ਆਸਟ੍ਰੇਲੀਆ ਦੇ ਪੀ.ਐੱਮ ਨੇ ਚੀਨੀ ਕੰਪਨੀ ਵੱਲੋਂ ਨਵੇਂ ਸ਼ਹਿਰ ਵਸਾਉਣ ਦੀਆਂ ਖ਼ਬਰਾਂ ਨੂੰ ਕੀਤਾ ਖਾਰਿਜ
Monday, Feb 08, 2021 - 05:58 PM (IST)
            
            ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਪਾਪੂਆ ਨਿਊ ਗਿਨੀ ਨਾਲ ਲੱਗਦੀ ਦੇਸ਼ ਦੀ ਸਮੁੰਦਰੀ ਸਰਹੱਦ 'ਤੇ ਚੀਨੀ ਕੰਪਨੀ ਵੱਲੋਂ ਇਕ ਨਵੇ ਉਦਯੋਗਿਕ ਟਾਪੂ ਸ਼ਹਿਰਾਂ ਦਾ ਨਿਰਮਾਣ ਕਰਨ ਸੰਬੰਧੀ ਖ਼ਬਰਾਂ ਨੂੰ ਸੋਮਵਾਰ ਨੂੰ ਖਾਰਿਜ ਕਰ ਦਿੱਤਾ। ਆਸਟ੍ਰੇਲੀਆਈ ਮੀਡੀਆ ਵਿਚ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਹਾਂਗਕਾਂਗ ਵਿਚ ਰਜਿਸਟਰਡ ਡਬਲਊ.ਵਾਈ.ਡਬਲਊ. ਹੋਲਡਿੰਗ ਲਿਮੀਟਿਡ ਨਾਮਕ ਕੰਪਨੀ, ਟੋਰੇਸ ਜਲਡਮਰੂਮੱਧ ਵਿਚ ਸਥਿਤ ਡਾਰੂ ਟਾਪੂ 'ਤੇ 30 ਅਰਬ ਅਮਰੀਕੀ ਡਾਲਰ ਦੀ ਲਾਗਤ ਨਾਲ ਇਕ ਸ਼ਹਿਰ ਵਸਾਉਣਾ ਚਾਹੁੰਦੀ ਹੈ ਜਿਸ ਵਿਚ ਇਕ ਬੰਦਰਗਾਹ ਅਤੇ ਉਦਯੋਗਿਕ ਖੇਤਰ ਹੋਵੇਗਾ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਕਿਸਾਨ ਸਪੋਰਟ ਕਮੇਟੀ ਆਸਟ੍ਰੇਲੀਆ ਦਾ ਗਠਨ, ਅੰਦੋਲਨ ਲਈ ਭੇਜੀ 2 ਲੱਖ 18 ਹਜ਼ਾਰ ਦੀ ਮਦਦ
ਖ਼ਬਰਾਂ ਮੁਤਾਬਕ ਇਸ ਸੰਬੰਧੀ ਪਿਛਲੇ ਸਾਲ ਅਪ੍ਰੈਲ ਵਿਚ ਉਕਤ ਕੰਪਨੀ ਨੇ ਪਾਪੂਆ ਗਿਨੀ ਸਰਕਾਰ ਨੂੰ ਪੱਤਰ ਲਿਖੇ ਸਨ। ਡਾਰੂ ਟਾਪੂ ਦੀ ਆਬਾਦੀ 20,000 ਹੈ ਅਤੇ ਇਹ ਆਸਟ੍ਰੇਲੀਆ ਦੀ ਮੁੱਖ ਭੂਮੀ ਤੋਂ ਲੱਗਭਗ 200 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਸੇ ਸ਼ਹਿਰ ਦੇ ਨਿਰਮਾਣ ਸੰਬੰਧੀ ਖ਼ਬਰਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਉਹਨਾਂ ਨੇ ਸਿਡਨੀ ਰੇਡੀਓ ਨੂੰ ਕਿਹਾ,''ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਲੱਗਦਾ ਹੈ ਕਿ ਇਹ ਕਾਲਪਨਿਕ ਖ਼ਬਰ ਹੈ।''

ਉਹਨਾਂ ਨੇ ਕਿਹਾ ਕਿ ਕੁਝ ਲੋਕ ਕਲਪਨਾ ਦੀਆਂ ਪਤੰਗਾਂ ਉਡਾ ਰਹੇ ਹਨ ਅਤੇ ਮੈ ਇਸ ਸ਼ੋਰ ਨੂੰ ਮਹੱਤਵ ਨਹੀਂ ਦੇਣਾ ਚਾਹੁੰਦਾ। ਮੌਰੀਸਨ ਨੇ ਕਿਹਾ,''ਮੈਂ ਲੱਗਭਗ ਨਿਯਮਿਤ ਤੌਰ 'ਤੇ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਾਰਪੇ ਨਾਲ ਗੱਲ ਕਰਦਾ ਰਹਿੰਦਾ ਹਾਂ ਅਤੇ ਸਾਡੇ ਵਿਚ ਬਹੁਤ ਚੰਗੇ ਸੰਬੰਧ ਹਨ। ਉਹ ਸਾਡੇ ਵਿਚ ਅਤੇ ਹੋਰ ਦੇਸ਼ਾਂ ਨਾਲ ਸੰਬੰਧਾਂ ਦੇ ਮਹੱਤਵ ਨੂੰ ਸਮਝਦੇ ਹਨ।ਇਸ ਲਈ ਮੈਂ ਨਹੀਂ ਸਮਝਦਾ ਕਿ ਪਾਪੂਆ ਨਿਊ ਗਿਨੀ ਅਜਿਹਾ ਕੁਝ ਕਰੇਗਾ।''
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
