ਸਕਾਟਲੈਂਡ: ਫਸਟ ਮਨਿਸਟਰ ਵੱਲੋਂ ਮਹਿੰਗਾਈ ਦੇ ਮੁੱਦੇ 'ਤੇ PM ਨੂੰ ਹੰਗਾਮੀ ਮੀਟਿੰਗ ਸੱਦਣ ਦੀ ਅਪੀਲ

Wednesday, Aug 10, 2022 - 01:33 AM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਆਮ ਲੋਕਾਂ ਦੇ ਜਿਊਣ ਲਈ ਜ਼ਰੂਰੀ ਵਸਤਾਂ ਦੀਆਂ ਵਧੀਆਂ ਕੀਮਤਾਂ ਅਤੇ ਇਸ ਭਿਆਨਕ ਸੰਕਟ ਸਬੰਧੀ ਉਸ ਨਾਲ ਹੰਗਾਮੀ ਮੀਟਿੰਗ ਕਰਨ ਦੀ ਅਪੀਲ ਕੀਤੀ ਹੈ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਉਸ ਨੂੰ ਦੱਸਿਆ ਕਿ ਉਸ ਦੀ ਸਰਕਾਰ ਵੱਲੋਂ ਆਪਣੇ ਤੌਰ 'ਤੇ ਲੋਕਾਂ ਦੇ ਭਲੇ ਲਈ ਕੀਤੀ ਕੋਈ ਵੀ ਕਾਰਵਾਈ ਵਧਦੇ ਬਿੱਲਾਂ ਅਤੇ ਮਹਿੰਗਾਈ ਨਾਲ ਨਜਿੱਠਣ ਲਈ ਕਾਫ਼ੀ ਨਹੀਂ ਹੈ। ਇਸ ਲਈ ਯੂ.ਕੇ. ਸਰਕਾਰ ਨੂੰ ਇਸ ਸਮੇਂ ਪੈਦਾ ਹੋ ਰਹੀ ਭਿਆਨਕ ਸਥਿਤੀ ਨਾਲ ਨਜਿੱਠਣ ਲਈ ਸਾਥ ਦੇਣਾ ਚਾਹੀਦਾ ਹੈ।

ਖ਼ਬਰ ਇਹ ਵੀ : 'ਆਪ' MLA ਨੂੰ ਜਾਨੋਂ ਮਾਰਨ ਦੀ ਧਮਕੀ ਤਾਂ ਉਥੇ ਵਿਵਾਦਾਂ 'ਚ ਫਸੇ ਟਰਾਂਸਪੋਰਟ ਮੰਤਰੀ, ਪੜ੍ਹੋ TOP 10

ਇਕ ਪੱਤਰ ਵਿੱਚ ਉਸ ਨੇ ਥੋੜ੍ਹੇ ਦਿਨਾਂ ਦੇ ਮਹਿਮਾਨ ਪ੍ਰਧਾਨ ਮੰਤਰੀ ਨੂੰ ਸਾਰੇ ਪ੍ਰਸ਼ਾਸਨਿਕ ਨੇਤਾਵਾਂ ਨਾਲ ਇਕ ਜ਼ਰੂਰੀ ਸੰਮੇਲਨ ਬੁਲਾਉਣ ਲਈ ਕਿਹਾ। ਐੱਸ.ਐੱਨ.ਪੀ. ਸੁਪਰੀਮੋ ਨੇ ਲਿਖਿਆ ਹੈ ਕਿ ਘੱਟ ਆਮਦਨੀ ਵਾਲੇ ਪਰਿਵਾਰ ਇਸ ਵੇਲੇ ਬਹੁਤ ਹੀ ਔਖੇ ਸਮੇਂ 'ਚੋਂ ਗੁਜ਼ਰ ਰਹੇ ਹਨ, ਜੇਕਰ ਸਥਿਤੀ ਨੂੰ ਸਮੇਂ ਸਿਰ ਨਾ ਸੰਭਾਲਿਆ ਗਿਆ ਤਾਂ ਲੋਕ ਬਹੁਤ ਸਾਰੀਆਂ ਸਰੀਰਕ, ਮਾਨਸਿਕ ਸਿਹਤ ਸਮੱਸਿਆਵਾਂ ਦੇ ਸ਼ਿਕਾਰ ਹੋ ਜਾਣਗੇ ਕਿਉਂਕਿ ਬੇਲਗਾਮ ਹੋਈ ਮਹਿੰਗਾਈ ਨੇ ਆਮ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : ਜੋਤੀ ਨੂਰਾਂ ਤੇ ਕੁਨਾਲ ਪਾਸੀ ਬਾਰੇ ਹੁਣ ਆਈ ਇਹ ਵੱਡੀ ਖ਼ਬਰ, ਫੇਸਬੁੱਕ 'ਤੇ ਪੋਸਟ ਪਾ ਕੀਤਾ ਖੁਲਾਸਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News