ਸਕਾਟਲੈਂਡ: ਊਰਜਾ ਬਿੱਲ ਵਧਣ ਨਾਲ ਕਈ ਪਰਿਵਾਰ ਕਰਜ਼ੇ ’ਚ ਡੁੱਬੇ

Wednesday, Aug 10, 2022 - 04:16 PM (IST)

ਸਕਾਟਲੈਂਡ: ਊਰਜਾ ਬਿੱਲ ਵਧਣ ਨਾਲ ਕਈ ਪਰਿਵਾਰ ਕਰਜ਼ੇ ’ਚ ਡੁੱਬੇ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਪਿਛਲੇ ਸਾਲ ਸਤੰਬਰ ਦੇ ਮੁਕਾਬਲੇ ਤਿੰਨ ਗੁਣਾ ਵੱਧ ਊਰਜਾ ਬਿੱਲ ਬਕਾਇਆ ਸਿਰ ਆਣ ਖੜ੍ਹਨ ਨਾਲ ਬਹੁਤ ਸਾਰੇ ਪਰਿਵਾਰ ਬਿੱਲਾਂ ਦੇ ਭੁਗਤਾਨ 'ਚ ਪਛੜੇ ਹੋਏ ਹਨ। ਯੂਸਵਿੱਚ ਵੱਲੋਂ 2,000 ਪਰਿਵਾਰਾਂ ਦੇ ਸਰਵੇਖਣ ਅਨੁਸਾਰ ਲਗਭਗ ਇੱਕ ਚੌਥਾਈ ਪਰਿਵਾਰਾਂ ’ਤੇ ਔਸਤਨ 206 ਪੌਂਡ ਦਾ ਬਕਾਇਆ ਹੈ। ਕਰਜ਼ੇ ਵਿੱਚ ਡੁੱਬੇ ਲੋਕਾਂ ਨੂੰ ਇੱਕ ਵਧੇਰੇ ਕਿਫਾਇਤੀ ਭੁਗਤਾਨ ਯੋਜਨਾ ਬਣਾਉਣ ਲਈ ਆਪਣੇ ਪ੍ਰੋਵਾਈਡਰ ਨਾਲ ਗੱਲ ਕਰਨ ਦੀ ਸਲਾਹ ਦਿੱਤੀ ਗਈ ਸੀ। ਇਹ ਡਾਟਾ ਉਦੋਂ ਸਾਹਮਣੇ ਆਇਆ, ਜਦੋਂ ਸਲਾਹਕਾਰ ਕੌਰਨਵਾਲ ਇਨਸਾਈਟ ਨੇ ਚੇਤਾਵਨੀ ਦਿੱਤੀ ਸੀ ਕਿ ਊਰਜਾ ਬਿੱਲ ਅਕਤੂਬਰ ਵਿੱਚ ਸੋਚੇ ਗਏ ਨਾਲੋਂ ਕਿਤੇ ਵੱਧ ਸਕਦੇ ਹਨ।

ਇਹ ਵੀ ਉਮੀਦ ਹੈ ਕਿ ਜਨਵਰੀ ਵਿੱਚ ਬਿੱਲਾਂ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਵੇਗਾ, ਔਸਤ ਪਰਿਵਾਰ 164 ਪੌਂਡ ਪ੍ਰਤੀ ਮਹੀਨਾ ਦੀ ਬਜਾਏ, ਪ੍ਰਤੀ ਮਹੀਨਾ 355 ਪੌਂਡ ਦਾ ਭੁਗਤਾਨ ਕਰਨ ਲਈ ਪਾਬੰਦ ਹੋਵੇਗਾ। ਸਿਟੀਜ਼ਨ ਐਡਵਾਈਸ ਨੇ ਕਿਹਾ ਕਿ ਉਹਨਾਂ ਨੇ ਇਸ ਸਾਲ ਹੁਣ ਤੱਕ ਊਰਜਾ ਕਰਜ਼ ਵਾਲੇ 47,000 ਤੋਂ ਵੱਧ ਲੋਕਾਂ ਦੀ ਮਦਦ ਕੀਤੀ ਹੈ। ਚੈਰਿਟੀ ਨੇ ਕਿਹਾ ਕਿ ਔਸਤ ਕਰਜ਼ੇ ਦੀ ਰਕਮ 650 ਪੌਂਡ ਤੋਂ ਵੱਧ ਸੀ। ਇਸ ਦੌਰਾਨ ਚਾਂਸਲਰ ਨਦੀਮ ਜਹਾਵੀ ਅਤੇ ਵਪਾਰਕ ਸਕੱਤਰ ਕਵਾਸੀ ਕਵਾਰਤੇਂਗ ਬੁੱਧਵਾਰ ਸਵੇਰੇ ਊਰਜਾ ਕੰਪਨੀਆਂ ਦੇ ਮੁਖੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਤਾਂ ਜੋ ਜੀਵਨ ਲਈ ਜਰੂਰੀ ਊਰਜਾ ਸਾਧਨਾਂ ਦੀ ਲਾਗਤ ਨੂੰ ਸੌਖਾ ਕਰਨ ਦੇ ਉਪਾਵਾਂ ’ਤੇ ਚਰਚਾ ਕੀਤੀ ਜਾ ਸਕੇ।


author

cherry

Content Editor

Related News