ਕਵਾਡ ਬੈਠਕ ''ਚ ਕੋਰੋਨਾ ਅਤੇ ਹਿੰਦ-ਪ੍ਰਸ਼ਾਂਤ ਮੁੱਦੇ ''ਤੇ ਚਰਚਾ ਕਰਨ ਲਈ ਉਤਸੁਕ ਹਾਂ : ਮੌਰੀਸਨ

03/12/2021 6:32:29 PM

ਮੈਲਬੌਰਨ (ਭਾਸ਼ਾ): ਅਮਰੀਕਾ, ਭਾਰਤ, ਜਾਪਾਨ ਦੇ ਨੇਤਾਵਾਂ ਨਾਲ ਹੋਣ ਵਾਲੀ ਆਪਣੀ ਪਹਿਲੀ ਕਵਾਡ ਬੈਠਕ ਨੂੰ ਇਤਿਹਾਸਿਕ ਕਰਾਰ ਦਿੰਦੇ ਹੋਏ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕੋਵਿਡ-19 ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸੁਰੱਖਿਆ ਅਤੇ ਸਮੁੰਦਰੀ ਚੁਣੌਤੀਆਂ ਦੇ ਮੁੱਦਿਆਂ 'ਤੇ ਕਰੀਬੀ ਦੋਸਤਾਂ ਨਾਲ ਚਰਚਾ ਕਰਨ ਲਈ ਉਤਸੁਕ ਹਨ। ਕਵਾਡ ਅਸਲ ਵਿਚ ਚਾਰ ਦੇਸ਼ਾਂ- ਭਾਰਤ, ਜਾਪਾਨ, ਆਸਟ੍ਰੇਲੀਆ ਅਤੇ ਅਮਰੀਕਾ ਦਾ ਇਕ ਸਮੂਹ ਹੈ ਅਤੇ 2007 ਵਿਚ ਇਸ ਦੀ ਸਥਾਪਨਾ ਦੇ ਬਾਅਦ ਤੋਂ ਇਹਨਾਂ ਚਾਰ ਮੈਂਬਰ ਦੇਸਾਂ ਦੇ ਪ੍ਰਤੀਨਿਧੀ ਸਮੇਂ-ਸਮੇਂ 'ਤੇ ਮਿਲਦੇ ਰਹੇ ਹਨ।

ਆੱਜ ਭਾਵ ਸ਼ੁੱਕਰਵਾਰ ਨੂੰ ਡਿਜੀਟਲ ਢੰਗ ਨਾਲ ਹੋਣ ਵਾਲੀ ਇਸ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹੀਦੇ ਸੁਗਾ ਹਿੱਸੇਦਾਰੀ ਕਰਨਗੇ। ਮੌਰੀਸਨ ਨੇ ਕਿਹਾ,''ਮੈਂ ਰਾਸ਼ਟਰਪਤੀ ਬਾਈਡੇਨ ਅਤੇ ਪੀ.ਐੱਮ. ਮੋਦੀ, ਜਾਪਾਨ ਦੇ ਪ੍ਰਧਾਨ ਮੰਤਰੀ ਸੁਗਾ ਨਾਲ ਡਿਜੀਟਲ ਬੈਠਕ ਵਿਚ  ਸ਼ਾਮਲ ਹੋਵਾਂਗਾ।'' ਉਹਨਾਂ ਨੇ ਇਹਨਾਂ ਦੇਸ਼ਾਂ ਦੇ ਨੇਤਾਵਾਂ ਨਾਲ ਬੈਠਕ ਨੂੰ 'ਇਤਿਹਸਿਕ' ਦੱਸਿਆ ਅਤੇ ਕਿਹਾ ਕਿ ਉਹ ਵਿਭਿੰਨ ਮੁੱਦਿਆਂ 'ਤੇ ਚਰਚਾ ਕਰਨ ਲਈ ਉਤਸੁਕ ਹਨ। 

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ‘ਚ ਵੀਜ਼ਾ ਨਿਯਮ ਕੀਤੇ ਗਏ ਸਖ਼ਤ, ਇਹਨਾਂ ਲੋਕਾਂ ਦੀਆ ਵਧੀਆਂ ਮੁਸ਼ਕਲਾਂ

