ਸਕਾਟਲੈਂਡ: ਪਬਲਿਕ ਸੈਕਟਰ ਕਰਮਚਾਰੀਆਂ ਦੀ ਘੱਟੋ-ਘੱਟ ਉਜਰਤ ''ਚ ਹੋਵੇਗਾ ਵਾਧਾ

Friday, Dec 10, 2021 - 03:17 PM (IST)

ਸਕਾਟਲੈਂਡ: ਪਬਲਿਕ ਸੈਕਟਰ ਕਰਮਚਾਰੀਆਂ ਦੀ ਘੱਟੋ-ਘੱਟ ਉਜਰਤ ''ਚ ਹੋਵੇਗਾ ਵਾਧਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਪਬਲਿਕ ਸੈਕਟਰ ਕਰਮਚਾਰੀਆਂ ਦੀ ਘੱਟੋ ਘੱਟ ਉਜਰਤ ਵਿੱਚ ਵਾਧਾ ਕੀਤਾ ਜਾਵੇਗਾ। ਇਸ ਸਬੰਧੀ ਸਕਾਟਿਸ਼ ਸੰਸਦ ਵਿੱਚ ਜਾਣਕਾਰੀ ਦਿੰਦਿਆਂ ਵਿੱਤ ਸਕੱਤਰ ਕੇਟ ਫੋਰਬਸ ਨੇ ਕਿਹਾ ਕਿ ਸਕਾਟਿਸ਼ ਸਰਕਾਰ ਪਬਲਿਕ ਸੈਕਟਰ ਦੇ ਸਟਾਫ ਲਈ 10.50 ਪੌਂਡ ਪ੍ਰਤੀ ਘੰਟਾ ਦੀ "ਘੱਟੋ-ਘੱਟ ਉਜਰਤ ਫਲੋਰ" ਲਾਗੂ ਕਰੇਗੀ, ਜਿਸ ਨਾਲ ਘੱਟ ਤਨਖਾਹ ਵਾਲੇ ਕਾਮਿਆਂ ਨੂੰ ਅਗਲੇ ਵਿੱਤੀ ਸਾਲ ਵਿੱਚ ਸਹਾਇਤਾ ਮਿਲੇਗੀ। 

ਵਿੱਤ ਸਕੱਤਰ ਨੇ ਦੱਸਿਆ ਕਿ ਸਰਕਾਰ 25 ਹਜ਼ਾਰ ਪੌਂਡ ਤੋਂ ਘੱਟ ਦੀ ਆਮਦਨ ਵਾਲੇ ਲੋਕਾਂ ਲਈ ਘੱਟੋ-ਘੱਟ 775 ਪੌਂਡ, 25 ਤੋਂ 40 ਹਜ਼ਾਰ ਪੌਂਡ ਦੀ ਆਮਦਨ ਵਾਲੇ ਲੋਕਾਂ ਲਈ 700 ਪੌਂਡ ਅਤੇ ਪ੍ਰਤੀ ਸਾਲ 40 ਹਜ਼ਾਰ ਪੌਂਡ ਤੋਂ ਵੱਧ ਦੀ ਕਮਾਈ ਕਰਨ ਵਾਲਿਆਂ ਲਈ 500 ਪੌਂਡ ਮਹਿੰਗਾਈ ਦੇ ਵਾਧੇ ਦੀ ਗਰੰਟੀ ਦੇਵੇਗੀ। ਇਸਦੇ ਨਾਲ ਹੀ ਸੋਸ਼ਲ ਕੇਅਰ ਸੈਕਟਰ ਵਿੱਚ ਲੋਕ ਆਪਣੀ ਪ੍ਰਤੀ ਘੰਟਾ ਦਰ 10.02 ਪੌਂਡ ਪ੍ਰਤੀ ਘੰਟਾ ਤੋਂ 10.50 ਪੌਂਡ ਪ੍ਰਤੀ ਘੰਟਾ ਤੱਕ ਵਧਦੇ ਦੇਖਣਗੇ। 

ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ ਆਰਕੀਟੈਕਟ ਬਾਲਕ੍ਰਿਸ਼ਨ ਦੋਸ਼ੀ ਯੂਕੇ ਦੇ 'ਵੱਕਾਰੀ ਗੋਲਡ ਮੈਡਲ' ਨਾਲ ਹੋਣਗੇ ਸਨਮਾਨਿਤ

ਫੋਰਬਸ ਨੇ ਕਿਹਾ ਕਿ ਅਗਲੇ ਸਾਲ ਸਿਹਤ ਅਤੇ ਸਮਾਜਿਕ ਦੇਖਭਾਲ ਦੇ ਖੇਤਰ ਲਈ ਫੰਡਿੰਗ 18 ਬਿਲੀਅਨ ਪੌਂਡ ਤੱਕ ਪਹੁੰਚ ਜਾਵੇਗੀ ਜਦੋਂ ਕਿ 1.2 ਬਿਲੀਅਨ ਪੌਂਡ ਮਾਨਸਿਕ ਸਿਹਤ ਸੇਵਾਵਾਂ ਲਈ ਉਪਲਬਧ ਕਰਵਾਏ ਜਾਣਗੇ ਅਤੇ 200 ਮਿਲੀਅਨ ਪੌਂਡ ਬਾਲਗ ਸਮਾਜਿਕ ਦੇਖਭਾਲ ਵਿੱਚ 10.50 ਪੌਂਡ ਦੀ ਘੱਟੋ-ਘੱਟ ਉਜਰਤ ਪ੍ਰਦਾਨ ਕਰਨਗੇ।


author

Vandana

Content Editor

Related News