ਸਕਾਟਲੈਂਡ ''ਚ ਲੋਕਾਂ ਨੂੰ ਕੋਰੋਨਾ ਨਿਯਮਾਂ ''ਚ ਦਿੱਤੀ ਜਾ ਰਹੀ ਢਿੱਲ
Wednesday, Mar 10, 2021 - 01:07 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੋਰੋਨਾ ਮਹਾਮਾਰੀ ਕਰਕੇ ਲਾਗੂ ਕੀਤੇ ਨਿਯਮਾਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਸਕਾਟਲੈਂਡ ਸਰਕਾਰ ਦੁਆਰਾ ਇਸ ਹਫਤੇ ਸ਼ੁੱਕਰਵਾਰ ਤੋਂ ਦੋ ਵੱਖ-ਵੱਖ ਘਰਾਂ ਦੇ ਚਾਰ ਵਿਅਕਤੀ ਬਾਹਰੀ ਜਗ੍ਹਾ 'ਤੇ ਜਾ ਕੇ ਮਿਲਣ ਦੇ ਯੋਗ ਹੋਣਗੇ। ਇਸ ਸੰਬੰਧੀ ਮੌਜੂਦਾ ਨਿਯਮਾਂ ਅਨੁਸਾਰ ਸਿਰਫ ਦੋ ਘਰਾਂ ਦੇ ਦੋ ਬਾਲਗ ਵਿਅਕਤੀਆਂ ਨੂੰ ਬਾਹਰੀ ਮੁਲਾਕਾਤਾਂ ਦੀ ਆਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਭਾਰਤ ਹੁਣ ਪਾਕਿ ਨੂੰ ਭੇਜੇਗਾ 'ਮੇਡ ਇਨ ਇੰਡੀਆ' ਵੈਕਸੀਨ ਦੀਆਂ 4.5 ਕਰੋੜ ਖੁਰਾਕਾਂ
ਇਸ ਪੜਾਅਵਾਰ ਦਿੱਤੀ ਜਾ ਰਹੀ ਢਿੱਲ ਅਨੁਸਾਰ ਨੌਜਵਾਨਾਂ 'ਤੇ ਪਾਬੰਦੀਆਂ ਵੀ ਘੱਟ ਕੀਤੀਆਂ ਜਾਣਗੀਆਂ, ਜਿਸ ਵਿੱਚ 12-17 ਸਾਲਾਂ ਦੇ ਚਾਰ ਵਿਅਕਤੀ ਮਿਲ ਸਕਦੇ ਹਨ ਅਤੇ ਬਾਲਗਾਂ ਲਈ ਬਾਹਰੀ ਸੰਪਰਕ ਰਹਿਤ ਸਮੂਹ ਦੀਆਂ ਖੇਡਾਂ ਵੀ ਸ਼ੁੱਕਰਵਾਰ ਨੂੰ ਦੁਬਾਰਾ ਸ਼ੁਰੂ ਹੋਣਗੀਆਂ। 15 ਮਾਰਚ ਤੋਂ ਪ੍ਰਾਇਮਰੀ ਸਾਲ 4 ਤੋਂ 7 ਦੇ ਬੱਚੇ ਸਕੂਲ ਜਾਣਗੇ। ਇਸ ਦੇ ਇਲਾਵਾ 50 ਲੋਕਾਂ ਦੀ ਸੀਮਾ ਤਹਿਤ 26 ਮਾਰਚ ਤੋਂ ਧਾਰਮਿਕ ਪੂਜਾ ਵੀ ਹੋ ਸਕੇਗੀ। ਸਰੀਰਕ ਦੂਰੀ ਨਿਯਮ ਲਾਗੂ ਰੱਖਣੇ ਪੈਣਗੇ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਅਨੁਸਾਰ ਉਹ ਅਗਲੇ ਹਫ਼ਤੇ ਅਰਥ ਵਿਵਸਥਾ ਨੂੰ ਮੁੜ ਤੋਂ ਖੋਲ੍ਹਣ ਲਈ ਇੱਕ ਸਮਾਂ ਸਾਰਣੀ ਤੈਅ ਕਰੇਗੀ, ਜਿਸ ਵਿੱਚ ਦੁਕਾਨਾਂ, ਪਰਾਹੁਣਚਾਰੀ, ਹੇਅਰ ਡ੍ਰੈਸਰ, ਜਿਮ ਅਤੇ ਸੈਰ-ਸਪਾਟਾ ਉਦਯੋਗ ਆਦਿ ਸ਼ਾਮਿਲ ਹੋਣਗੇ।