ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਦੇ ਮਤਰੇਏ ਭਰਾ ਦੀ ਲਾਸ਼ ਦਾ ਦੂਜੀ ਵਾਰ ਕੀਤਾ ਗਿਆ ਪੋਸਟਮਾਰਟਮ

02/18/2017 2:00:10 PM

ਕੁਆਲਾਲੰਪੁਰ— ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਮਤਰੇਏ ਭਰਾ ਜੋਂਗ ਨਾਮ ਦੀ ਲਾਸ਼ ਦਾ ਪਹਿਲਾਂ ਕੀਤੇ ਗਏ ਪੋਸਟਮਾਰਟਮ ਤੋਂ ਕੋਈ ਸਿੱਟਾ ਨਾ ਨਿਕਲਣ ''ਤੇ ਮਲੇਸ਼ੀਆ ਨੇ ਹੁਣ ਦੂਜੀ ਵਾਰ ਪੋਸਟਮਾਰਟਮ ਕੀਤਾ ਹੈ। ਮਲੇਸ਼ੀਆ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਜਿਹੀ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਪਹਿਲਾਂ ਤੋਂ ਬਣਾਈ ਯੋਜਨਾ ਤਹਿਤ ਕੁਆਲਾਲੰਪੁਰ ਦੇ ਇਕ ਹਵਾਈ ਅੱਡੇ ''ਤੇ ਜੋਂਗ ਨਾਮ ਦੀ ਹੱਤਿਆ ਕੀਤੀ ਗਈ। ਪੁਲਸ ਨੇ ਇਸ ਮਾਮਲੇ ਦੇ ਸੰਬੰਧ ''ਚ ਉੱਤਰੀ ਕੋਰੀਆ ਦੇ ਇਕ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ''ਚ ਇਹ ਚੌਥੀ ਗ੍ਰਿਫਤਾਰੀ ਹੈ। 

ਦੂਜੀ ਵਾਰ ਪੋਸਟਮਾਰਟਮ ਕੀਤੇ ਜਾਣ ਨਾਲ ਉੱਤਰੀ ਕੋਰੀਆ ਸਪੱਸ਼ਟ ਰੂਪ ਨਾਲ ਨਾਰਾਜ਼ ਹੋ ਗਿਆ ਹੈ। ਉਸ ਨੇ ਪੋਸਟਮਾਰਟਮ ਦੇ ਹਰ ਨਤੀਜੇ ਨੂੰ ਖਾਰਜ ਕਰਨ ਦੀ ਗੱਲ ਕਹੀ ਹੈ ਅਤੇ ਮਲੇਸ਼ੀਆ ਤੋਂ ਲਾਸ਼ ਨੂੰ ਤੁਰੰਤ ਲਿਆਉਣ ਦੀ ਮੰਗ ਕੀਤੀ ਹੈ। ਪਯੋਂਗਯਾਂਗ ਦੇ ਰਾਜਦੂਤ ਨੇ ਸ਼ੁੱਕਰਵਾਰ ਨੂੰ ਮੁਰਦਾ ਘਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਲੇਸ਼ੀਆਈ ਅਧਿਕਾਰੀ ਸ਼ਾਇਦ ਕੁਝ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅਤੇ ਦੁਸ਼ਮਣੀ ਤਾਕਤਾਂ ਨਾਲ ਮਿਲੀਭਗਤ ਕਰ ਰਹੇ ਹਨ। ਪੋਸਟਮਾਰਟਮ ਨਤੀਜਿਆਂ ਤੋਂ ਕੋਈ ਸਿੱਟਾ ਨਾ ਨਿਕਲਣ ਕਾਰਨ ਕਿਮ ਜੋਂਗ ਨਾਮ ਦੀ ਰਹੱਸਮਈ ਮੌਤ ਬਾਰੇ ਕਈ ਸਵਾਲ ਉਠ ਰਹੇ ਹਨ।

Tanu

News Editor

Related News