ਸਕਾਟਲੈਂਡ: ਫਾਈਫ ਇਲਾਕੇ ''ਚ ਮਰੀਜ਼ ਛੱਡਣ ਆਈ ਐਂਬੂਲੈਂਸ ਨੂੰ ਲੱਗੀ ਅੱਗ
Tuesday, Nov 17, 2020 - 04:01 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਫਾਈਫ ਵਿੱਚ ਇੱਕ ਐਂਬੂਲੈਂਸ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਫਾਈਫ ਵਿੱਚ ਇਕ ਮਰੀਜ਼ ਨੂੰ ਘਰ ਛੱਡਣ ਤੋਂ ਕੁਝ ਪਲ ਬਾਅਦ ਹੀ ਇਹ ਵਾਹਨ ਅੱਗ ਦੀਆਂ ਲਪਟਾਂ ਵਿੱਚ ਬਦਲ ਗਿਆ। ਇਸ ਘਟਨਾਂ ਦੀ ਸੂਚਨਾ ਮਿਲਣ 'ਤੇ ਐਮਰਜੈਂਸੀ ਕਾਮੇ ਦੁਪਹਿਰ 1 ਵਜੇ ਦੇ ਕਰੀਬ ਬਰੈਂਟਿਸਲੈਂਡ, ਫਾਈਫ ਦੇ ਘਟਨਾ ਸਥਾਨ 'ਤੇ ਪੁਹੰਚੇ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਸ਼ੋਧ ਕਰਤਾਵਾਂ ਦੀ ਚਿਤਾਵਨੀ- 'ਰੋਜ਼ ਨਾ ਖਾਓ ਆਂਡੇ'
ਅਧਿਕਾਰੀਆਂ ਮੁਤਾਬਕ, ਇਹ ਅੱਗ ਵਾਹਨ ਵਿੱਚ ਕੋਈ ਤਕਨੀਕੀ ਨੁਕਸ ਪੈਣ ਤੋਂ ਬਾਅਦ ਸ਼ੁਰੂ ਹੋਈ। ਇਸ ਅੱਗ ਵਿੱਚ ਇਹ ਐਂਬੂਲੈਂਸ ਬੁਰੀ ਤਰ੍ਹਾਂ ਸੜ ਗਈ ਸੀ ਜਦਕਿ ਇਸ ਹਾਦਸੇ ਵਿੱਚ ਕਿਸੇ ਦੇ ਜਖਮੀ ਹੋਣ ਦੀ ਖਬਰ ਨਹੀਂ ਹੈ। ਅੱਗ ਬੁਝਾਊ ਅਮਲੇ ਦੁਆਰਾ ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਖੇਤਰ ਨੂੰ ਵਾਪਿਸ ਸੁਰੱਖਿਅਤ ਖੋਲ੍ਹ ਦਿੱਤਾ ਗਿਆ ਸੀ।