ਆਸਟ੍ਰੇਲੀਆ : ਪੀ.ਐੱਮ. ਮੌਰੀਸਨ ਨੇ ਲਗਵਾਈ ਫਾਈਜ਼ਰ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ

Sunday, Mar 14, 2021 - 06:11 PM (IST)

ਆਸਟ੍ਰੇਲੀਆ : ਪੀ.ਐੱਮ. ਮੌਰੀਸਨ ਨੇ ਲਗਵਾਈ ਫਾਈਜ਼ਰ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਟੀਕਾਕਰਨ ਬਾਰੇ “ਗਲਤ ਜਾਣਕਾਰੀ” ਦੀ ਨਿੰਦਾ ਕਰਦਿਆਂ ਅੱਜ ਸਵੇਰੇ ਸਿਡਨੀ ਦੇ ਇਕ ਮੈਡੀਕਲ ਸੈਂਟਰ ਵਿਚ ਫਾਈਜ਼ਰ ਕੋਰੋਨਾ ਵਾਇਰਸ ਟੀਕੇ ਦੀ ਦੂਜੀ ਖੁਰਾਕ ਲਗਵਾਈ। ਮੌਰੀਸਨ ਨੇ ਨਰਸ ਦੀ ਪ੍ਰਸ਼ੰਸਾ ਕੀਤੀ, ਜਿਸ ਨੇ ਉਹਨਾਂ ਨੂੰ ਦੂਜੀ ਖੁਰਾਕ ਦਿੱਤੀ। ਮੌਰੀਸਨ ਨੇ ਕਿਹਾ ਕਿ ਸਰਕਾਰ ਟੀਕਿਆਂ ਬਾਰੇ ਗਲਤ ਜਾਣਕਾਰੀ ਦੇਣ ਵਾਲੇ ਸੰਦੇਸ਼ਾਂ ਵਿਰੁੱਧ ਪੜਤਾਲ ਕਰ ਰਹੀ ਹੈ। ਇਹਨਾਂ ਗਲਤ ਸੰਦੇਸ਼ਾਂ ਵਿਚ ਕਿਹਾ ਜਾ ਰਿਹਾ ਹੈ ਕਿ “ਡਾਕਟਰ ਗੂਗਲ ਕੋਲ ਨਾ ਜਾਓ, ਡਾਕਟਰ ਫੇਸਬੁੱਕ ਕੋਲ ਨਾ ਜਾਓ ਆਦਿ।" 

ਮੌਰੀਸਨ ਨੇ ਕਿਹਾ,''ਮਾਹਰਾਂ ਦੀ ਗੱਲ ਸੁਣੋ।" ਸਿਹਤ ਵਿਭਾਗ ਦੇ ਸਕੱਤਰ ਬ੍ਰੈਂਡਨ ਮਰਫੀ ਨੇ ਕਿਹਾ ਕਿ ਐਸਟਰਾਜ਼ੇਨੇਕਾ ਅਤੇ ਫਾਈਜ਼ਰ ਟੀਕਿਆਂ ਪ੍ਰਤੀ ਚਿੰਤਾਵਾਂ ਦਾ ਕੋਈ ਵੈਧਤਾ ਨਹੀਂ ਹੈ।ਦੋਵੇਂ ਟੀਕੇ, ਅਸਲ ਵਿਸ਼ਵ ਦੇ ਅੰਕੜਿਆਂ 'ਤੇ ਵੀ ਬਰਾਬਰ ਪ੍ਰਭਾਵਸ਼ਾਲੀ ਹਨ। ਇਹ ਦੋਵੇਂ ਟੀਕੇ ਬਹੁਤ ਵਧੀਆ ਹਨ ਜੋ ਬਿਮਾਰੀ ਨੂੰ ਰੋਕਦੇ ਹਨ। ਉਹਨਾਂ ਨੇ ਕਿਹਾ,“ਮੈਂ ਕਿਸੇ ਵੀ ਤਰ੍ਹਾਂ ਦੀਆਂ ਅਟਕਲਾਂ ਦਾ ਖੰਡਨ ਕਰਦਾ ਹਾਂ ਕਿ ਇੱਕ ਨਾਲੋਂ ਦੂਜੀ ਬਿਹਤਰ ਹੈ।”

