ਸਕਾਟਲੈਂਡ : ਕੋਰੋਨਾ ਵਾਇਰਸ ਟੈਸਟਾਂ ਵਿਚ ਸਿਰਫ ਤਿੰਨ ਦਿਨਾਂ ਵਿਚ ਆਈ 50 ਫੀਸਦੀ ਦੀ ਗਿਰਾਵਟ

06/02/2020 6:43:03 AM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਤਾਜ਼ਾ ਅਧਿਕਾਰਤ ਅੰਕੜਿਆਂ ਮੁਤਾਬਕ ਸਕਾਟਲੈਂਡ ਵਿੱਚ ਕੀਤੇ ਗਏ ਕੋਰੋਨਾ ਵਾਇਰਸ ਟੈਸਟਾਂ ਦੀ ਗਿਣਤੀ ਸਿਰਫ ਤਿੰਨ ਦਿਨਾਂ ਵਿੱਚ ਅੱਧੀ ਰਹਿ ਗਈ ਹੈ। ਸਕੌਟਿਸ਼ ਸਰਕਾਰ ਦੇ ਅੰਕੜੇ ਇਹ ਦਰਸਾਉਂਦੇ ਹਨ ਕਿ ਟੈਸਟਾਂ ਦੀ ਗਿਣਤੀ ਪਿਛਲੇ ਵੀਰਵਾਰ 5,472 ਤੋਂ ਘਟ ਕੇ ਐਤਵਾਰ ਨੂੰ ਸਿਰਫ 2,729 ਰਹਿ ਗਈ ਸੀ, ਜੋ ਦੇਸ਼ ਦੀ ਸਮਰੱਥਾ 15,500 ਦੇ 18 ਪ੍ਰਤੀਸ਼ਤ ਤੋਂ ਵੀ ਘੱਟ ਹੈ। ਐਤਵਾਰ ਦਾ ਅੰਕੜਾ ਸ਼ਨੀਵਾਰ ਦੀ ਗਿਣਤੀ 3,229 ਦੇ ਮੁਕਾਬਲੇ 500 ਘੱਟ ਸੀ, ਜੋ ਕਿ ਸ਼ੁੱਕਰਵਾਰ ਦੇ 4,325 ਨਾਲੋਂ 1,096 ਘੱਟ ਸੀ। ਇਸ ਤੋਂ ਪਹਿਲਾਂ ਆਖਰੀ ਵਾਰ ਟੈਸਟਾਂ ਦੀ ਗਿਣਤੀ ਐਤਵਾਰ 27 ਅਪ੍ਰੈਲ ਨੂੰ ਘੱਟ ਸੀ, ਜੋ ਕਿ 2,627 ਟੈਸਟ ਕੀਤੇ ਗਏ ਸਨ।
ਵੀਰਵਾਰ ਅਤੇ ਐਤਵਾਰ ਵਿਚਕਾਰ, ਹਸਪਤਾਲਾਂ, ਕੇਅਰ ਹੋਮਜ਼ ਜਾਂ ਕਮਿਊਨਿਟੀ ਵਿੱਚ ਜੋ ਟੈਸਟ ਐੱਨ. ਐੱਚ. ਐੱਸ. ਲੈਬ ਵੱਲੋਂ ਕੀਤੇ ਗਏ ਹਨ, ਉਹ ਵੀ 4,235 ਤੋਂ 2,096 ਤੱਕ ਘੱਟ ਗਏ ਹਨ।
ਟੈਸਟਾਂ ਵਿੱਚ ਗਿਰਾਵਟ ਨਵੇਂ ਟੈਸਟ ਅਤੇ ਪ੍ਰੋਟੈਕਟ ਦੀ ਸ਼ੁਰੂਆਤ ਨਾਲ ਜੋ ਤਾਲਾਬੰਦੀ ਪਾਬੰਦੀਆਂ ਨੂੰ ਸੌਖਾ ਬਣਾਉਣ ਦੀ ਸਰਕਾਰ ਦੀ ਯੋਜਨਾ ਹੈ, ਉਸ ਕਰਕੇ ਹੋ ਸਕਦੀ ਹੈ।
 


Lalita Mam

Content Editor

Related News