ਸਕਾਟਲੈਂਡ : ਸਕਾਟਿਸ਼ ਕੌਂਸਲ ਚੋਣਾਂ ’ਚ SNP ਨੇ ਮਾਰੀ ਬਾਜ਼ੀ, ਲੇਬਰ ਪਾਰਟੀ ਦੂਜੇ ਸਥਾਨ ’ਤੇ ਰਹੀ

05/07/2022 5:17:10 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ ’ਚ ਹੋਈਆਂ ਕੌਂਸਲ ਚੋਣਾਂ ’ਚ ਐੱਸ. ਐੱਨ. ਪੀ. ਭਾਰੀ ਬਹੁਮਤ ਪ੍ਰਾਪਤ ਕਰਕੇ ਪਹਿਲੇ ਸਥਾਨ ’ਤੇ ਰਹੀ ਹੈ। ਸਕਾਟਿਸ਼ ਨੈਸ਼ਨਲ ਪਾਰਟੀ (ਐੱਸ. ਐੱਨ. ਪੀ.) ਕੌਂਸਲ ਚੋਣਾਂ ’ਚ ਫਿਰ ਤੋਂ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ, ਜਦਕਿ ਸਕਾਟਿਸ਼ ਕੰਜ਼ਰਵੇਟਿਵਜ਼ ਨੂੰ ਨਿਰਾਸ਼ਾ ਦਾ ਮੂੰਹ ਵੇਖਣਾ ਪਿਆ ਹੈ ਅਤੇ ਲੇਬਰ ਦੂਜੇ ਸਥਾਨ ’ਤੇ ਰਹੀ ਹੈ। ਸਕਾਟਲੈਂਡ ਦੀਆਂ ਸਾਰੀਆਂ 32 ਸਥਾਨਕ ਅਥਾਰਟੀਆਂ ਦੇ ਨਤੀਜੇ ਐਲਾਨ ਕਰਨ ਤੋਂ ਬਾਅਦ ਐੱਸ. ਐੱਨ. ਪੀ. ਨੇ 453 ਸੀਟਾਂ ਜਿੱਤੀਆਂ, ਜਦਕਿ ਲੇਬਰ ਨੂੰ 282 ਤੇ ਟੋਰੀਜ਼ ਨੂੰ 214 ਸੀਟਾਂ ਪ੍ਰਾਪਤ ਹੋਈਆਂ। ਲੇਬਰ ਨਾਲ ਤਣਾਅਪੂਰਨ ਲੜਾਈ ਤੋਂ ਬਾਅਦ ਗਲਾਸਗੋ ਸਿਟੀ ਕੌਂਸਲ ਲਈ ਚੋਣਾਂ ’ਚ ਐੱਸ. ਐੱਨ. ਪੀ. ਨੂੰ ਸਭ ਤੋਂ ਵੱਡੀ ਪਾਰਟੀ ਐਲਾਨ ਕੀਤਾ ਗਿਆ।

ਇਸ ਦੇ ਨਾਲ ਹੀ ਨਿਕੋਲਾ ਸਟ੍ਰਜਨ ਦੀ ਪਾਰਟੀ ਨੇ ਡੰਡੀ ਵਿਚ ਵੀ ਸਮੁੱਚਾ ਬਹੁਮਤ ਹਾਸਲ ਕੀਤਾ, ਜਦਕਿ ਲੇਬਰ ਨੇ ਵੈਸਟ ਡਨਬਰਟਨਸ਼ਾਇਰ ’ਤੇ ਕਬਜ਼ਾ ਕੀਤਾ ਹੈ। ਇਸ ਮੌਕੇ ਸਟ੍ਰਜਨ ਨੇ ਪਾਰਟੀ ਦੀ ਜਿੱਤ ਲਈ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ 15 ਸਾਲਾਂ ਦੀ ਸਰਕਾਰ ਰਹਿਣ ਤੋਂ ਬਾਅਦ ਅਸੀਂ ਨਾ ਸਿਰਫ ਇਹ ਭਾਰੀ ਜਿੱਤ ਪ੍ਰਾਪਤ ਕੀਤੀ ਹੈ, ਬਲਕਿ ਆਪਣੀ ਵੋਟ ਦਾ ਹਿੱਸਾ ਵੀ ਵਧਾਇਆ ਹੈ।


Manoj

Content Editor

Related News