ਸਕਾਟਲੈਂਡ: ਮਹਾਰਾਣੀ ਦੇ ਮਹਿਲ ''ਚ ਮਿਲੀ ਸ਼ੱਕੀ ਵਸਤੂ, ਇੱਕ ਆਦਮੀ ਗ੍ਰਿਫ਼ਤਾਰ
Friday, Mar 26, 2021 - 01:40 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਮਹਾਰਾਣੀ ਐਲਿਜਾਬੈਥ ਦੇ ਐਡਿਨਬਰਾ ਸਥਿਤ ਪੈਲੇਸ ਆਫ਼ ਹੋਲੀਰੂਡਹਾਊਸ ਦੇ ਮੈਦਾਨ ਵਿੱਚ ਇੱਕ ਸ਼ੱਕੀ ਚੀਜ਼ ਮਿਲਣ ਦੇ ਬਾਅਦ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸੰਬੰਧੀ ਪੁਲਸ ਨੂੰ ਮੰਗਲਵਾਰ ਰਾਤ ਕਰੀਬ 8:59 ਵਜੇ ਐਡਿਨਬਰਾ ਵਿੱਚ ਮਹਾਰਾਣੀ ਦੀ ਸਰਕਾਰੀ ਰਿਹਾਇਸ਼ 'ਤੇ ਬੁਲਾਇਆ ਗਿਆ। ਇਸ ਸੱਕੀ ਵਸਤੂ ਦੀ ਬੰਬ ਡਿਸਪੋਜ਼ਲ ਦਸਤੇ ਵੱਲੋਂ ਜਾਂਚ ਕੀਤੀ ਗਈ ਅਤੇ ਇਸ ਨੂੰ ਸੁਰੱਖਿਅਤ ਦੱਸਿਆ ਗਿਆ।
ਪੜ੍ਹੋ ਇਹ ਅਹਿਮ ਖਬਰ- ਪਰਵਾਸ ਮੁੱਦੇ 'ਤੇ ਹੈਰਿਸ ਅਤੇ ਕੈਨੇਡੀਅਨ ਉਪ ਪ੍ਰਧਾਨ ਮੰਤਰੀ ਨੇ ਕੀਤੀ ਚਰਚਾ
ਸਕਾਟਲੈਂਡ ਪੁਲਸ ਨੇ ਇੱਕ 39 ਸਾਲਾ ਵਿਅਕਤੀ ਨੂੰ ਇਸ ਘਟਨਾ ਦੇ ਸੰਬੰਧ ਵਿੱਚ ਗ੍ਰਿਫ਼ਤਾਰ ਕੀਤਾ ਹੈ ਅਤੇ ਪੂਰੀ ਸਥਿਤੀ ਦੀ ਜਾਂਚ ਜਾਰੀ ਹੈ। ਪੁਲਸ ਦੀਆਂ ਗੱਡੀਆਂ ਨੂੰ ਮਹਿਲ ਦੇ ਬਾਹਰ ਰੱਖਿਆ ਗਿਆ ਅਤੇ ਅਧਿਕਾਰੀਆਂ ਦੁਆਰਾ ਮੈਦਾਨ ਦੀ ਜਾਂਚ ਕੀਤੀ ਗਈ। ਇਸ ਦੇ ਇਲਾਵਾ ਪੁਲਸ ਦੁਆਰਾ ਮਹਿਲ ਦਾ ਆਲਾ ਦੁਆਲਾ ਅਤੇ ਕਾਰਾਂ ਦੀ ਵੀ ਜਾਂਚ ਕੀਤੀ ਗਈ। ਮਹਾਰਾਣੀ (94) ਆਪਣੇ ਪਤੀ 99 ਸਾਲਾ ਦੇ ਡਿਊਕ ਆਫ ਐਡੀਨਬਰਾ ਅਤੇ ਥੋੜ੍ਹੇ ਜਿਹੇ ਸਟਾਫ ਨਾਲ ਮਹਾਮਾਰੀ ਦੌਰਾਨ ਵਿੰਡਸਰ ਕੈਸਲ ਵਿਖੇ ਅਲੱਗ ਰਹਿ ਰਹੀ ਹੈ। ਇਸ ਦੇ ਇਲਾਵਾ ਪੈਲੇਸ ਨੇ ਹੋਲੀਰੂਡਹਾਊਸ ਵਿਖੇ ਵਾਪਰੀ ਘਟਨਾ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।