ਸਕਾਟਲੈਂਡ: ਪੁਲਸ ਨੇ ਕਾਰ 'ਚੋਂ ਬਰਾਮਦ ਕੀਤੀ 180,000 ਪੌਂਡ ਮੁੱਲ ਦੀ ਭੰਗ

Thursday, Mar 17, 2022 - 04:46 PM (IST)

ਸਕਾਟਲੈਂਡ: ਪੁਲਸ ਨੇ ਕਾਰ 'ਚੋਂ ਬਰਾਮਦ ਕੀਤੀ 180,000 ਪੌਂਡ ਮੁੱਲ ਦੀ ਭੰਗ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਪੁਲਸ ਵੱਲੋਂ ਕੀਤੀ ਕਾਰਵਾਈ ਦੌਰਾਨ ਇੱਕ ਕਾਰ ਵਿੱਚੋਂ ਵੱਡੀ ਮਾਤਰਾ ਵਿੱਚ ਭੰਗ ਬਰਾਮਦ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਪਰਥ ਅਤੇ ਡੰਡੀ ਦੇ ਵਿਚਕਾਰ ਏ90 'ਤੇ ਇੱਕ ਕਾਰ ਵਿੱਚ ਵੱਡੀ ਮਾਤਰਾ ‘ਚ ਭੰਗ ਮਿਲਣ ਤੋਂ ਬਾਅਦ ਇੱਕ 52 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ 'ਤੇ ਦੋਸ਼ ਲਾਏ ਗਏ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਦੀ ਸੁਰੱਖਿਆ ਤੋਂ ਵੱਧ ਜਰਮਨੀ ਆਪਣੀ ਆਰਥਿਕਤਾ ਨੂੰ ਦੇ ਰਿਹੈ ਤਰਜੀਹ : ਜ਼ੇਲੇਂਸਕੀ

ਅਫਸਰਾਂ ਨੇ ਦੱਸਿਆ ਕਿ ਭੰਗ ਦੀ ਅੰਦਾਜ਼ਨ ਕੀਮਤ 180,000 ਪੌਂਡ ਹੈ। ਬਰਾਮਦ ਕੀਤੇ ਜਾਣ ਤੋਂ ਪਹਿਲਾਂ ਇੰਚਚਰ ਦੇ ਨੇੜੇ ਕਾਰ ਨੂੰ ਰੋਕਿਆ ਗਿਆ। ਦੋਸ਼ੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਉਹ ਸੋਮਵਾਰ ਨੂੰ ਡੰਡੀ ਸ਼ੈਰਿਫ ਕੋਰਟ ਵਿੱਚ ਪੇਸ਼ ਹੋਣ ਵਾਲਾ ਹੈ। ਇੰਸਪੈਕਟਰ ਰੌਬਿਨ ਸਿਮ, ਆਰਗੇਨਾਈਜ਼ਡ ਕ੍ਰਾਈਮ ਐਂਡ ਕਾਊਂਟਰ ਟੈਰੋਰਿਜ਼ਮ ਯੂਨਿਟ ਨੇ ਕਿਹਾ ਕਿ ਇਹ ਇੱਕ ਮਹੱਤਵਪੂਰਨ ਰਿਕਵਰੀ ਹੈ ਅਤੇ ਉੱਤਰ ਪੂਰਬ ਵਿੱਚ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਨੂੰ ਠੱਲ੍ਹ ਪਾਉਣ ਲਈ ਪੁਲਸ ਨਿਰੰਤਰ ਵਚਨਬੱਧ ਹੈ।


author

Vandana

Content Editor

Related News