ਸਕਾਟਲੈਂਡ: ਚੋਣਾਂ 'ਚ ਦੂਸਰੇ ਸਥਾਨ 'ਤੇ ਰਹਿਣ ਦੀ ਦੌੜ ਲਈ ਵਧਿਆ ਪ੍ਰਚਾਰ

04/30/2021 1:15:16 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਹੋਲੀਰੂਡ ਚੋਣਾਂ ਦੇ ਮੱਦੇਨਜ਼ਰ ਲੇਬਰ ਅਤੇ ਕੰਜ਼ਰਵੇਟਿਵਜ਼ ਪਾਰਟੀਆਂ ਨੇ ਅਗਲੇ ਵੀਰਵਾਰ ਦੀ ਚੋਣ ਤੋਂ ਬਾਅਦ ਹੋਲੀਰੂਡ ਵਿਖੇ ਦੂਜੀ ਧਿਰ ਬਣਨ ਲਈ ਆਪਣੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। ਦੋਵੇਂ ਪਾਰਟੀਆਂ ਲੋਕਾਂ ਨੂੰ ਦੂਜੇ ਨੰਬਰ 'ਤੇ ਆਉਣ ਲਈ ਵੋਟ ਪਾਉਣ ਦੀ ਅਪੀਲ ਕਰਨ ਲਈ ਮੁਹਿੰਮ ਚਲਾ ਰਹੀਆਂ ਹਨ। ਇਹ ਦੋਵੇਂ ਪਾਰਟੀਆਂ ਐਸ ਐਨ ਪੀ ਦੁਆਰਾ ਬਹੁਮਤ ਦੀਆਂ ਸੀਟਾਂ ਜਿੱਤਣ ਦੀ ਉਮੀਦ ਕਰ ਰਹੀਆਂ ਹਨ ਅਤੇ ਖੇਤਰੀ ਸੂਚੀ ਦੀਆਂ ਵੋਟਾਂ ਵਿੱਚ ਵੱਧ ਤੋਂ ਵੱਧ ਐਮ ਐਸ ਪੀ ਜਿਤਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। 

ਸਕਾਟਿਸ਼ ਲੇਬਰ ਲੀਡਰ ਅਨਸ ਸਰਵਰ ਨੇ ਇਸ ਮੁਹਿੰਮ ਪ੍ਰਚਾਰ ਲਈ ਆਪਣੀ ਨਵੀਂ ਦਿੱਖ ਵਾਲੀ ਚੋਣ ਬੱਸ ਦਾ ਉਦਘਾਟਨ ਕੀਤਾ ਹੈ ਜੋ ਕਿ ਪੀਚ ਬੈਲਟ ਪੇਪਰ ਤੇ ਲੇਬਰ ਵੋਟਿੰਗ ਨੂੰ ਉਤਸ਼ਾਹਿਤ ਕਰਦੀ ਹੈ। ਜਦੋਂ ਕਿ ਕੰਜ਼ਰਵੇਟਿਵ ਨੇਤਾ ਡਗਲਸ ਰਾਸ ਬਹਿਸ ਕਰ ਰਹੇ ਹਨ ਕਿ ਟੋਰੀਜ ਦੁਆਰਾ ਸੂਚੀ ਵਿੱਚ ਵੋਟ ਪਾਉਣ ਨਾਲ ਐਸ ਐਨ ਪੀ ਦੇ ਬਹੁਮਤ ਨੂੰ ਰੋਕਣ ਵਿੱਚ ਮਦਦ ਮਿਲੇਗੀ। ਸਰਵਰ ਅਨੁਸਾਰ ਉਹ ਅਗਲੇ ਛੇ ਦਿਨਾਂ ਲਈ ਸਕਾਟਲੈਂਡ ਦੀ ਯਾਤਰਾ ਕਰਨਗੇ, ਹਰ ਭਾਈਚਾਰੇ ਤੱਕ ਲੇਬਰ ਪਾਰਟੀ ਦਾ ਉਮੀਦ ਅਤੇ ਏਕਤਾ ਦਾ ਸੰਦੇਸ਼ ਪਹੁੰਚਾਉਣਗੇ।

ਪੜ੍ਹੋ ਇਹ ਅਹਿਮ ਖਬਰ - ਪਾਕਿ : ਕਰਾਚੀ ਉਪ ਚੋਣਾਂ 'ਚ ਇਮਰਾਨ ਨੂੰ ਵੱਡਾ ਝਟਕਾ, ਜਿੱਤਿਆ PPP ਉਮੀਦਵਾਰ 

ਇਸ ਦੌਰਾਨ ਐਸ ਐਨ ਪੀ ਆਪਣੇ ਸਮਰਥਕਾਂ ਨੂੰ ਐਸ ਐਨ ਪੀ ਨੂੰ ਵੋਟ ਪਾਉਣ ਲਈ ਦੋਵੇਂ ਬੈਲਟ ਪੇਪਰਾਂ ਦੀ ਵਰਤੋਂ ਕਰਨ ਦੀ ਅਪੀਲ ਕਰ ਰਹੀ ਹੈ। ਇਸਦੇ ਇਲਾਵਾ ਨਿਕੋਲਾ ਸਟਰਜਨ ਦੁਆਰਾ ਉਸਦੇ ਦੁਬਾਰਾ ਫਸਟ ਮਨਿਸਟਰ ਚੁਣੇ ਜਾਣ 'ਤੇ ਪਹਿਲੇ 100 ਦਿਨਾਂ ਵਿੱਚ ਕੀਤੇ ਜਾਣ ਵਾਲੇ ਕੰਮਕਾਜਾਂ ਦੀ ਯੋਜਨਾ ਬਾਰੇ ਦੱਸਿਆ ਜਾ ਰਿਹਾ ਹੈ। ਇਹਨਾਂ ਯੋਜਨਾਵਾਂ ਵਿੱਚ ਜੁਲਾਈ ਦੇ ਅੰਤ ਤੱਕ ਹਰ ਬਾਲਗ ਨੂੰ ਕੋਵਿਡ ਟੀਕੇ ਦੀ ਇੱਕ ਖੁਰਾਕ ਦੇਣੀ ਸ਼ਾਮਲ ਹੈ।


Vandana

Content Editor

Related News