ਮੌਰੀਸਨ ਨੇ ਯੂਕੇ ''ਚ ਫੈਲੇ ਕੋਰੋਨਾ ਦੇ ਨਵੇਂ ਸਟ੍ਰੇਨ ਬਾਰੇ ਚਰਚਾ ਕਰਨ ਲਈ ਬੁਲਾਈ ਬੈਠਕ
Wednesday, Jan 06, 2021 - 05:15 PM (IST)

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇਸ ਸ਼ੁੱਕਰਵਾਰ ਨੂੰ ਰਾਸ਼ਟਰੀ ਕੈਬਨਿਟ ਦੀ ਇੱਕ ਵਿਸ਼ੇਸ਼ ਬੈਠਕ ਬੁਲਾਈ ਹੈ। ਇਸ ਬੈਠਕ ਵਿਚ ਆਸਟ੍ਰੇਲੀਆ ਪਰਤਣ ਵਾਲੇ ਯਾਤਰੀਆਂ ਦੇ ਲਈ ਕੋਵਿਡ-19 ਪ੍ਰੋਟੋਕਾਲ ਨੂੰ ਮਜ਼ਬੂਤਕਰਨ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ।ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਗੈਰ-ਯੋਜਨਾਬੱਧ ਬੈਠਕ ਦੀ ਘੋਸ਼ਣਾ ਕਰਦਿਆਂ ਮੌਰੀਸਨ ਨੇ ਕਿਹਾ ਕਿ ਬ੍ਰਿਟੇਨ ਵਿਚ ਫੈਲੇ ਨਵੇਂ ਕੋਰੋਨਾ ਦੇ ਸਟ੍ਰੇਨ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਇਕ ਅਨੁਮਾਨ ਮੁਤਾਬਕ ਆਸਟ੍ਰੇਲੀਆ ਲਈ ਉਡਾਣ ਭਰਨ ਤੋਂ ਪਹਿਲਾਂ ਯਾਤਰੀਆਂ ਦੀ ਲਾਜ਼ਮੀ ਜਾਂਚ ਵਰਗੇ ਉਪਾਵਾਂ 'ਤੇ ਵਿਚਾਰ ਕੀਤੇ ਜਾਣਗੇ।
ਮੌਰੀਸਨ ਨੇ ਲਿਖਿਆ ਕਿ ਸ਼ੁੱਕਰਵਾਰ ਸਵੇਰੇ ਰਾਸ਼ਟਰੀ ਕੈਬਨਿਟ ਦੀ ਇੱਕ ਵਿਸ਼ੇਸ਼ ਬੈਠਕ ਬੁਲਾਉਣ ਲਈ ਅੱਜ ਦੁਪਹਿਰ ਮੈਂ ਪ੍ਰੀਮੀਅਰਾਂ ਅਤੇ ਮੁੱਖ ਮੰਤਰੀਆਂ ਨਾਲ ਸੰਪਰਕ ਕੀਤਾ। ਬੈਠਕ ਵਿਚ ਇਕ ਪ੍ਰਸਤਾਵ ‘ਤੇ ਵਿਚਾਰ ਕੀਤਾ ਜਾਵੇਗਾ। ਉਹਨਾਂ ਮੁਤਾਬਕ,"ਪ੍ਰਸਤਾਵ ਅੰਤਰਰਾਸ਼ਟਰੀ ਯਾਤਰਾ ਪ੍ਰਕ੍ਰਿਆਵਾਂ ਨੂੰ ਖਤਮ ਕਰਨ ਅਤੇ ਕੋਵਿਡ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਬਾਰੇ ਹੈ।ਇਹ ਵਿਸ਼ੇਸ਼ ਤੌਰ' ਤੇ ਯੂਕੇ ਵਿਚ ਫੈਲੇ ਨਵੇਂ ਸਟ੍ਰੇਨ ਸੰਬੰਧੀ ਹੈ। ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਕੋਵਿਡ ਟੀਕਾਕਰਨ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਜਾਣਗੇ।ਇਹ ਬੈਠਕ ਫੈਡਰਲ ਸਰਕਾਰ ਦੇ ਟੀਕਾਕਰਨ ਪ੍ਰੋਗਰਾਮ ਬਾਰੇ ਰਾਸ਼ਟਰੀ ਕੈਬਨਿਟ ਨੂੰ ਹੋਰ ਅਪਡੇਟ ਕਰਨ ਦਾ ਇੱਕ ਮੌਕਾ ਵੀ ਪ੍ਰਦਾਨ ਕਰੇਗੀ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾਵਾਇਰਸ ਕਾਰਨ ਭਾਰਤ-ਸ਼੍ਰੀਲੰਕਾ ਦੇ ਦੋ-ਪੱਖੀ ਸੰਬੰਧਾਂ 'ਤੇ ਨਹੀਂ ਪਵੇਗਾ ਅਸਰ : ਜੈਸ਼ੰਕਰ
ਉੱਧਰ ਵਿਦੇਸ਼ੀ ਯਾਤਰੀਆਂ ਦੇ ਇਕਾਂਤਵਾਸ ਕਰਵਾਉਣ ਦੇ ਢੰਗ ਨੂੰ ਲੈ ਕੇ ਰਾਜ ਸਰਕਾਰਾਂ ਦਰਮਿਆਨ ਬਹਿਸ ਛੇੜ ਗਈ ਹੈ। ਵਰਤਮਾਨ ਵਿਚ, ਸਿਡਨੀ ਜ਼ਿਆਦਾਤਰ ਅੰਤਰਰਾਸ਼ਟਰੀ ਯਾਤਰੀਆਂ ਨੂੰ ਸਵੀਕਾਰਦਾ ਹੈ ਅਤੇ ਇਹ ਉਹ ਜਗ੍ਹਾ ਹੈ ਜਿੱਥੇ ਉਹ ਆਪਣੇ ਗ੍ਰਹਿ ਰਾਜ ਨਾਲ ਜੁੜਨ ਵਾਲੀ ਫਲਾਈਟ ਲੈਣ ਤੋਂ ਪਹਿਲਾਂ ਹੋਟਲ ਇਕਾਂਤਵਾਸ ਵਿਚ ਰਹਿੰਦੇ ਹਨ।