ਮੌਰੀਸਨ ਨੇ ਪੱਤਰਕਾਰਾਂ ਨੂੰ ਕਿਹਾ,''ਇਹ ਚਾਰੇ ਰਾਸ਼ਟਰਾਂ ਸੰਬੰਧੀ ਹੈ ਜਿਹਨਾਂ ਦੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਲੰਬੇ ਸਮੇਂ ਲਈ ਹਿਤ ਜੁੜੇ ਹਨ। ਸਾਡੇ ਲਈ ਇਹ ਉਹ ਸਥਾਨ ਹੈ ਜਿੱਥੇ ਅਸੀਂ ਰਹਿੰਦੇ ਹਾਂ, ਜਿੱਥੇ ਜਾਪਾਨ ਹੈ, ਜਿੱਥੇ ਭਾਰਤ ਹੈ ਅਤੇ ਜਿੱਥੇ ਅਮਰੀਕਾ ਦੀ ਲੰਬੇ ਸਮੇਂ ਤੋਂ ਮੌਜੂਦਗੀ ਰਹੀ ਹੈ। ਇਸ ਲਈ ਇਹ ਗੱਲਬਾਤ ਹਿੰਦ-ਪ੍ਰਸ਼ਾਂਤ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਮਹੱਤਵਪੂਰਨ ਹੈ ਅਤੇ ਇਸ ਨਾਲ ਹਿੰਦ ਪ੍ਰਸ਼ਾਂਤ ਖੇਤਰ ਦੇ ਸਾਰੇ ਦੇਸ਼ਾਂ ਨੂੰ ਫਾਇਦਾ ਹੋਵੇਗਾ।'' 

ਮੌਰੀਸਨ ਨੇ ਕਿਹਾ,''ਮੈਨੂੰ ਵਿਸ਼ਵਾਸ ਹੈ ਕਿ ਕਈ ਹੋਰ ਮੁੱਦੇ ਹੋਣਗੇ ਜਿਹਨਾਂ 'ਤੇ ਗੱਲਬਾਤ ਹੋਵੇਗੀ ਅਤੇ ਉਹਨਾਂ ਟੀਚਿਆਂ ਨੂੰ ਹਾਸਲ ਕਰਨ ਲਈ ਤਕਨੀਕੀ ਹਿੱਸੇਦਾਰੀ ਲੋੜੀਂਦੀ ਹੋਵੇਗੀ। ਇਸ ਲਈ ਇਹ ਇਕ ਇਤਿਹਾਸਿਕ ਪਲ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਦੁਨੀਆ ਵਿਚ ਆਸਟ੍ਰੇਲੀਆ ਦੀ ਨੁਮਾਇੰਦਗੀ ਨੂੰ ਦਰਸਾਉਂਦਾ ਹੈ। ਇਹ ਕੁਝ ਅਜਿਹਾ ਹੈ ਜਿਸ 'ਤੇ ਅਸੀਂ ਕਈ ਸਾਲਾਂ ਤੋਂ ਕੰਮ ਕਰ ਰਹੇ ਹਾਂ। ਸਾਡਾ ਇਹ ਟੀਚਾ ਰਿਹਾ ਹੈ ਕਿ ਅਸੀਂ ਇਹਨਾਂ ਨੇਤਾਵਾਂ ਨੂੰ ਬੈਠਕ ਵਿਚ ਇਕੱਠੇ ਦੇਖੀਏ।'' ਇਸ ਡਿਜੀਟਲ ਬੈਠਕ ਦੇ ਲੱਗਭਗ 90 ਮਿੰਟ ਤੱਕ ਚੱਲਣ ਦੀ ਆਸ ਹੈ ਅਤੇ ਇਸ ਦੌਰਾਨ ਚਾਰੇ ਨੇਤਾ ਸੁਤੰਤਰ ਅਤੇ ਮੁਕਤ ਹਿੰਦ-ਪ੍ਰਸ਼ਾਂਤ ਖੇਤਰ ਨੂੰ ਲੈਕੇ ਆਪਣੇ ਦ੍ਰਿਸ਼ਟੀਕੋਣ ਸਾਹਮਣੇ ਰੱਖਣਗੇ।


Vandana

Content Editor

Related News