ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਸਕਾਟਿਸ਼ ਲੋਕਾਂ ਨੂੰ ਦਿੱਤੀ ਇਹ ਚਿਤਾਵਨੀ

Wednesday, Dec 23, 2020 - 04:08 PM (IST)

ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਸਕਾਟਿਸ਼ ਲੋਕਾਂ ਨੂੰ ਦਿੱਤੀ ਇਹ ਚਿਤਾਵਨੀ

ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕਈ ਯੂਰਪੀਅਨ ਮੁਲਕਾਂ ਦੁਆਰਾ ਯੂ. ਕੇ. ਤੋਂ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਸਥਿਤੀ ਨਾਲ ਦੇਸ਼ ਦੀ ਵਸਤੂਆਂ ਸੰਬੰਧੀ ਆਯਾਤ ਅਤੇ ਨਿਰਯਾਤ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ। ਇਸ ਸਮੱਸਿਆ ਦੇ ਨਾਲ ਲੋਕਾਂ ਵਿਚ ਭੋਜਨ ਅਤੇ ਹੋਰ ਵਸਤਾਂ ਦੀ ਘਾਟ ਹੋਣ ਸੰਬੰਧੀ ਡਰ ਪੈਦਾ ਹੋ ਗਿਆ ਹੈ। 

ਲੋਕਾਂ ਦੇ ਇਸ ਡਰ ਨੂੰ ਦੂਰ ਕਰਨ ਲਈ ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਕਿਹਾ ਹੈ ਕਿ ਯੂਕੇ ਉੱਤੇ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਦੇ ਪ੍ਰਭਾਵ ਦੀ ਸਕਾਟਿਸ਼ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਅਤੇ ਇਸ ਸਥਿਤੀ ਕਰਕੇ ਹਫੜਾ ਦਫੜੀ ਜਾਂ ਡਰ ਕਾਰਨ ਖਰੀਦਦਾਰੀ ਕਰਨ ਦੀ ਲੋੜ ਨਹੀ ਹੈ। ਇਨ੍ਹਾਂ ਪਾਬੰਦੀਆਂ ਦੇ ਚੱਲਦਿਆਂ ਫਰਾਂਸ ਨੇ ਹੋਲੀਅਰਸ ਚੈਨਲ ਨੂੰ ਵੀ ਬੰਦ ਕੀਤਾ ਹੈ, ਜਿਸ ਨਾਲ ਦੇਸ਼ ਦੇ ਅੰਦਰ ਅਤੇ ਬਾਹਰ ਆਉਣ ਵਾਲੇ ਸਮਾਨ ਦੇ ਪ੍ਰਭਾਵ ਬਾਰੇ ਡਰ ਪੈਦਾ ਹੋ ਰਿਹਾ ਹੈ ਅਤੇ ਬ੍ਰੈਕਜ਼ਿਟ ਨਾਲ ਨੋ ਡੀਲ ਹੋਣ ਦੀ ਸੰਭਾਵਨਾ ਕਾਰਨ ਵੀ ਭੋਜਨ ਅਤੇ ਦਵਾਈਆਂ ਦੀ ਸਪਲਾਈ 'ਤੇ ਸਵਾਲ ਖੜ੍ਹੇ ਹੋ ਰਹੇ ਹਨ। 
ਇਸ ਮਾਮਲੇ ਬਾਰੇ ਰੋਜ਼ਾਨਾ ਬ੍ਰੀਫਿੰਗ ਦੌਰਾਨ ਨਿਕੋਲਾ ਸਟਾਰਜਨ ਨੇ ਕਿਹਾ ਕਿ ਸਰਕਾਰ ਦਵਾਈ ਦੀ ਸਪਲਾਈ ਦੀ ਬਹੁਤ ਧਿਆਨ ਨਾਲ ਨਿਗਰਾਨੀ ਕਰਦੀ ਹੈ ਇਸ ਲਈ ਦਵਾਈ ਦੀ ਸਪਲਾਈ ਬਾਰੇ ਕੋਈ ਚਿੰਤਾ ਨਹੀਂ ਹੈ ਜਦਕਿ ਸੁਪਰ ਮਾਰਕੀਟਾਂ ਵਿੱਚ ਵੀ ਭੋਜਨ ਅਤੇ ਹੋਰ ਵਸਤਾਂ ਦੇ ਵਾਧੂ ਭੰਡਾਰ ਉਪਲੱਬਧ ਹਨ, ਇਸ ਲਈ ਲੋਕਾਂ ਨੂੰ ਆਮ ਤੌਰ 'ਤੇ ਵਧੇਰੇ ਖਰੀਦਣ ਦੀ ਜ਼ਰੂਰਤ ਨਹੀਂ ਹੈ। ਸਟਰਜਨ ਨੇ ਇਸ ਸਥਿਤੀ ਵਿੱਚ ਲੋਕਾਂ ਨੂੰ ਇਕ ਦੂਜੇ ਦਾ ਸਮਰਥਨ ਅਤੇ ਜ਼ਿੰਮੇਵਾਰੀ ਨਾਲ ਖਰੀਦਦਾਰੀ ਕਰਨ ਲਈ ਕਿਹਾ ਹੈ।


author

Lalita Mam

Content Editor

Related News