ਸਕਾਟਲੈਂਡ: ਐਡਿਨਬਰਾ ਏਅਰਪੋਰਟ ''ਤੇ ਰਾਈਫਲ ਦਾ ਹਿੱਸਾ ਸਮਾਨ ''ਚ ਹੋਣ ਕਰਕੇ ਸੈਨਿਕ ਗ੍ਰਿਫ਼ਤਾਰ

05/13/2021 11:54:22 AM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਇੱਕ ਫੌਜੀ ਜਵਾਨ ਨੂੰ ਇੱਕ ਆਰਮੀ ਰਾਈਫਲ ਵਿੱਚੋਂ “ਫਲੈਸ਼ ਐਲੀਮੀਨੇਟਰ” ਹਿੱਸਾ ਸਮਾਨ ਵਿੱਚ ਰੱਖਣ ਤੋਂ ਬਾਅਦ ਐਡਿਨਬਰਾ ਏਅਰਪੋਰਟ 'ਤੇ ਹਿਰਾਸਤ ਵਿੱਚ ਲੈ ਲਿਆ ਗਿਆ। ਕੈਮਰਨ ਬੇਕਰ ਨਾਮ ਦੇ ਇਸ ਸੈਨਿਕ ਨੂੰ ਐਕਸਰੇ ਮਸ਼ੀਨ ਦੁਆਰਾ ਬੰਦੂਕ ਦੇ ਹਿੱਸੇ ਨੂੰ ਲੱਭਣ ਤੋਂ ਬਾਅਦ ਹਵਾਈ ਅੱਡੇ 'ਤੇ ਸੁਰੱਖਿਆ ਅਧਿਕਾਰੀਆਂ ਦੁਆਰਾ ਰੋਕਿਆ ਗਿਆ। 

ਪੜ੍ਹੋ ਇਹ ਅਹਿਮ ਖਬਰ - ਅਮਰੀਕਾ : ਹਵਾ 'ਚ ਟਕਰਾਏ ਦੋ ਜਹਾਜ਼,ਕੋਈ ਜ਼ਖਮੀ ਨਹੀਂ

21 ਸਾਲਾ ਇਹ ਸਿਪਾਹੀ 3 ਬਟਾਲੀਅਨ ਦ ਰਾਈਫਲਜ਼ ਵਿੱਚ ਤਾਇਨਾਤ ਹੈ। ਉਸ ਦਾ ਤਰਕ ਹੈ ਕਿ ਫਲਾਈਟ ਫੜਨ ਦੀ ਕਾਹਲੀ ਵਿੱਚ ਹੀ ਉਸਨੇ ਗਲਤੀ ਨਾਲ ਉਸ ਚੀਜ਼ ਨੂੰ ਆਪਣੇ ਬੈਗ ਵਿੱਚ ਪਾ ਲਿਆ। ਐਲੀਮੀਨੇਟਰਾਂ ਦੀ ਵਰਤੋਂ ਬ੍ਰਿਟਿਸ਼ ਆਰਮੀ ਦੁਆਰਾ ਗੋਲੀ ਚਲਾਉਣ ਵੇਲੇ ਦੁਸ਼ਮਣ ਨੂੰ ਸਿਪਾਹੀ ਦੀ ਸਥਿਤੀ ਬਾਰੇ ਜਾਣਕਾਰੀ ਦੇਣ ਤੋਂ ਬਚਾਉਣ ਲਈ ਫਲੈਸ਼ ਨੂੰ ਘਟਾਉਣ ਲਈ ਕੀਤੀ ਜਾਂਦੀ ਹੈ। ਬੇਕਰ ਬੁੱਧਵਾਰ ਨੂੰ ਐਡਿਨਬਰਾ ਸ਼ੈਰਿਫ ਕੋਰਟ ਵਿੱਚ ਪੇਸ਼ ਹੋਇਆ ਅਤੇ ਉਸਨੂੰ ਇੱਕ ਹਥਿਆਰ, ਯਾਨੀ ਇੱਕ ਸਟੀਲ ਫਲੈਸ਼ ਐਲੀਮੀਨੇਟਰ ਕੋਲ ਰੱਖਣ ਲਈ ਦੋਸ਼ੀ ਮੰਨਿਆ ਗਿਆ। ਅਜਿਹੀਆਂ ਚੀਜ਼ਾਂ ਨੂੰ ਉਡਾਣਾਂ ਵਿੱਚ ਲਿਜਾਣ ‘ਤੇ ਮੁਕੰਮਲ ਪਾਬੰਦੀ ਹੈ।

ਪੜ੍ਹੋ ਇਹ ਅਹਿਮ ਖਬਰ- ਇਜ਼ਰਾਈਲ-ਫਿਲਸਤੀਨ ਸੰਘਰਸ਼ : ਬਾਗੀਆਂ ਨੇ ਦਾਗੇ 1050 ਰਾਕੇਟ, ਪੀ.ਐੱਮ. ਨੇਤਨਯਾਹੂ ਨੇ ਦਿੱਤੀ ਚਿਤਾਵਨੀ


Vandana

Content Editor

Related News