ਸਕਾਟਲੈਂਡ: ਐਮ 8 ਜਾਨਲੇਵਾ ਸੜਕ ਹਾਦਸਾ ਮਾਮਲੇ ''ਚ ਗ੍ਰਿਫ਼ਤਾਰ ਵਿਅਕਤੀ ਰਿਹਾਅ

Monday, Sep 27, 2021 - 02:08 PM (IST)

ਸਕਾਟਲੈਂਡ: ਐਮ 8 ਜਾਨਲੇਵਾ ਸੜਕ ਹਾਦਸਾ ਮਾਮਲੇ ''ਚ ਗ੍ਰਿਫ਼ਤਾਰ ਵਿਅਕਤੀ ਰਿਹਾਅ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਐੱਮ 8 'ਤੇ ਐਤਵਾਰ 19 ਸਤੰਬਰ ਨੂੰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਪੰਜਾਬੀ ਮੂਲ ਦੇ ਨੌਜਵਾਨ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਉਪਰੰਤ ਪੁਲਸ ਜਾਂਚ ਅਧੀਨ ਇੱਕ 35 ਸਾਲਾਂ ਆਦਮੀ ਨੂੰ ਇਸ ਹਾਦਸੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਗ੍ਰਿਫ਼ਤਾਰ ਕੀਤੇ ਡਰਾਈਵਰ ਨੂੰ ਬਿਨਾਂ ਕਿਸੇ ਦੋਸ਼ ਦੇ ਰਿਹਾਅ ਕਰ ਦਿੱਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ - ਨਿਊਯਾਰਕ ਪੁਲਸ ਨੇ 2 ਮ੍ਰਿਤਕ ਜੁੜਵਾਂ ਬੱਚਿਆਂ ਨੂੰ ਦਫਨਾਇਆ, ਸਾਲ ਬਾਅਦ ਵੀ ਨਹੀਂ ਮਿਲਿਆ ਕਾਤਲ

ਜ਼ਿਕਰਯੋਗ ਹੈ ਕਿ ਇਸ ਹਾਦਸੇ ਦੇ ਮ੍ਰਿਤਕਾਂ ਵਿੱਚ ਸੈਂਟਰਲ ਗੁਰਦੁਆਰਾ ਸਾਹਿਬ ਦੇ ਸਕੱਤਰ ਨਿਰੰਜਨ ਸਿੰਘ ਬਿਨਿੰਗ ਦਾ ਪੋਤਰਾ ਮਨਵੀਰ ਬਿਨਿੰਗ ਵੀ ਸ਼ਾਮਲ ਸੀ। ਇਸ ਹਾਦਸੇ ਵਿੱਚ ਪੰਜ ਹੋਰ ਵਿਅਕਤੀ ਵੀ ਜਖਮੀ ਹੋਏ ਸਨ। ਇਹ ਸਾਰੇ ਨੀਲੇ ਰੰਗ ਦੀ ਆਡੀ ਕਿਊ 7 ਵਿੱਚ ਸਫਰ ਕਰ ਰਹੇ ਸਨ, ਜਿਸ ਦੌਰਾਨ ਐੱਮ 8 'ਤੇ ਹਾਦਸੇ ਦਾ ਸ਼ਿਕਾਰ ਬਣੇ। ਪੁਲਸ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਹਮਲੇ ਨਾਲ ਸਬੰਧਿਤ ਸ਼ੱਕੀ ਵਿਅਕਤੀ ਨੂੰ ਬਿਨਾਂ ਕਿਸੇ ਦੋਸ਼ ਤੋਂ ਛੱਡਿਆ ਗਿਆ ਹੈ, ਜਦਕਿ ਇਸ ਹਾਦਸੇ ਦੀ ਜਾਂਚ ਜਾਰੀ ਹੈ।


author

Vandana

Content Editor

Related News