ਗਲਾਸਗੋ ''ਚ ਸ਼ੁੱਕਰਵਾਰ ਨੂੰ ਖਤਮ ਹੋ ਸਕਦੀਆਂ ਹਨ ਤਾਲਾਬੰਦੀ ਪੱਧਰ 4 ਦੀਆਂ ਪਾਬੰਦੀਆਂ
Monday, Dec 07, 2020 - 02:29 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਿਸ਼ ਸਰਕਾਰ ਵੱਲੋਂ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ, ਇਸਦੀ ਲਾਗ ਦੇ ਆਧਾਰ 'ਤੇ ਖੇਤਰਾਂ ਨੂੰ ਅਲੱਗ ਤਾਲਾਬੰਦੀ ਪੱਧਰਾਂ ਵਿੱਚ ਵੰਡਿਆ ਹੋਇਆ ਹੈ। ਇਹਨਾਂ ਪੱਧਰਾਂ ਦੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਗਲਾਸਗੋ ਦੇਸ਼ ਦੇ ਸਭ ਤੋਂ ਸਖਤ ਪਾਬੰਦੀਆਂ ਵਾਲੇ ਪੱਧਰ ਨੂੰ ਛੱਡ ਸਕਦਾ ਹੈ। ਇਸ ਸੰਬੰਧੀ ਮੰਤਰੀ ਨਿਕੋਲਾ ਸਟਰਜਨ ਨੇ ਪਹਿਲਾਂ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ 11 ਕੌਂਸਲ ਖੇਤਰਾਂ ਵਿੱਚ ਤਾਲਾਬੰਦੀ ਪੱਧਰ 4 ਦੀਆਂ ਪਾਬੰਦੀਆਂ 11 ਦਸੰਬਰ ਨੂੰ ਹਟਾ ਲਈਆਂ ਜਾਣਗੀਆਂ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਬੁਸ਼ਫਾਇਰ 'ਚ 60,000 ਕੋਆਲਾ ਸਮੇਤ 3 ਬਿਲੀਅਨ ਜੰਗਲੀ ਜਾਨਵਰ ਪ੍ਰਭਾਵਿਤ
ਇਸ ਲਈ ਇਹਨਾਂ ਖੇਤਰਾਂ ਵਿੱਚ ਪਾਬੰਦੀਆਂ ਦੀ ਸਮੀਖਿਆ ਦੋ ਦਿਨਾਂ ਦੇ ਸਮੇਂ ਵਿੱਚ ਹੋਣ ਵਾਲੀ ਹੈ ਜਿਸ ਨਾਲ ਪਾਬੰਦੀਆਂ ਦੇ ਬਦਲਣ ਜਾਂ ਜਾਰੀ ਰੱਖਣ ਬਾਰੇ ਨਿਰਧਾਰਿਤ ਕੀਤਾ ਜਾਵੇਗਾ। ਸਿਹਤ ਸਕੱਤਰ ਜੀਨ ਫ੍ਰੀਮੈਨ ਨੇ ਵੀ ਇੱਕ ਇੰਟਰਵਿਊ ਦੌਰਾਨ ਪੁਸ਼ਟੀ ਕੀਤੀ ਕਿ ਇਸ ਸਮੇਂ ਪੱਧਰ 4 ਵਿਚਲੀਆਂ 11 ਸਥਾਨਕ ਕੌਸਲਾਂ ਸ਼ੁੱਕਰਵਾਰ ਨੂੰ ਉਸ ਪੱਧਰ ਤੋਂ ਬਾਹਰ ਆ ਜਾਣਗੀਆਂ ਪਰ ਵਾਇਰਸ ਸੰਬੰਧੀ ਸਰਕਾਰ ਦੀ ਸਥਿਤੀ ਅਜੇ ਬਦਲੀ ਨਹੀਂ ਹੈ, ਇਸ ਲਈ ਕੈਬਨਿਟ ਵਾਇਰਸ ਸੰਬੰਧੀ ਅੰਕੜਿਆਂ ਅਤੇ ਹੋਰ ਗਤੀਵਿਧੀਆਂ ਦਾ ਜਾਇਜ਼ਾ ਕਰਕੇ ਮੰਗਲਵਾਰ ਨੂੰ ਇਹ ਫ਼ੈਸਲਾ ਕਰੇਗੀ ਕਿ ਇਹ ਖੇਤਰ ਕਿਹੜੇ ਪੱਧਰ ਤੋਂ ਹੇਠਾਂ ਜਾਣਗੇ। ਇਸ ਸੰਬੰਧੀ ਲਏ ਗਏ ਫ਼ੈਸਲੇ ਦਾ ਐਲਾਨ ਨਿਕੋਲਾ ਸਟਰਜਨ ਦੁਆਰਾ ਕੀਤਾ ਜਾਵੇਗਾ।
ਨੋਟ- ਗਲਾਸਗੋ ਵਿਚ ਸ਼ੁੱਕਰਵਾਰ ਨੂੰ ਖਤਮ ਹੋ ਸਕਦੀਆਂ ਹਨ ਕੋਰੋਨਾ ਪਾਬੰਦੀਆਂ, ਖ਼ਬਰ ਬਾਰੇ ਦੱਸੋ ਆਪਣੀ ਰਾਏ।