ਗਰਭ ਅਵਸਥਾ ''ਚ ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਖੂਨ ਦੇ ਕਲੌਟਸ ਜੰਮਣ ਦਾ ਜੋਖਮ

Thursday, Jul 30, 2020 - 06:24 PM (IST)

ਗਰਭ ਅਵਸਥਾ ''ਚ ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਖੂਨ ਦੇ ਕਲੌਟਸ ਜੰਮਣ ਦਾ ਜੋਖਮ

ਵਾਸ਼ਿੰਗਟਨ (ਭਾਸ਼ਾ) ਗਲੋਬਲ ਪੱਧਰ 'ਤੇ ਫੈਲੀ ਕੋਰੋਨਾਵਾਇਰਸ ਮਹਾਮਾਰੀ ਨਾਲ ਹਰ ਉਮਰ ਵਰਗ ਦਾ ਵਿਅਕਤੀ ਪ੍ਰਭਾਵਿਤ ਹੈ।ਇਕ ਸ਼ੋਧ ਦੇ ਬਾਅਦ ਵਿਗਿਆਨੀਆਂ ਦਾ ਕਹਿਣਾ ਹੈ ਕਿ ਗਰਭਵਤੀ ਬੀਬੀਆਂ ਨੂੰ ਕੋਵਿਡ-19 ਦੇ ਕਾਰਨ ਖੂਨ ਦੇ ਕਲੌਟਸ ਜੰਮਣ ਦਾ ਜੋਖਮ ਹੁੰਦਾ ਹੈ। ਇਹ ਜੋਖਮ ਉਹਨਾਂ ਬੀਬੀਆਂ ਨੂੰ ਵੀ ਹੁੰਦਾ ਹੈ ਜੋ ਐਸਟ੍ਰੋਜੋਨ ਵਾਲੇ ਗਰਭਨਿਰੋਧਕ ਜਾਂ ਹਾਰਮੋਨ ਰਿਪਲੇਸਮੈਂਟ ਥੈਰੇਪੀ ਲੈ ਰਹੀਆਂ ਹਨ। ਅਮਰੀਕਾ ਦੀ ਟਫਟਸ ਯੂਨੀਵਰਸਿਟੀ ਦੇ ਸ਼ੋਧ ਕਰਤਾਵਾਂ ਸਮੇਤ ਹੋਰ ਸ਼ੋਧ ਕਰਤਾਵਾਂ ਦੇ ਮੁਤਾਬਕ ਕੋਵਿਡ-19 ਦੇ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਵਿਚ ਅਜਿਹੇ ਲੋਕਾਂ ਵਿਚ ਖੂਨ ਦੇ ਕਲੌਟਸ ਜੰਮਣ ਦੀ ਪਰੇਸ਼ਾਨੀ ਵੀ ਸ਼ਾਮਲ ਹੈ ਜੋ ਇਨਫੈਕਸ਼ਨ ਦੀ ਚਪੇਟ ਵਿਚ ਆਉਣ ਤੋਂ ਪਹਿਲਾਂ ਸਿਹਤਮੰਦ ਸਨ।

ਉਹਨਾਂ ਨੇ ਕਿਹਾ ਕਿ ਗਰਭ ਅਵਸਥਾ ਦੇ ਦੌਰਾਨ ਬੀਬੀਆਂ ਵਿਚ ਪਾਇਆ ਜਾਣ ਵਾਲਾ ਹਾਰਮੋਨ ਐਸਟ੍ਰੋਜਨ ਖੂਨ ਦੇ ਕਲੌਟਸ ਜੰਮਣ ਦੇ ਜੋਖਮ ਨੂੰ ਵਧਾਉਂਦਾ ਹੈ। ਗਰਭ ਨਿਰੋਧਕ ਗੋਲੀਆਂ ਜਾਂ ਹਾਰਮੋਨ ਰਿਪਲੇਸਮੈਂਟ ਥੈਰੇਪੀ ਲੈਣ ਵਾਲੀਆਂ ਬੀਬੀਆਂ ਨੂੰ ਇਹ ਜੋਖਮ ਹੁੰਦਾ ਹੈ। ਅਜਿਹੇ ਵਿਚ ਜੇਕਰ ਬੀਬੀਆਂ ਕੋਰੋਨਾਵਾਇਰਸ ਨਾਲ ਪੀੜਤ ਹਨ ਤਾਂ ਇਹ ਖਦਸ਼ਾ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ। ਸ਼ੋਧ ਕਰਤਾਵਾਂ ਦਾ ਮੰਨਣਾਹੈ ਕਿ ਖੂਨ ਦੇ ਗਾੜ੍ਹਾ ਹੋਣ ਜਾਂ ਖੂਨ ਦੇ ਕਲੌਟਸ ਜੰਮਣ ਨਾਲ ਕੋਰੋਨਾਵਾਇਰਸ ਨਾਲ ਸੰਬੰਧ ਹੋਰ ਬਿਹਤਰ ਢੰਗ ਨਾਲ ਸਮਝਣ ਲਈ ਜ਼ਿਆਦਾ ਸੋਧ ਦੀ ਲੋੜ ਹੈ। 

