨਹੀਂ
ਇਹ ਉਹੀ ਗੁਰਦੁਆਰਾ ਹੈ, ਜਿਸਦੇ ਬਾਹਰ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਦਾ 19 ਜੂਨ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਰੈਫਰੈਂਡਮ ਦੇ ਪੋਸਟਰ ’ਚ ਹਰਦੀਪ ਸਿੰਘ ਨਿੱਜਰ ਦੇ ਨਾਲ-ਨਾਲ ਤਲਵਿੰਦਰ ਸਿੰਘ ਪਰਮਾਰ ਦੀ ਫੋਟੋ ਵੀ ਲਗਾਈ ਹੈ, ਜੋ ਕਨਿਸ਼ਕ ਬੰਬ ਕਾਂਡ ਦਾ ਦੋਸ਼ੀ ਹੈ, ਜਿਸ ’ਚ 300 ਤੋਂ ਵਧ ਲੋਕਾਂ ਦੀ ਮੌਤ ਹੋ ਗਈ ਸੀ। ਜੋਗਿੰਦਰ ਬਾਸੀ ਅਤੇ ਗੁਰਭੇਜ ਸਿੱਧੂ ਨੇ ਆਪਣੀ ਸ਼ਿਕਾਇਤ ’ਚ ਲਿਖਿਆ ਹੈ ਕਿ ਰੈਫਰੈਂਡਮ ਚੈਰਿਟੀ ਦੀ ਗਤੀਵਿਧੀ ਨਹੀਂ ਹੈ ਅਤੇ ਇਹ ਕਿਸੇ ਦੇਸ਼ ਦੀ ਪ੍ਰਭੂਸੱਤਾ ਦੇ ਮਾਮਲੇ ’ਚ ਸਿੱਧਾ ਦਖਲ ਹੈ।
ਇਹ ਵੀ ਪੜ੍ਹੋ: ਅਧਿਐਨ 'ਚ ਦਾਅਵਾ, ਅਮਰੀਕਾ 'ਚ ਗ੍ਰੀਨ ਕਾਰਡ ਮਿਲਣ ਤੋਂ ਪਹਿਲਾਂ ਹੀ 4 ਲੱਖ ਭਾਰਤੀਆਂ ਦੀ ਹੋ ਸਕਦੀ ਹੈ ਮੌਤ
ਚੈਰਿਟੀ ਫੰਡ ਦੀ ਦੁਰਵਰਤੋਂ ਦਾ ਦੋਸ਼
ਇਹ ਇਕ ਵੱਖਵਾਦੀ ਗਤੀਵਿਧੀ ਹੈ। ਗੁਰਦੁਆਰਾ ਸਾਹਿਬ ਦਾ ਚੈਰਿਟੀ ਫੰਡ ਇਸ ਗਤੀਵਿਧੀ ਦੇ ਪੋਸਟਰ, ਬੈਨਰ, ਬੋਰਡ ਅਤੇ ਰੇਡੀਓ ਇਸ਼ਤਿਹਾਰ ਦੇ ਲਈ ਕੀਤਾ ਜਾ ਰਿਹਾ ਹੈ। ਇਹ ਪੋਸਟਰ ਅਤੇ ਬੈਨਰ ਗੁਰਦੁਆਰਾ ਸਾਹਿਬ ਦਾ ਫੰਡ ਖਰਚ ਕੇ ਬ੍ਰਿਟਿਸ਼ ਕੋਲੰਬੀਆ ਦੇ ਕਈ ਹਿੱਸਿਆਂ ’ਚ ਲਗਾਏ ਗਏ ਹਨ। ਇਨ੍ਹਾਂ ’ਤੇ 1 ਲੱਖ ਡਾਲਰ ਤੋਂ ਵੱਧ ਦਾ ਖਰਚਾ ਆਇਆ ਹੈ ਅਤੇ ਇਹ ਚੈਰਿਟੀ ਫੰਡ ਦੀ ਦੁਰਵਰਤੋਂ ਹੈ। ਇਸ ਦੇ ਨਾਲ ਹੀ ਸ਼ਿਕਾਇਤ ’ਚ ਪੰਨੂ ਵਲੋਂ ਛਾਪੇ ਗਏ ਬੈਨਰ ਅਤੇ ਪੋਸਟਰ ਦੀ ਨਵੀਂ ਫੋਟੋ ਅਤੇ ਸਕੂਲ ’ਚ ਰੱਦ ਹੋਏ ਰੈਫਰੈਂਡਮ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਅਤੇ ਸਕੂਲ ਨੂੰ ਜੋਗਿੰਦਰ ਬਾਸੀ ਵਲੋਂ ਲਿਖੇ ਗਏ ਪੱਤਰਾਂ ਦੀ ਕਾਪੀ ਵੀ ਲਗਾਈ ਗਈ ਹੈ।
ਪੰਜਾਬ ਫਾਊਂਡੇਸ਼ਨ ਨੇ ਪ੍ਰਗਟਾਇਆ ਇਤਰਾਜ਼
ਪੰਜਾਬ ਫਾਊਂਡੇਸ਼ਨ ਨੇ ਵੀ ਇਸ ’ਤੇ ਵੀ ਸਖਤ ਇਤਰਾਜ਼ ਜ਼ਾਹਿਰ ਕੀਤਾ ਹੈ ਅਤੇ ਕੈਨੇਡਾ ਸਰਕਾਰ ਨੂੰ ਫਿਰ ਅਪੀਲ ਕੀਤੀ ਹੈ ਕਿ ਇਸ ਧਾਰਮਿਕ ਸਥਾਨ ’ਤੇ ਵੀ ਰੈਫਰੈਂਡਮ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਫਾਊਂਡੇਸ਼ਨ ਦਾ ਕਹਿਣਾ ਹੈ ਕਿ ਗੁਰਦੁਆਰੇ ਦੇ ਕੰਪਲੈਕਸ ’ਚ ਜੀ. ਐੱਨ. ਸਿੱਖ ਪ੍ਰੀ-ਸਕੂਲ ਵੀ ਹੈ ਅਤੇ ਉਥੇ ਪ੍ਰੋਗਰਾਮ ਆਯੋਜਿਤ ਕਰਨ ਨਾਲ ਵਿਦਿਆਰਥੀਅਾਂ ’ਤੇ ਸੰਭਾਵਿਤ ਤੌਰ ’ਤੇ ਨਾਂਹਪੱਖੀ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ ਦੀ ਸਿੱਖਿਆ ਅਤੇ ਬਾਲ ਦੇਖਭਾਲ ਮੰਤਰੀ ਰਚਨਾ ਸਿੰਘ ਤੋਂ ਉਸ ਗੁਰਦੁਆਰੇ ’ਚ ਖਾਲਿਸਤਾਨ ਸਬੰਧੀ ਪ੍ਰੋਗਰਾਮ ਕਰਨ ਦੀ ਇਜਾਜ਼ਤ ਨਾ ਦੇਣ ਦੀ ਮੰਗ ਕੀਤੀ ਹੈ, ਜੋ ਧਾਰਮਿਕ ਮਕਸਦਾਂ ਦੇ ਲਈ ਕੈਨੇਡਾ ਦੀ ਮਾਲੀਆ ਏਜੰਸੀ ਦੇ ਨਾਲ ਰਜਿਸਟਰਡ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।