ਸਕਾਟਲੈਂਡ : 15ਵੀਂ ਸਦੀ ਦੀ ਮਸ਼ੀਨੀ ਛਪਾਈ ਦੀ ਕਿਤਾਬ ਹੋਵੇਗੀ ਨੀਲਾਮ

Monday, Sep 20, 2021 - 12:56 AM (IST)

ਸਕਾਟਲੈਂਡ : 15ਵੀਂ ਸਦੀ ਦੀ ਮਸ਼ੀਨੀ ਛਪਾਈ ਦੀ ਕਿਤਾਬ ਹੋਵੇਗੀ ਨੀਲਾਮ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਦੇ ਸ਼ਹਿਰ ਐਡਿਨਬਰਾ 'ਚ ਦੁਰਲੱਭ ਕਿਤਾਬਾਂ, ਹੱਥ -ਲਿਖਤਾਂ, ਨਕਸ਼ੇ ਅਤੇ ਫੋਟੋਆਂ ਦੀ ਵਿਕਰੀ ਦੇ ਹਿੱਸੇ ਵਜੋਂ ਮਸ਼ੀਨੀ ਤੌਰ 'ਤੇ ਛਾਪੀ ਗਈ 15ਵੀਂ ਸਦੀ ਦੀ ਇਕ ਕਿਤਾਬ ਨੂੰ ਨੀਲਾਮੀ 'ਚ ਵੇਚਿਆ ਜਾ ਰਿਹਾ ਹੈ। ਇਹ ਕਿਤਾਬ ਜੋ ਕਿ 1493 'ਚ ਤਿਆਰ ਕੀਤੇ ਗਏ ਨੂਰੇਮਬਰਗ ਕ੍ਰਾਨੀਕਲ (ਈਸਾਈ ਇਤਿਹਾਸ ਜੀ ਉਤਪਤੀ ਤੋਂ ਲੈ ਕੇ 1500 ਦੇ ਦਹਾਕੇ ਤੱਕ ਦੀ ਜਾਣਕਾਰੀ) ਦੀ ਕਾਪੀ ਹੈ ਅਤੇ ਇਸ ਦੀ 30,000 ਪੌਂਡ ਤੋਂ ਲੈ ਕੇ 40,000 ਪੌਂਡ ਤੱਕ ਵਿਕਣ ਦੀ ਉਮੀਦ ਹੈ।

ਇਹ ਵੀ ਪੜ੍ਹੋ- ਸੁਖਪਾਲ ਸਿੰਘ ਖਹਿਰਾ ਨੇ ਵੀ ਚੰਨੀ ਨੂੰ ਨਵਾਂ ਮੁੱਖ ਮੰਤਰੀ ਬਣਾਏ ਜਾਣ 'ਤੇ ਦਿੱਤੀ ਵਧਾਈ

ਡਾਕਟਰ ਹਾਰਟਮੈਨ ਸ਼ੇਡੇਲ ਦੁਆਰਾ ਲਾਤੀਨੀ ਭਾਸ਼ਾ 'ਚ ਲਿਖੀ ਇਸ ਕਿਤਾਬ ਦਾ ਬਾਅਦ 'ਚ ਜਰਮਨ ਭਾਸ਼ਾ 'ਚ ਅਨੁਵਾਦ ਕੀਤਾ ਗਿਆ ਸੀ। ਇਹ ਕਿਤਾਬ 22 ਸਤੰਬਰ ਦਿਨ ਬੁੱਧਵਾਰ ਨੂੰ ਦੁਰਲੱਭ ਕਿਤਾਬਾਂ, ਹੱਥ -ਲਿਖਤਾਂ, ਨਕਸ਼ਿਆਂ ਅਤੇ ਫੋਟੋਆਂ ਦੀ ਵਿਕਰੀ ਦੇ ਹਿੱਸੇ ਵਜੋਂ ਨੀਲਾਮ ਕੀਤੀ ਜਾ ਰਹੀ ਹੈ। ਜੋਹਾਨਸ ਗੁਟੇਨਬਰਗ ਦੁਆਰਾ 1440 ਦੇ ਦਹਾਕੇ 'ਚ ਕੱਢੀ ਗਈ ਮਸ਼ੀਨੀ ਛਪਾਈ ਪ੍ਰੈੱਸ ਦੀ ਕਾਢ ਨੇ ਛਪਾਈ ਨੂੰ ਹਰੇਕ ਪੰਨੇ ਦੇ ਲਈ ਵਿਅਕਤੀਗਤ ਤੌਰ 'ਤੇ ਉੱਕਰੀ ਹੋਈ ਲੱਕੜ ਦੇ ਛਪਾਈ ਬਲਾਕਾਂ ਦੀ ਵਰਤੋਂ ਕਰਨ ਦੀ ਬਜਾਏ ਜਾਂ ਹੱਥ ਨਾਲ ਲਿਖਣ ਦੀ ਬਜਾਏ ਬਹੁਤ ਤੇਜ਼ ਅਤੇ ਸਸਤਾ ਬਣਾ ਦਿੱਤਾ ਸੀ।

ਇਹ ਵੀ ਪੜ੍ਹੋ- ਵਿਕੀਪੀਡੀਆ ਨੇ ਦੋ ਘੰਟਿਆਂ 'ਚ ਬਦਲੇ ਪੰਜਾਬ ਦੇ 2 ਮੁੱਖ ਮੰਤਰੀਆਂ ਦੇ ਨਾਂ

ਉਸ ਸਮੇਂ ਦੋ ਵਪਾਰੀਆਂ, ਸੇਬਾਲਡ ਸ਼੍ਰੇਅਰ ਅਤੇ ਸੇਬੇਸਟਿਅਨ ਕਾਮਰਮੇਸਟਰ ਦੁਆਰਾ ਫੰਡ ਕੀਤੀ ਗਈ ਨੂਰੇਮਬਰਗ ਕ੍ਰਾਨੀਕਲ ਕਿਤਾਬ, ਯੂਰਪੀਅਨ ਪ੍ਰਿੰਟਿੰਗ ਪ੍ਰੈਸ ਤੋਂ ਛਪਣ ਵਾਲੀਆਂ ਕਿਤਾਬਾਂ 'ਚੋਂ ਇੱਕ ਸੀ। 22 ਸਤੰਬਰ ਨੂੰ ਲਿਓਨ ਅਤੇ ਟਰਨਬੁੱਲ ਦੁਆਰਾ ਚਲਾਈ ਜਾ ਰਹੀ ਇਹ ਨੀਲਾਮੀ ਲਾਈਵ ਆਨਲਾਈਨ ਸ਼ਾਮਲ ਹੋਣ ਲਈ ਵੀ ਉਪਲੱਬਧ ਹੋਵੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News