ਸਕਾਟਲੈਂਡ ਦਾ ਹੈਰਾਨੀਜਨਕ ਮਾਮਲਾ, ਬਜ਼ੁਰਗ ਨੇ ਕਈ ਸਾਲ ਤੱਕ ਸਾਂਭ ਰੱਖੀ ਪਤਨੀ ਦੀ ਲਾਸ਼

Friday, Mar 05, 2021 - 01:30 PM (IST)

ਸਕਾਟਲੈਂਡ ਦਾ ਹੈਰਾਨੀਜਨਕ ਮਾਮਲਾ, ਬਜ਼ੁਰਗ ਨੇ ਕਈ ਸਾਲ ਤੱਕ ਸਾਂਭ ਰੱਖੀ ਪਤਨੀ ਦੀ ਲਾਸ਼

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਇੱਕ ਵਿਅਕਤੀ ਦਾ ਆਪਣੀ ਪਤਨੀ ਨਾਲ ਇੰਨਾ ਮੋਹ ਸੀ ਕਿ ਉਸ ਦੇ ਮਰਨ ਉਪਰੰਤ ਕਈ ਸਾਲਾਂ ਤੱਕ ਇਸ ਵਿਅਕਤੀ ਨੇ ਆਪਣੀ ਪਤਨੀ ਦੇ ਪਿੰਜਰ ਨੂੰ ਘਰ ਵਿੱਚ ਰੱਖੀ ਰੱਖਿਆ।ਏਬਰਡੀਨ ਨਾਲ ਸੰਬੰਧਿਤ ਇਸ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਹ ਇਕੱਲਾ ਨਹੀ ਹੋਣਾ ਚਾਹੁੰਦਾ ਸੀ, ਇਸ ਲਈ ਆਪਣੀ ਪਤਨੀ ਦੀ ਮੌਤ ਉਸ ਨੇ ਗੁਪਤ ਰੱਖੀ ਸੀ। 78 ਸਾਲਾ ਡੈਨੀਅਲ ਮਲੇ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਪਤਨੀ ਦਾ ਮਰਨਾ ਉਹ ਸਵੀਕਾਰ ਨਹੀਂ ਕਰ ਸਕਿਆ ਸੀ। 

ਪੜ੍ਹੋ ਇਹ ਅਹਿਮ ਖਬਰ -ਮਿਆਂਮਾਰ ਸਮੇਤ ਇਹਨਾਂ ਦੇਸ਼ਾਂ ਦੀਆਂ ਬੀਬੀਆਂ ਨੂੰ ਮਿਲੇਗਾ ਅੰਤਰਰਾਸ਼ਟਰੀ ਬਹਾਦਰੀ ਮਹਿਲਾ ਪੁਰਸਕਾਰ

ਪੁਲਸ ਅਨੁਸਾਰ ਮਲੇ ਦੀ ਪਤਨੀ ਕ੍ਰਿਸਟੀਨਾ ਦੀ ਲਾਸ਼ ਪਿਛਲੇ ਹਫ਼ਤੇ ਕੋਵ, ਏਬਰਡੀਨ ਸਥਿਤ ਉਸ ਦੇ ਘਰ 'ਚ ਮਿਲੀ, ਜਿਥੇ ਉਹ 1995 ਤੋਂ ਡੇਨੀਅਲ ਨਾਲ ਰਹਿੰਦੀ ਸੀ। ਉਸ ਨੇ ਲਾਸ਼ ਨੂੰ ਘਰ ਵਿੱਚ ਇਸ ਲਈ ਰੱਖਿਆ ਕਿਉਂਕਿ ਉਹ ਆਪਣੀ ਪਤਨੀ ਬਿਨਾਂ ਜਾਂ ਜੀਵਨ ਵਿੱਚ ਉਦਾਸੀ ਵਿੱਚ ਨਹੀਂ ਰਹਿਣਾ ਚਾਹੁੰਦਾ ਸੀ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦ ਇੱਕ ਨਰਸ ਦੁਆਰਾ ਕੋਰੋਨਾ ਟੀਕਾ ਲਗਾਉਣ ਲਈ ਕ੍ਰਿਸਟੀਨਾ ਦੀ ਭਾਲ ਕੀਤੀ ਗਈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News