ਪੀ.ਐੱਮ. ਮੋਦੀ ਅਤੇ ਸਕੌਟ ਮੌਰੀਸਨ ਵੀਰਵਾਰ ਨੂੰ ਦੋ-ਪੱਖੀ ਮੁੱਦਿਆਂ 'ਤੇ ਕਰਨਗੇ ਚਰਚਾ

06/01/2020 6:08:41 PM

ਮੈਲਬੌਰਨ (ਭਾਸ਼ਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵੀਰਵਾਰ ਨੂੰ ਵੀਡੀਓ ਲਿੰਕ ਦੇ ਜ਼ਰੀਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵਾਰਤਾ ਕਰਨਗੇ। ਇਸ ਦੌਰਾਨ ਦੋਵੇਂ ਨੇਤਾ ਦੋ-ਪੱਖੀ ਸੰਬੰਧਾਂ ਅਤੇ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ 'ਤੇ ਵੀ ਚਰਚਾ ਕਰਨਗੇ। ਇਸ ਦੇ ਇਲਾਵਾ ਰੱਖਿਆ, ਵਪਾਰ ਅਤੇ ਸਮੁੰਦਰੀ ਸੁਰੱਖਿਆ ਜਿਹੇ ਮੁੱਦਿਆਂ 'ਤੇ ਵੀ ਗੱਲਬਾਤ ਹੋਵੇਗੀ। ਆਸਟ੍ਰੇਲੀਅਨ ਐਸੋਸੀਏਟਿਡ ਪ੍ਰੈੱਸ (ਏ.ਏ.ਪੀ.) ਦੇ ਮੁਤਾਬਕ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਵਿਚ ਮੌਰੀਸਨ ਨੇ ਕਿਹਾ ਕਿ ਉਹ ਕੋਵਿਡ-19 ਮਹਾਮਾਰੀ 'ਤੇ ਦੇਸ਼ਾਂ ਵੱਲੋਂ ਚੁੱਕੇ ਜਾ ਰਹੇ ਕਦਮਾਂ 'ਤੇ ਚਰਚਾ ਕਰਨਗੇ ਅਤੇ ਵੀਡੀਓ ਲਿੰਕ ਦੇ ਜ਼ਰੀਏ ਬੈਠਕ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ।

ਮੌਰੀਸਨ ਨੇ ਕਿਹਾ,''ਪ੍ਰਧਾਨ ਮੰਤਰੀ ਮੋਦੀ ਅਤੇ ਮੈਂ ਰੱਖਿਆ, ਵਪਾਰ, ਸਮੁੰਦਰੀ ਸੁਰੱਖਿਆ ਅਤੇ ਸੁਰੱਖਿਆ, ਵਿਗਿਆਨ ਅਤੇ ਤਕਨੀਕ ਅਤੇ ਸਿੱਖਿਆ ਖੇਤਰਾਂ ਵਿਚ ਨਵੇਂ ਮੌਕਿਆਂ 'ਤੇ ਚਰਚਾ ਕਰਾਂਗੇ।'' ਉਹਨਾਂ ਨੇ ਕਿਹਾ,''ਇਕੋ ਜਿਹੀ ਸੋਚ ਵਾਲੇ ਲੋਕਤੰਤਰ ਅਤੇ ਸੁਭਾਵਿਕ ਰਣਨੀਤਕ ਹਿੱਸੇਦਾਰ ਵਜੋਂ ਆਸਟ੍ਰੇਲੀਆ ਅਤੇ ਭਾਰਤ ਸਹਿਮਤ ਹਨ ਕਿ ਸਾਡਾ ਮਜ਼ਬੂਤ ਦੋ-ਪੱਖੀ ਸੰਬੰਧ ਇਕ ਖੁੱਲ੍ਹੇ, ਖੁਸ਼ਹਾਲ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਖੇਤਰ ਦੇ ਲਈ ਮਹੱਤਪੂਰਨ ਹੈ।'' ਮੌਰੀਸਨ ਇਸ ਸਾਲ ਜਨਵਰੀ ਵਿਚ ਭਾਰਤ ਆਉਣ ਵਾਲੇ ਸਨ ਪਰ ਆਸਟ੍ਰੇਲੀਆ ਦੇ ਦੱਖਣ-ਪੂਰਬੀ ਹਿੱਸੇ ਵਿਚ ਜੰਗਲ ਵਿਚ ਲੱਗੀ ਭਿਆਨਕ ਅੱਗ ਦੇ ਬਾਅਦ ਉਹਨਾਂ ਨੇ ਯਾਤਰਾ ਰੱਦ ਕਰ ਦਿੱਤੀ ਸੀ। 

