ਸਕਾਟਲੈਂਡ : ਨਿਕੋਲਾ ਸਟਰਜਨ ਸਿਹਤ ਕਾਮਿਆਂ ਨੂੰ ਦੇਵੇਗੀ 500 ਪੌਂਡ ਦੀ "ਧੰਨਵਾਦ ਰਾਸ਼ੀ"

Tuesday, Dec 01, 2020 - 05:59 PM (IST)

ਸਕਾਟਲੈਂਡ : ਨਿਕੋਲਾ ਸਟਰਜਨ ਸਿਹਤ ਕਾਮਿਆਂ ਨੂੰ ਦੇਵੇਗੀ 500 ਪੌਂਡ ਦੀ "ਧੰਨਵਾਦ ਰਾਸ਼ੀ"

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੀ ਫ਼ਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸਿਹਤ ਵਿਭਾਗ ਕਰਮਚਾਰੀ ਜਿਨ੍ਹਾਂ ਵਿੱਚ ਐੱਨ. ਐੱਚ. ਐੱਸ. ਸਟਾਫ਼ ਅਤੇ ਸੋਸ਼ਲ ਕੇਅਰ ਵਰਕਰ ਆਦਿ ਸ਼ਾਮਲ ਹਨ, ਦੁਆਰਾ ਪਾਏ ਗਏ ਯੋਗਦਾਨ ਦਾ ਧੰਨਵਾਦ ਕੀਤਾ ਹੈ। ਇਨ੍ਹਾਂ ਕਰਮਚਾਰੀਆਂ ਨੇ ਦੇਸ਼ ਵਾਸੀਆਂ ਦੀ ਸੇਵਾ ਅਤੇ ਸੁਰੱਖਿਆ ਲਈ ਦਿਨ-ਰਾਤ ਕੰਮ ਕੀਤਾ ਹੈ, ਇਸ ਲਈ ਸਕਾਟਲੈਂਡ ਦੀ ਸਰਕਾਰ ਵੱਲੋਂ ਇਨ੍ਹਾਂ ਕਾਮਿਆਂ ਨੂੰ  "ਧੰਨਵਾਦ" ਵਜੋਂ 500 ਪੌਂਡ ਦੀ ਰਾਸ਼ੀ ਮਿਲੇਗੀ। 

ਇਹ ਭੁਗਤਾਨ ਕ੍ਰਿਸਮਸ ਤੋਂ ਪਹਿਲਾਂ ਕੀਤੇ ਜਾ ਸਕਦੇ ਹਨ, ਜਿਸ ਨਾਲ ਸਿਹਤ ਕਾਮੇ ਆਪਣੇ ਬਿੱਲਾਂ ਦਾ ਭੁਗਤਾਨ ਅਤੇ ਹੋਰ ਕੰਮ ਕਰ ਸਕਦੇ ਹਨ। ਇਸ ਭੁਗਤਾਨ ਦਾ ਖੁਲਾਸਾ ਮੰਤਰੀ ਨਿਕੋਲਾ ਸਟਰਜਨ ਨੇ ਐੱਸ. ਐੱਨ. ਪੀ. ਦੀ ਕਾਨਫਰੰਸ ਨੂੰ ਸੰਬੋਧਨ ਕਰਨ ਦੌਰਾਨ ਕੀਤਾ। ਸਟਰਜਨ ਅਨੁਸਾਰ ਇਸ ਸਮੇਂ ਐੱਨ. ਐੱਚ. ਐੱਸ. ਸਟਾਫ਼ ਲਈ ਤਨਖਾਹ ਵਧਾਉਣ ਲਈ ਗੱਲਬਾਤ ਕੀਤੀ ਜਾ ਰਹੀ ਹੈ ਪਰ ਹੁਣ ਇਸ ਸਮੇਂ ਇਹ ਕਾਮੇ ਇਸ ਮਾਨਤਾ ਦੇ ਹੱਕਦਾਰ ਹਨ ਅਤੇ ਸਕਾਟਲੈਂਡ ਦੀ ਸਰਕਾਰ ਹਰ ਪੂਰਾ ਟਾਈਮ ਐੱਨ. ਐੱਚ. ਐੱਸ. ਵਰਕਰ ਅਤੇ ਬਾਲਗ਼ ਸਮਾਜਕ ਦੇਖਭਾਲ ਕਰਮਚਾਰੀ ਨੂੰ 500 ਪੌਂਡ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੀ ਅਸਾਧਾਰਣ ਸੇਵਾ ਲਈ ਦੇਵੇਗੀ। ਇਸ ਦੇ ਨਾਲ ਹੀ ਸਟਰਜਨ ਅਨੁਸਾਰ ਉਹ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਇਸ ਭੁਗਤਾਨ ਨੂੰ ਟੈਕਸ ਮੁਕਤ ਰੱਖਣ ਲਈ ਵੀ ਅਪੀਲ ਕਰੇਗੀ।
 


author

Lalita Mam

Content Editor

Related News