ਨੌਕਰੀ ਲਈ 60 ਸਾਲਾ ਸਾਬਕਾ CEO ਨੇ ਲਗਾਏ ਪੁਸ਼ਅੱਪ, ਕਿਹਾ- ਹਾਲੇ ਵੀ ਫਿਟ

Tuesday, Sep 22, 2020 - 06:12 PM (IST)

ਈਡਨਬਰਗ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਉਮਰ ਇਕ ਨੰਬਰ ਹੈ। ਜੇਕਰ ਤੁਹਾਡੇ ਅੰਦਰ ਕੁਝ ਕਰਨ ਦਾ ਜਜ਼ਬਾ ਹੈ ਤਾਂ ਤੁਸੀਂ ਕਿਸੇ ਵੀ ਉਮਰ ਵਿਚ ਸਫਲਤਾ ਹਾਸਲ ਕਰ ਸਕਦੇ ਹੋ। ਕੁਝ ਅਜਿਹਾ ਹੀ ਜਜ਼ਬਾ ਸਕਾਟਲੈਂਡ ਵਿਚ ਜਨਮੇ 60 ਸਾਲ ਦੇ ਪਾਲ ਮਾਰਕਸ ਨੇ ਕਰ ਦਿਖਾਇਆ ਹੈ।ਤਾਲਾਬੰਦੀ ਦੇ ਦੌਰਾਨ ਮਾਰਕਸ ਦੀ ਨੌਕਰੀ ਚਲੀ ਗਈ ਸੀ ਅਤੇ ਵੱਧਦੀ ਉਮਰ ਦੇ ਕਾਰਨ ਉਹਨਾਂ ਨੂੰ ਕੋਈ ਕੰਮ ਨਹੀਂ ਸੀ ਮਿਲ ਪਾ ਰਿਹਾ। ਫਿਰ ਵੀ ਉਹਨਾਂ ਨੇ ਹਾਰ ਨਹੀਂ ਮੰਨੀ ਅਤੇ 60 ਸਾਲ ਦੀ ਉਮਰ ਵਿਚ ਉਹ ਕਿੰਨੇ ਫਿੱਟ ਹਨ ਇਹ ਸਾਬਤ ਕਰਨ ਲਈ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਪੁਸ਼ਅੱਪ ਕਰਦਿਆਂ ਦਾ ਵੀਡੀਓ ਸ਼ੇਅਰ ਕੀਤਾ। 

PunjabKesari

ਇਸ ਮਗਰੋਂ ਉਹਨਾਂ ਕੋਲ ਨੌਕਰੀਆਂ ਦੀ ਲਾਈਨ ਲੱਗ ਗਈ। ਲੰਕਾਸ਼ਾਇਰ ਦੇ ਰਹਿਣ ਵਾਲੇ ਪਾਲ ਮਾਰਕਸ ਪੰਜ ਮਹੀਨੇ ਪਹਿਲਾਂ ਤੱਕ ਦੁਬਈ ਦੇ ਕ੍ਰਿਓਲ ਗਰੁੱਪ ਵਿਚ ਮੁੱਖ ਸੰਚਾਲਨ ਪ੍ਰਬੰਧਕ ਦੇ ਅਹੁਦੇ 'ਤੇ ਕੰਮ ਕਰ ਰਹੇ ਸਨ ਪਰ ਤਾਲਾਬੰਦੀ ਵਿਚ ਕੰਪਨੀ ਨੇ ਉਹਨਾਂ ਨੂੰ ਨੌਕਰੀ ਵਿਚੋਂ ਕੱਢ ਦਿੱਤਾ। ਇਸ ਦੇ ਬਾਅਦ ਮਾਰਕਸ ਨੇ ਭਾਰਤ, ਯੂ.ਏ.ਈ., ਬ੍ਰਿਟੇਨ ਅਤੇ ਸਪੇਨ ਜਿਹੇ ਦੇਸ਼ਾਂ ਵਿਚ ਨੌਕਰੀ ਦੇ ਲਈ ਐਪਲੀਕੇਸ਼ਨ ਭੇਜੀ ਪਰ  ਉਮਰ ਜ਼ਿਆਦਾ ਹੋਣ ਦੇ ਕਾਰਨ ਉਹਨਾਂ ਨੂੰ ਕਿਤੇ ਕੰਮ ਨਹੀਂ ਸੀ ਮਿਲ ਰਿਹਾ। 

PunjabKesari

ਪਾਲ ਮਾਰਕਸ ਨੇ ਇਹ ਸਾਬਤ ਕਰਨਾ ਸੀ ਕਿ ਉਹ 60 ਸਾਲ ਦੀ ਉਮਰ ਵਿਚ ਵੀ ਪੂਰੀ ਤਰ੍ਹਾਂ ਫਿਟ ਹਨ। ਫਿਰ ਉਹਨਾਂ ਨੇ ਲਿੰਕਡਇਨ 'ਤੇ ਇਕ ਵੀਡੀਓ ਪੋਸਟ ਕੀਤਾ, ਜਿਸ ਵਿਚ ਉਹ ਸੂਟ-ਬੂਟ ਪਾ ਕੇ ਪੁਸ਼ਅੱਪ ਲਗਾ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਉਹਨਾਂ ਕੋਲ ਢੇਰਾਂ ਨੌਕਰੀ ਦੇ ਆਫਰ ਆਉਣ ਲੱਗੇ। ਮਾਰਕਸ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ 50 ਪੁਸ਼ਅੱਪ ਲਗਾਉਂਦੇ ਹਨ ਅਤੇ ਹਫਤੇ ਵਿਚ 30 ਕਿਲੋਮੀਟਰ ਦੌੜਦੇ ਹਨ।

PunjabKesari

ਉਹਨਾਂ ਦਾ ਮੰਨਣਾ ਹੈ ਕਿ ਉਮਰ ਕਦੇ ਕਾਬਲੀਅਤ ਦਾ ਪੈਮਾਨਾ ਨਹੀਂ ਹੋ ਸਕਦੀ। ਇਹ ਵੀ ਜ਼ਰੂਰੀ ਨਹੀਂ ਕਿ ਹਰੇਕ ਵਿਅਕਤੀ ਅਖਬਾਰ ਪੜ੍ਹ ਕੇ ਜਾਂ ਟੀਵੀ ਦੇਖ ਕੇ ਆਪਣਾ ਦਿਨ ਗੁਜਾਰੇ। ਲਿੰਕਡਨ 'ਤੇ ਮਾਰਕਸ ਦੇ ਇਸ ਵੀਡੀਓ ਨੂੰ ਕਈ ਲੋਕ ਦੇਖ ਚੁੱਕੇ ਹਨ। ਕਈ ਮਾਲਕਾਂ ਨੇ ਉਹਨਾਂ ਨੂੰ ਜੌਬ ਦੀ ਪੇਸ਼ਕਸ਼ ਕੀਤੀ ਹੈ ਜਦਕਿ ਵੀਡੀਓ ਪਾਉਣ ਤੋਂ ਪਹਿਲਾਂ 50 ਤੋਂ ਵਧੇਰੇ ਕੰਪਨੀਆਂ ਨੇ ਉਹਨਾਂ ਦੀ ਸੀ.ਵੀ. ਠੁਕਰਾ ਦਿੱਤਾ ਸੀ। 


Vandana

Content Editor

Related News