ਗਲਾਸਗੋ ਹਿੰਦੂ ਮੰਦਰ ਵਿਖੇ ਮਨਾਇਆ ਗਿਆ ਗਣੇਸ਼ ਚਤੁਰਥੀ ਦਿਵਸ
Wednesday, Sep 02, 2020 - 04:27 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਪ੍ਰਸਿੱਧ ਹਿੰਦੂ ਮੰਦਰ ਗਲਾਸਗੋ ਕਮੇਟੀ ਵੱਲੋਂ ਗਣੇਸ਼ ਚਤੁਰਥੀ ਦਿਵਸ ਸਰਕਾਰੀ ਹਦਾਇਤਾਂ ਦੇ ਦਾਇਰੇ ਅੰਦਰ ਰਹਿੰਦਿਆਂ ਹੋਇਆਂ ਮਨਾਇਆ ਗਿਆ। ਚਤੁਰਥੀ ਤੋਂ ਪੂਰਨਿਮਾ ਤੱਕ ਗਣੇਸ਼ ਪੂਜਾ ਕੀਤੀ ਗਈ, ਜਿਸ ਵਿੱਚ ਸਕਾਟਲੈਂਡ ਭਰ ਵਿੱਚੋਂ ਹਿੰਦੂ ਧਰਮ ਦੇ ਪੈਰੋਕਾਰਾਂ ਨੇ ਹਿੱਸਾ ਲਿਆ।
ਇਸ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੰਦਿਆਂ ਅਚਾਰੀਆ ਮੇਧਨੀਪਤੀ ਮਿਸ਼ਰਾ ਜੀ ਤੇ ਦੀਪਕ ਸਾਸ਼ਤਰੀ ਨੇ ਕਿਹਾ ਕਿ ਹਿੰਦੂ ਮੰਦਰ ਕਮੇਟੀ ਵੱਲੋਂ ਬਹੁਤ ਹੀ ਸਾਦਾ ਢੰਗ ਨਾਲ਼ ਗਣੇਸ਼ ਚਤੁਰਥੀ ਦਿਵਸ ਪੂਜਾ ਅਰਾਧਨਾ ਕਰਦਿਆਂ ਮਨਾਇਆ ਗਿਆ। ਬਾਅਦ ਵਿੱਚ ਧਾਰਮਿਕ ਰੀਤਾਂ ਮੁਤਾਬਿਕ ਸਕਾਟਲੈਂਡ ਦੇ ਟਾਰਬੈਟ ਇਲਾਕੇ ਵਿੱਚ ਗਣੇਸ਼ ਜੀ ਦੀ ਮੂਰਤੀ ਨੂੰ ਵਿਸਰਜਨ ਲਈ ਲਿਜਾਇਆ ਗਿਆ।
ਇਸ ਸਮੇਂ ਗਲਾਸਗੋ ਇੰਡੀਅਨ ਦੀ ਸਮੁੱਚੀ ਟੀਮ ਵੱਲੋਂ ਮਰਾਠੀ ਅੰਦਾਜ਼ ਵਿੱਚ ਸੰਗੀਤਕ ਧੁਨਾਂ ਛੇੜ ਕੇ ਮਾਹੌਲ ਨੂੰ ਰੰਗੀਨ ਕੀਤਾ ਗਿਆ।