ਪੜ੍ਹੋ ਇਹ ਅਹਿਮ ਖਬਰ- 100 ਦਿਨ ਬਾਅਦ ਵੀਅਤਨਾਮ 'ਚ ਫੈਲ ਰਿਹਾ ਨਵਾਂ ਰਹੱਸਮਈ ਕੋਰੋਨਾ

ਐਂਡੋਕ੍ਰਿਨੋਲੌਜੀ ਨਾਮਕ ਪੱਤਰਿਕਾ ਵਿਚ ਪ੍ਰਕਾਸ਼ਿਤ ਸ਼ੋਧ ਵਿਚ ਮਾਹਰਾਂ ਨੇ ਕਿਹਾ ਕਿ ਅਜਿਹੇ ਵਿਚ ਬੀਬੀਆਂ ਨੂੰ ਖੂਨ ਨੂੰ ਪਤਲਾ ਕਰਨ ਵਾਲੇ ਇਲਾਜ ਦਾ ਤਰੀਕਾ ਵਰਤਣਾ ਪੈ ਸਕਦਾ ਹੈ ਜਾਂ ਉਹਨਾਂ ਨੂੰ ਆਪਣੀ ਐਸਟ੍ਰੋਜਨ ਵਾਲੀਆਂ ਦਵਾਈਆਂ ਬੰਦ ਕਰਨੀਆਂ ਪੈ ਸਕਦੀਆਂ ਹਨ। ਸ਼ੋਧ ਕਰਤਾਵਾਂ ਵਿਚੋਂ ਇਕ ਡੈਨੀਅਲ ਸਪ੍ਰਾਟ ਨੇ ਕਿਹਾ,''ਇਸ ਗਲੋਬਲ ਮਹਾਮਾਰੀ ਦੇ ਦੌਰ ਵਿਚ, ਇਹ ਪਤਾ ਲਗਾਉਣ ਲਈ ਸਾਨੂੰ ਹੋਰ ਜ਼ਿਆਦਾ ਸ਼ੋਧ ਕਰਨ ਦੀ ਲੋੜ ਹੈ ਕਿ ਗਰਭ ਅਵਸਥਾ ਦੇ ਦੌਰਾਨ ਕੋਰੋਨਾਵਾਇਰਸ ਨਾਲ ਪੀੜਤ ਹੋਣ ਵਾਲੀਆਂ ਬੀਬੀਆਂ ਨੂੰ ਖੂਨ ਪਤਲਾ ਕਰਨ ਵਾਲਾ ਇਲਾਜ ਦੇਣ ਦੀ ਲੋੜ ਹੈ ਜਾਂ ਨਹੀਂ ਅਤੇ ਗਰਭ ਨਿਰੋਧਕ ਜਾਂ ਹਾਰਮੋਨ ਥੈਰੇਪੀ ਲੈ ਰਹੀਆਂ ਬੀਬੀਆਂ ਨੂੰ ਇਹਨਾਂ ਨੂੰ ਲੈਣਾ ਬੰਦ ਕਰਨਾ ਚਾਹੀਦਾ ਹੈ ਜਾਂ ਨਹੀਂ।''


author

Vandana

Content Editor

Related News