PunjabKesari
  
ਅਜਿਹੇ ਸੰਦੇਸ਼ ਉਦੋਂ ਸਾਹਮਣੇ ਆਏ ਹਨ ਜਦੋਂ ਸਰਕਾਰ ਨੂੰ ਕਈ ਤਰ੍ਹਾਂ ਦੀਆਂ ਰੁਕਾਵਟਾਂ ਤੋਂ ਬਾਅਦ ਦੇਸ਼ ਦੇ ਟੀਕਾਕਰਨ ਪ੍ਰੋਗਰਾਮ ਵਿਚ ਦੇਰੀ ਕਾਰਨ ਭਾਰੀ ਦਬਾਅ ਦਾ ਸਾਹਮਣਾ ਕਰਨਾ ਪਿਆ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਅਤੇ ਡਾਕਟਰ ਮਰਫੀ ਨੇ ਕਿਹਾ ਕਿ ਸਾਰੇ ਆਸਟ੍ਰੇਲੀਆਈ ਅਕਤੂਬਰ ਤੱਕ ਆਪਣੀ ਪਹਿਲੀ ਖੁਰਾਕ ਹਾਸਲ ਕਰ ਸਕਦੇ ਹਨ। ਹੁਣ ਤੱਕ ਲਗਭਗ 150,000 ਕੋਵਿਡ-19 ਖੁਰਾਕਾਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। 

ਪੜ੍ਹੋ ਇਹ ਅਹਿਮ ਖਬਰ- ਪੱਛਮੀ ਆਸਟ੍ਰੇਲੀਆ 'ਚ ਅੱਜ ਪਈਆਂ ਵੋਟਾਂ, ਲੇਬਰ ਪਾਰਟੀ ਨੂੰ ਪੂਰਨ ਜਿੱਤ ਦੀ ਆਸ

ਸ਼ੁੱਕਰਵਾਰ ਨੂੰ ਮੌਰੀਸਨ ਨੇ ਮੰਨਿਆ ਕਿ ਵਿਦੇਸ਼ਾਂ ਤੋਂ ਆਸਟ੍ਰੇਲੀਆ ਦੀ ਸ਼ੁਰੂਆਤੀ ਟੀਕੇ ਦੀ ਸਪਲਾਈ "ਸਾਡੀ ਉਮੀਦ ਤੋਂ ਕਿਤੇ ਘੱਟ ਸੀ"। ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਆ ਨੂੰ ਅਸਲ ਵਿਚ ਯੂਰਪੀਅਨ ਯੂਨੀਅਨ ਤੋਂ 3.8 ਮਿਲੀਅਨ ਐਸਟ੍ਰਾਜ਼ੇਨੇਕਾ ਖੁਰਾਕਾਂ ਮਿਲਣ ਦੀ ਆਸ ਸੀ ਪਰ ਹੁਣ ਤੱਕ ਉਸ ਨੂੰ ਸਿਰਫ 700,000 ਵੈਕਸੀਨ ਹਾਸਲ ਹੋਈਆਂ ਹਨ।ਇਹ ਬਿਆਨ ਉਦੋਂ ਆਇਆ ਜਦੋਂ ਇਟਲੀ ਨੇ ਯੂਰਪੀਅਨ ਯੂਨੀਅਨ ਦੀਆਂ ਸ਼ਕਤੀਆਂ ਨੂੰ ਪਿਛਲੇ ਹਫਤੇ ਆਸਟ੍ਰੇਲੀਆ ਨੂੰ 250,000 ਐਸਟ੍ਰਾਜ਼ੇਨੇਕਾ ਟੀਕਾ ਖੁਰਾਕਾਂ ਦੇ ਨਿਰਯਾਤ ਨੂੰ ਰੋਕਣ ਲਈ ਬੇਨਤੀ ਕੀਤੀ ਸੀ।


author

Vandana

Content Editor

Related News