ਕੈਨੇਡਾ ਦੇ 4 ਸੂਬਿਆਂ ''ਚ ਸ਼ੁਰੂ ਹੋ ਚੁੱਕਾ ਹੈ ਕੋਰੋਨਾ ਦਾ ਦੂਜਾ ਦੌਰ : ਟਰੂਡੋ
Thursday, Sep 24, 2020 - 05:07 PM (IST)

ਓਟਾਵਾ- ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਨੂੰ ਹਲਕੇ ਵਿਚ ਨਾ ਲੈਣ ਕਿਉਂਕਿ ਦੇਸ਼ ਦੇ ਕਈ ਹਿੱਸਿਆਂ ਵਿਚ ਇਸ ਦਾ ਦੂਜਾ ਦੌਰ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਾਡੇ ਚਾਰ ਸਭ ਤੋਂ ਵੱਡੇ ਸੂਬਿਆਂ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਓਂਟਾਰੀਓ ਅਤੇ ਕਿਊਬਿਕ ਵਿਚ ਦੂਜੀ ਲਹਿਰ ਸਿਰਫ ਸ਼ੁਰੂ ਨਹੀਂ ਹੋ ਰਹੀ ਜਦਕਿ ਇਹ ਪਹਿਲਾਂ ਹੀ ਚੱਲ ਰਹੀ ਹੈ।
ਕੋਵਿਡ-19 ਦੇ ਮਾਮਲੇ ਰਾਸ਼ਟਰੀ ਪੱਧਰ 'ਤੇ ਬਹੁਤ ਵੱਧ ਚੁੱਕੇ ਹਨ। ਅੱਧ ਅਗਸਤ ਵਿਚ ਇਕ ਦਿਨ ਵਿਚ ਤਕਰੀਬਨ 300 ਮਾਮਲੇ ਦਰਜ ਹੁੰਦੇ ਸਨ ਜੋ ਹੁਣ 1,248 ਹੋ ਗਏ ਹਨ। ਚੀਫ ਪਬਲਿਕ ਹੈਲਥ ਅਫਸਰ ਡਾ. ਥੈਰੇਸਾ ਟੇਮ ਨੇ ਕੈਨੇਡੀਅਨਾਂ ਅਤੇ ਜਨਤਕ ਸਿਹਤ ਨੀਤੀ ਨਿਰਮਾਤਾਵਾਂ ਨੂੰ ਹੁਣ ਕੋਰੋਨਾ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਦੁੱਗਣਾ ਕਰਨ ਲਈ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਇਹ ਉਹ ਖ਼ਬਰ ਹੈ ਜਿਸ ਨੂੰ ਕੋਈ ਵੀ ਸੁਣਨਾ ਨਹੀਂ ਚਾਹੁੰਦਾ।