ਸਕਾਟਲੈਂਡ: ਉਸਾਰੀ ਫਰਮ ਨੂੰ ਮਜ਼ਦੂਰਾਂ ਦੀ ਸੁਰੱਖਿਆ ''ਚ ਅਸਫ਼ਲ ਰਹਿਣ ''ਤੇ ਹੋਇਆ 7 ਲੱਖ ਪੌਂਡ ਦਾ ਜੁਰਮਾਨਾ

Wednesday, Jun 09, 2021 - 05:04 PM (IST)

ਸਕਾਟਲੈਂਡ: ਉਸਾਰੀ ਫਰਮ ਨੂੰ ਮਜ਼ਦੂਰਾਂ ਦੀ ਸੁਰੱਖਿਆ ''ਚ ਅਸਫ਼ਲ ਰਹਿਣ ''ਤੇ ਹੋਇਆ 7 ਲੱਖ ਪੌਂਡ ਦਾ ਜੁਰਮਾਨਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - ਸਕਾਟਲੈਂਡ ਦੀ ਇਕ ਉਸਾਰੀ ਕੰਪਨੀ ਦੇ ਡੰਪਰ ਟਰੱਕ ਵੱਲੋਂ ਕੰਪਨੀ ਦੇ ਹੀ ਇਕ ਕਰਮਚਾਰੀ ਨੂੰ ਕੁਚਲਣ ਤੋਂ ਬਾਅਦ ਇਸ ਨਿਰਮਾਣ ਕੰਪਨੀ ਨੂੰ ਸੁਰੱਖਿਆ ਅਸਫ਼ਲਤਾਵਾਂ ਕਾਰਨ 700,000 ਪੌਂਡ ਦਾ ਜੁਰਮਾਨਾ ਕੀਤਾ ਗਿਆ ਹੈ। ਇਸ ਮਾਮਲੇ ਵਿਚ ਟਾਇਨ ਅਤੇ ਵੇਅਰ ਦਾ ਰਹਿਣ ਵਾਲਾ 61 ਸਾਲਾ ਜੌਹਨ ਕੈਮਰਨ, ਮੋਰੇ ਦੇ ਕੀਥ ਨੇੜੇ ਬਲੈਕਹਿੱਲਕ ਵਿਖੇ ਇਕ ਬਿਜਲੀ ਦੇ ਸਬ ਸਟੇਸ਼ਨ ਦੀ ਉਸਾਰੀ ਦੌਰਾਨ ਬੀ. ਏ. ਐਮ. ਨਟਾਲ ਉਸਾਰੀ ਕੰਪਨੀ ਲਈ ਕੰਮ ਕਰ ਰਿਹਾ ਸੀ। ਕੰਮ ਦੌਰਾਨ ਇਕ ਲੰਘ ਰਹੇ ਟਰੱਕ ਦੇ ਹੇਠਾਂ ਉਸਦੀਆਂ ਲੱਤਾਂ ਫੱਸ ਜਾਣ ਤੋਂ ਬਾਅਦ ਅਕਤੂਬਰ 2016 ਵਿਚ ਉਸਦੀ ਮੌਤ ਹੋ ਗਈ ਸੀ।

ਇਸ ਉਸਾਰੀ ਕੰਪਨੀ ਨੇ ਮੰਨਿਆ ਹੈ ਕਿ ਉਹ ਸਾਈਟ 'ਤੇ ਉਪਕਰਣਾਂ ਦੀ ਮੁਰੰਮਤ ਅਤੇ ਤਬਦੀਲੀ ਕਰਨ ਦੇ ਕੰਮ ਵਿਚ ਜੋਖ਼ਮ ਦਾ ਮੁਲਾਂਕਣ ਕਰਨ ਵਿਚ ਅਸਫ਼ਲ ਰਹੀ ਹੈ। ਵਾਹਨ ਅਤੇ ਪੈਦਲ ਚੱਲਣ ਵਾਲੇ ਇਕ-ਦੂਜੇ ਦੇ ਸੰਪਰਕ ਵਿਚ ਆਉਂਦੇ ਸਨ। ਇਸ ਦੇ ਨਾਲ ਹੀ ਅਦਾਲਤ ਵੱਲੋਂ ਉਸਾਰੀ ਆਦਿ ਕੰਪਨੀਆਂ ਨੂੰ ਕਰਮਚਾਰੀਆਂ ਦੀ ਸੁਰੱਖਿਆ ਦਾ ਧਿਆਨ ਰੱਖਣ ਦੀ ਵੀ ਤਾਕੀਦ ਕੀਤੀ ਗਈ ਹੈ


author

cherry

Content Editor

Related News