ਸਕਾਟਲੈਂਡ : ਇਕੱਠੇ ਹੋ ਕੇ ਨੱਚੇ ਕੇਅਰ ਹੋਮਜ਼ ਦੇ ਕਾਮੇ, ਸੋਸ਼ਲ ਡਿਸਟੈਂਸਿੰਗ ਨਿਯਮ ਦੀ ਕੀਤੀ ਉਲੰਘਣਾ
Monday, May 25, 2020 - 07:40 AM (IST)

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਇੱਥੇ ਕੋਟਬ੍ਰਿਜ ਦੇ ਕਾਰਨਬਰੋ ਕੇਅਰ ਹੋਮ ਦੇ ਵਰਕਰਾਂ ਵਲੋਂ ਕਾਰ ਪਾਰਕ 'ਚ ਨੱਚ ਕੇ ਸਮਾਜਕ ਦੂਰੀ ਦੇ ਨਿਯਮਾਂ ਨੂੰ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਭ ਇੱਕ ਫੁਟੇਜ ਵਿੱਚ ਨਜ਼ਰ ਆਇਆ ਹੈ ਕਿ ਕਿਸ ਤਰ੍ਹਾਂ ਉਹ ਕਿਸੇ ਪੀ. ਪੀ. ਈ. ਉਪਕਰਣ ਤੋਂ ਬਿਨਾਂ ਇਕੱਠੇ ਹੋ ਕੇ ਨੱਚ ਰਹੇ ਸਨ।
ਸਟਾਫ ਨੇ ਦੋ ਮੀਟਰ ਦੀ ਸਮਾਜਕ ਦੂਰੀ ਦੇ ਨਿਯਮ ਦੀ ਉਲੰਘਣਾ ਕੀਤੀ ਹੈ। ਜ਼ਿਕਰਯੋਗ ਹੈ ਕਿ ਸਟਾਫ ਵਲੋਂ ਡੀਜੇ ਐਂਡੀ ਕਮਿੰਗ ਨੂੰ ਇੱਥੇ ਕੇਅਰ ਹੋਮ ਨਿਵਾਸੀਆਂ ਦਾ ਮਨੋਰੰਜਨ ਕਰਨ ਲਈ ਲਿਆਂਦਾ ਗਿਆ ਸੀ।
ਛੂਤ ਦੀਆਂ ਬਿਮਾਰੀਆਂ ਦੇ ਮਾਹਰ ਪ੍ਰੋਫੈਸਰ ਹਿਗ ਪੈਨਿੰਗਟਨ ਨੇ ਇਸ ਘਟਨਾ ਦੀ ਆਲੋਚਨਾ ਕੀਤੀ ਹੈ ਕਿਉਂਕਿ ਸਟਾਫ ਦੀ ਨੇੜਤਾ ਨੇ ਵਿਅਕਤੀਆਂ ਵਿਚਕਾਰ ਸਮਾਜਕ ਦੂਰੀ ਦੇ ਨਿਯਮਾਂ ਨੂੰ ਖੂਬਸੂਰਤ ਢੰਗ ਨਾਲ ਉਡਾਇਆ ਹੈ ਅਤੇ ਗਾਉਣ ਨਾਲ ਵਾਇਰਸ ਦੇ ਸੰਕਰਮਣ ਦੀ ਸੰਭਾਵਨਾ ਨੂੰ ਵੀ ਵਧਾਇਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਕਾਟਲੈਂਡ ਦੀ ਚੀਫ ਮੈਡੀਕਲ ਅਫਸਰ ਕਾਲਡਰਵੁੱਡ ਨੇ ਲਾਕਡਾਊਨ ਉਲੰਘਣਾ ਕਰਨ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।