ਪੜ੍ਹੋ ਇਹ ਅਹਿਮ ਖਬਰ- World Milk Day: 78 ਹਜ਼ਾਰ ਰੁਪਏ ਕਿਲੋ ਵਿਕ ਰਿਹਾ ਹੈ ਗਧੀ ਦੇ ਦੁੱਧ ਦਾ ਪਨੀਰ

ਮੌਰੀਸਨ ਨੇ ਐਤਵਾਰ ਨੂੰ ਇਕ ਤਸਵੀਰ ਟਵੀਟ ਕੀਤੀ ਸੀ। ਇਸ ਵਿਚ ਉਹਨਾਂ ਨੇ ਲਿਖਿਆ,''ਐਤਵਾਰ ਨੂੰ ਅੰਬ ਦੀ ਚਟਨੀ ਦੇ ਨਾਲ ਸਮੋਸੇ। ਵੀਡੀਓ ਲਿੰਕ ਦੇ ਜ਼ਰੀਏ ਇਸ ਹਫਤੇ ਨਰਿੰਦਰ ਮੋਦੀ ਦੇ ਨਾਲ ਮੇਰੀ ਬੈਠਕ ਹੈ। ਉਹ ਸ਼ਾਕਾਹਾਰੀ ਹਨ ਮੈਂ ਉਹਨਾਂ ਦੇ ਨਾਲ ਸਮੋਸੇ ਖਾਣਾ ਚਾਹਾਂਗਾ।'' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ 'ਤੇ ਜਵਾਬ ਦਿੰਦੇ ਹੋਏ ਕਿਹਾ ਕਿ ਦੋਵੇਂ ਦੇਸ਼ ਹਿੰਦ ਮਹਾਸਾਗਰ ਨਾਲ ਜੁੜੇ ਹੋਏ ਹਨ ਅਤੇ ਭਾਰਤੀ ਸਮੋਸੇ ਨਾਲ ਇਕਜੁੱਟ ਹਨ।'' ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਸਮੋਸਾ ਲਜੀਜ਼ ਦਿਸ ਰਿਹਾ ਹੈ। ਮੋਦੀ ਨੇ ਟਵੀਟ ਕੀਤਾ,''ਜਦੋਂ ਅਸੀਂ ਕੋਵਿਡ-19 ਦੇ ਵਿਰੁੱਧ ਫੈਸਲਾਕੁੰਨ ਜਿੱਤ ਹਾਸਲ ਕਰ ਲਵਾਂਗੇ ਤਾਂ ਅਸੀਂ ਇਕੱਠੇ ਮਿਲ ਕੇ ਸਮੋਸੇ ਦਾ ਮਜ਼ਾ ਲਵਾਂਗੇ। 4 ਜੂਨ ਨੂੰ ਸਾਡੀ ਵੀਡੀਓ ਮੁਲਾਕਾਤ ਦਾ ਇੰਤਜ਼ਾਰ ਹੈ।'' ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਵਿਚ ਕੋਰੋਨਾਵਾਇਰਸ ਦੇ 7193 ਮਾਮਲੇ ਆਏ ਹਨ ਅਤੇ 103 ਲੋਕਾਂ ਦੀ ਮੌਤ ਹੋਈ ਹੈ।

ਪੜ੍ਹੋ ਇਹ ਅਹਿਮ ਖਬਰ- ਇਸ ਦੇਸ਼ ਦੇ ਪੀ.ਐੱਮ. ਨੇ ਤੋੜਿਆ ਤਾਲਾਬੰਦੀ ਦਾ ਨਿਯਮ, ਭਰਿਆ ਦੁੱਗਣਾ ਜ਼ੁਰਮਾਨਾ


Vandana

Content Editor

Related News