ਆਸਟ੍ਰੇਲੀਆ ਦੇ ਪੀ.ਐੱਮ. ਨੇ ਕਰਮਚਾਰੀ ਬੀਬੀ ਤੋਂ ਮੰਗੀ ਮੁਆਫ਼ੀ, ਜਬਰ-ਜ਼ਿਨਾਹ ਮਾਮਲੇ ਦੀ ਜਾਂਚ ਦਾ ਕੀਤਾ ਵਾਅਦਾ

Tuesday, Feb 16, 2021 - 06:07 PM (IST)

ਆਸਟ੍ਰੇਲੀਆ ਦੇ ਪੀ.ਐੱਮ. ਨੇ ਕਰਮਚਾਰੀ ਬੀਬੀ ਤੋਂ ਮੰਗੀ ਮੁਆਫ਼ੀ, ਜਬਰ-ਜ਼ਿਨਾਹ ਮਾਮਲੇ ਦੀ ਜਾਂਚ ਦਾ ਕੀਤਾ ਵਾਅਦਾ

ਕੈਨਬਰਾ (ਬਿਊਰੋ): ਆਸਟ੍ਰੇਲੀਆ ਦੀ ਸੰਸਦ ਵਿਚ ਕਰਮਚਾਰੀ ਬੀਬੀ ਨਾਲ ਹੋਏ ਜਬਰ-ਜ਼ਿਨਾਹ ਦੇ ਦੋਸ਼ 'ਤੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਮੰਗਲਵਾਰ ਨੂੰ ਮੁਆਫ਼ੀ ਮੰਗੀ ਤੇ ਡੂੰਘੀ ਜਾਂਚ ਦਾ ਵਾਅਦਾ ਕੀਤਾ। ਬੀਬੀ ਨੇ ਦੋਸ਼ ਲਗਾਇਆ ਸੀਕਿ ਇਕ ਸਾਥੀ ਨੇ ਦੇਸ਼ ਦੀ ਸੰਸਦ ਵਿਚ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ।

ਬੀਬੀ ਨੇ ਦੋਸ਼ ਲਗਾਇਆ ਕਿ ਮੌਰੀਸਨ ਦੀ ਸੱਤਾਧਾਰੀ ਲਿਬਰਲ ਪਾਰਟੀ ਲਈ ਕੰਮ ਕਰਨ ਵਾਲੇ ਇਕ ਸ਼ਖਸ ਨੇ ਉਸ ਨਾਲ ਮਾਰਚ 2019 ਵਿਚ ਰੱਖਿਆ ਮੰਤਰੀ ਲਿੰਡਾ ਰੇਨੋਲਡਸ ਦੇ ਦਫਤਰ ਵਿਚ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਉਸ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਸ ਨੇ ਉਸੇ ਸਾਲ ਅਪ੍ਰੈਲ ਦੀ ਸ਼ੁਰੂਆਤ ਵਿਚ ਪੁਲਸ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਪਰ ਉਸ ਨੇ ਆਪਣੇ ਕਰੀਅਰ ਨੂੰ ਦੇਖਦੇ ਹੋਏ ਰਸਮੀ ਸ਼ਿਕਾਇਤ ਨਾ ਕਰਨ ਦਾ ਫ਼ੈਸਲਾ ਲਿਆ। ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹਨਾ ਨੇ ਅਪ੍ਰੈਲ 2019 ਵਿਚ ਸ਼ਿਕਾਇਤ ਕਰਤਾ ਨਾਲ ਗੱਲ ਕੀਤੀ ਸੀ ਪਰ ਉਸ ਨੇ ਰਸਮੀ ਸ਼ਿਕਾਇਤ ਨਾ ਕਰਨ ਦਾ ਫ਼ੈਸਲਾ ਲਿਆ ਸੀ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੇ ਕਈ ਹਿੱਸਿਆਂ 'ਚ ਭਾਰੀ ਬਰਫ਼ਬਾਰੀ, 20 ਲੱਖ ਘਰਾਂ ਦੀ ਬਿਜਲੀ ਗੁੱਲ

ਉਦੋਂ ਬੀਬੀ ਨੇ ਜਬਰ-ਜ਼ਿਨਾਹ ਦੇ ਬਾਰੇ ਵਿਚ ਰੈਨੋਲਡਸ ਦਫਤਰ ਦੇ ਸੀਨੀਅਰ ਕਰਮਚਾਰੀ ਨੂੰ ਦੱਸਿਆ ਸੀ। ਰੇਨੋਲਡਸ ਨੇ ਵੀ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਉਸ ਨੂੰ ਪਿਛਲੇ ਸਾਲ ਸ਼ਿਕਾਇਤ ਬਾਰੇ ਦੱਸਿਆ ਗਿਆ ਸੀ ਭਾਵੇਂਕਿ ਉਸ ਨੇ ਇਨਕਾਰ ਕੀਤਾ ਕਿ ਬੀਬੀ 'ਤੇ ਪੁਲਸ ਸ਼ਿਕਾਇਤ ਨਾ ਕਰਨ ਖ਼ਿਲਾਫ਼ ਦਬਾਅ ਪਾਇਆ ਗਿਆ ਸੀ। ਮੌਰੀਸਨ ਨੇ ਮੰਗਲਵਾਰ ਨੂੰ ਬੀਬੀ ਤੋਂ ਮੁਆਫ਼ੀ ਮੰਗੀ ਅਤੇ ਜਾਂਚ ਦਾ ਵਾਅਦਾ ਕੀਤਾ। ਉਹਨਾਂ ਨੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਮੈਂ ਇਹ ਯਕੀਨੀ ਕਰਨਾ ਚਾਹੁੰਦਾ ਹਾਂ ਕਿ ਇਸ ਜਗ੍ਹਾ 'ਤੇ ਕੰਮ ਕਰਨ ਵਾਲੀ ਹਰ ਬੀਬੀ ਸੁਰੱਖਿਅਤ ਰਹੇ। ਮੌਰੀਸਨ ਨੇ ਕਿਹਾ ਕਿ ਉਹਨਾਂ ਨੇ ਕਾਰਜ ਸਥਲ ਦੀਆਂ ਸ਼ਿਕਾਇਤਾਂ ਨਾਲ ਨਜਿੱਠਣ ਲਈ ਕੈਬਨਿਟ ਅਧਿਕਾਰੀ ਸਟੇਫਨੀ ਫੋਸਟਰ ਨੂੰ ਨਿਯੁਕਤ ਕੀਤਾ ਹੈ।

ਨੋਟ- ਆਸਟ੍ਰੇਲੀਆ ਦੇ ਪੀ.ਐੱਮ. ਨੇ ਕਰਮਚਾਰੀ ਬੀਬੀ ਤੋਂ ਮੰਗੀ ਮੁਆਫ਼ੀ, ਕੁਮੈਂਟ ਕਰ ਦਿਓ ਰਾਏ।


author

Vandana

Content Editor

Related News