ਸਕਾਟਲੈਂਡ: ਮਹਾਮਾਰੀ 'ਚ ਲੋਕਾਂ ਨੂੰ ਉਮੀਦ ਦੇਣ ਲਈ ਉਗਾਏ ਗਏ 100,000 ਤੋਂ ਵੱਧ ਸੂਰਜਮੁਖੀ ਦੇ ਫੁੱਲ

Friday, Sep 10, 2021 - 04:02 PM (IST)

ਸਕਾਟਲੈਂਡ: ਮਹਾਮਾਰੀ 'ਚ ਲੋਕਾਂ ਨੂੰ ਉਮੀਦ ਦੇਣ ਲਈ ਉਗਾਏ ਗਏ 100,000 ਤੋਂ ਵੱਧ ਸੂਰਜਮੁਖੀ ਦੇ ਫੁੱਲ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਫਾਈਫ ਦੇ ਖੇਤਾਂ 'ਚ ਕੋਰੋਨਾ ਮਹਾਮਾਰੀ ਦੇ ਚਲਦਿਆਂ ਲੋਕਾਂ ਨੂੰ ਉਮੀਦ ਅਤੇ ਹੌਂਸਲਾ ਦੇਣ ਲਈ ਇੱਕ ਵਿਸ਼ਾਲ ਖੇਤਰ ਵਿੱਚ ਸੂਰਜਮੁਖੀ ਦੇ 1 ਲੱਖ ਫੁੱਲ ਉਗਾ ਕੇ 'ਹੋਪ' ਸ਼ਬਦ ਲਿਖਿਆ ਗਿਆ ਹੈ। ਏਲੀ ਦੇ ਨੇੜੇ ਅਰਡ੍ਰੌਸ ਫਾਰਮ ਦਾ ਮੈਦਾਨ 1.5 ਹੈਕਟੇਅਰ ਵਿੱਚ ਫੈਲਿਆ ਹੋਇਆ ਹੈ। ਚਾਰ ਫੁੱਟਬਾਲ ਪਿੱਚਾਂ ਦੇ ਆਕਾਰ ਵਿੱਚ ਬੀਜੇ ਜਾਣ ਤੋਂ ਤਕਰੀਬਨ ਪੰਜ ਮਹੀਨਿਆਂ ਬਾਅਦ ਫੁੱਲ ਖਿੜੇ ਹਨ।

PunjabKesari

ਈਸਟ ਨਿਊਕ ਟ੍ਰਿਨਿਟੀ ਚਰਚ ਦੇ 36 ਸਾਲਾ ਰੇਵ ਡਗਲਸ ਕ੍ਰੀਯਟਨ ਨੇ ਮਹਾਮਾਰੀ ਦੌਰਾਨ ਲੋਕਾਂ ਨੂੰ ਇੱਕ ਉਮੀਦ ਦੇਣ ਅਤੇ ਚੈਰਟੀਆਂ ਦੀ ਆਰਥਿਕ ਮਦਦ ਕਰਨ ਲਈ ਸੂਰਜਮੁਖੀ ਦੇ ਫੁੱਲ ਉਗਾਏ। ਉਸਨੇ 30 ਸਾਲਾ ਕਿਸਾਨ ਕਲੇਅਰ ਪੋਲੌਕ ਦੀ ਸਹਾਇਤਾ ਨਾਲ ਮਈ ਦੇ ਅਰੰਭ ਵਿੱਚ 100,000 ਤੋਂ ਵੱਧ ਸੂਰਜਮੁਖੀ ਦੇ ਬੀਜ ਬੀਜੇ। ਇਸ ਜੋੜੀ ਨੂੰ ਉਮੀਦ ਹੈ ਕਿ ਇਹ ਕਦਮ ਸਥਾਨਕ ਭਾਈਚਾਰੇ ਲਈ ਖੁਸ਼ੀ ਲਿਆਏਗਾ ਅਤੇ ਪਿਛਲੇ ਹਫ਼ਤੇ ਇਸ ਦੇ ਖੁੱਲ੍ਹਣ 'ਤੇ 500 ਲੋਕ ਇਸ ਨੂੰ ਦੇਖਣ ਆਏ। 

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ 'ਚ ਕੋਰੋਨਾ ਦੀ ਤੀਜੀ ਲਹਿਰ ਦਾ ਕਹਿਰ, ਰਿਕਾਰਡ ਮਾਮਲੇ ਆਏ ਸਾਹਮਣੇ

ਇਸ ਵਿਸ਼ਾਲ ਸੂਰਜਮੁਖੀ ਫੁੱਲਾਂ ਦੇ ਸਥਾਨ ਨੂੰ ਪਾਰ ਕਰਨ ਵਿੱਚ 20 ਮਿੰਟ ਲੱਗਦੇ ਹਨ, ਇਸ ਦੁਆਰਾ ਅਤੇ ਸਥਾਨਕ ਚੈਰਿਟੀਆਂ ਲਈ 2,000 ਪੌਂਡ ਇਕੱਠੇ ਕੀਤੇ ਜਾ ਚੁੱਕੇ ਹਨ। ਡਗਲਸ ਅਨੁਸਾਰ ਤਾਲਾਬੰਦੀ ਲੋਕਾਂ ਲਈ ਬਹੁਤ ਨਿਰਾਸ਼ਾਜਨਕ ਸੀ ਅਤੇ ਉਹ ਅਜਿਹਾ ਕੁਝ ਕਰਨਾ ਚਾਹੁੰਦਾ ਸੀ ਜਿਸ ਨਾਲ ਲੋਕ ਮੁਸਕਰਾਉਣ ਅਤੇ ਜ਼ਿੰਦਗੀ ਦੀ ਨਵੀਂ ਉਮੀਦ ਪੈਦਾ ਕਰਨ।


author

Vandana

Content Editor

Related News