ਸਕਾਟਲੈਂਡ: ਗਲਾਸਗੋ ਦਾ ਵਿਦਿਆਰਥੀ ਬਣਿਆ BBC ਸ਼ੋਅ ਨੂੰ ਜਿੱਤਣ ਵਾਲਾ ਸਭ ਤੋਂ ਘੱਟ ਉਮਰ ਦਾ ਵਿਅਕਤੀ

Tuesday, Apr 27, 2021 - 12:58 PM (IST)

ਸਕਾਟਲੈਂਡ: ਗਲਾਸਗੋ ਦਾ ਵਿਦਿਆਰਥੀ ਬਣਿਆ BBC ਸ਼ੋਅ ਨੂੰ ਜਿੱਤਣ ਵਾਲਾ ਸਭ ਤੋਂ ਘੱਟ ਉਮਰ ਦਾ ਵਿਅਕਤੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਗਲਾਸਗੋ ਦੇ ਇਕ ਵਿਦਿਆਰਥੀ ਨੇ ਬੀ. ਬੀ. ਸੀ. ਦੇ ਮਾਸਟਰਮਾਈਂਡ ਸ਼ੋਅ ਨੂੰ ਸਭ ਤੋਂ ਘੱਟ ਉਮਰ ਵਿਚ ਜਿੱਤਣ ਦਾ ਰਿਕਾਰਡ ਆਪਣੇ ਨਾਮ ਕੀਤਾ ਹੈ। ਇਸ ਵਿਦਿਆਰਥੀ ਦਾ ਨਾਮ ਜੋਨਾਥਨ ਗਿਬਸਨ (24) ਹੈ, ਜਿਸ ਨੇ ਗ੍ਰੈਂਡ ਫਿਨਾਲੇ ਵਿਚ ਚਾਰ ਅੰਕਾਂ ਨਾਲ ਜਿੱਤ ਹਾਸਲ ਕੀਤੀ। ਇਸ ਸ਼ੋਅ ਵਿਚ ਗਿਬਸਨ ਨੇ ਕਾਮੇਡੀ ਗੀਤ ਲਿਖਣ ਵਾਲੀ ਜੋੜੀ ਫਲੈਂਡਰਜ਼ ਅਤੇ ਸਵੈਨ ਸਬੰਧੀ ਆਪਣੇ ਵਿਸ਼ੇ ਵਿਚ 11/11 ਦਾ ਸਕੋਰ ਬਣਾਇਆ। ਫਾਈਨਲ ਵਿਚ ਮਾਸਟਰਮਾਈਂਡ ਦੇ ਮੇਜ਼ਬਾਨ ਵਜੋਂ ਜੌਨ ਹੰਫਰੀਜ਼ ਦਾ ਆਖਰੀ ਕਿੱਸਾ ਪੇਸ਼ ਕੀਤਾ ਗਿਆ, ਜਿਸਨੇ ਲੜੀ ਦੇ 735 ਐਪੀਸੋਡ ਪੇਸ਼ ਕੀਤੇ ਸਨ ਅਤੇ ਉਸ ਸਮੇਂ ਦੌਰਾਨ 80,000 ਤੋਂ ਵੱਧ ਪ੍ਰਸ਼ਨ ਪੁੱਛੇ ਸਨ।

ਇਹ ਵਿਦਿਆਰਥੀ ਗਿਬਸਨ ਸੈਂਟ ਐਂਡਰਿਊਜ਼ ਯੂਨੀਵਰਸਿਟੀ ਵਿਖੇ ਮਾਡਰਨ ਹਿਸਟਰੀ ਵਿਚ ਪੀ. ਐਚ. ਡੀ. ਦੀ ਪੜ੍ਹਾਈ ਕਰ ਰਿਹਾ ਹੈ। ਇਸ ਪੂਰੇ ਮੁਕਾਬਲੇ ਦੌਰਾਨ ਉਸ ਦੇ ਹੋਰ ਸਪੈਸ਼ਲ ਵਿਸ਼ੇ ਵੀ ਸ਼ਾਮਲ ਸਨ, ਜਿਹਨਾਂ ਵਿਚ 'ਅਗਾਥਾ ਕ੍ਰਿਸਟੀ ਦਾ ਪਾਇਓਰੋਟ' ਅਤੇ ਸੈਮੀਫਾਈਨਲ ਵਿਚ 'ਵਿਲੀਅਮ ਪਿਟ ਦ ਯੰਗਰ' ਦੇ ਨਾਮ ਹਨ। 1972 ਤੋਂ ਸ਼ੁਰੂ ਹੋਣ ਵਾਲੇ ਇਸ ਸ਼ੋਅ ਦੇ ਮੁਕਾਬਲੇ ਵਿਚ ਗਿਬਸਨ ਨੂੰ ਮੁਕਾਬਲੇ ਦਾ ਸਭ ਤੋਂ ਛੋਟੀ ਉਮਰ ਦਾ ਚੈਂਪੀਅਨ ਦਰਜ ਕੀਤਾ ਗਿਆ ਹੈ। ਇਹ ਰਿਕਾਰਡ ਇਸ ਤੋਂ ਪਹਿਲਾਂ 1993 ਵਿਚ ਗੇਵਿਨ ਫੁੱਲਰ ਦੁਆਰਾ ਬਣਾਇਆ ਗਿਆ ਸੀ।
 


author

cherry

Content Editor

Related News