ਕਮਜ਼ੋਰ ਲੋਕਾਂ ''ਤੇ ਹਮਲਾ ਕਰਦੈ ਡਿਮੈਂਸ਼ੀਆ

01/19/2019 6:20:54 PM

ਲੰਡਨ— ਵਿਗਿਆਨੀਆਂ ਨੇ ਤਾਜ਼ਾ ਖੋਜ 'ਚ ਕਿਹਾ ਹੈ ਕਿ ਉਮਰ ਨਾਲ ਸਰੀਰਕ ਰੂਪ ਤੋਂ ਕਮਜ਼ੋਰ ਹੋਣ ਵਾਲੇ ਲੋਕਾਂ ਦਾ ਡਿਮੈਂਸ਼ੀਆ ਦੀ ਲਪੇਟ 'ਚ ਆਉਣ ਦਾ ਖਤਰਾ ਸਭ ਤੋਂ ਵੱਧ ਹੁੰਦਾ ਹੈ। ਕੈਨੇਡਾ ਦੀ ਡਲਹੌਜ਼ੀ ਯੂਨੀਵਰਸਿਟੀ ਦੇ ਪ੍ਰੋਫੈਸਰ ਕੇਨੇਥ ਰਾਕਵੁੱਡ ਦੀ ਅਗਵਾਈ 'ਚ ਵਿਗਿਆਨੀਆਂ ਦੀ ਟੀਮ ਨੇ 450 ਤੋਂ ਵੱਧ ਲੋਕਾਂ 'ਤੇ ਖੋਜ ਕੀਤੀ ਹੈ।

ਪ੍ਰੋਫੈਸਰ ਰਾਕਵੁੱਡ ਨੇ ਕਿਹਾ ਕਿ ਸਰੀਰਕ ਰੂਪ ਤੋਂ ਕਮਜ਼ੋਰ ਲੋਕਾਂ ਦੇ ਦਿਮਾਗ ਤੋਂ ਵੀ ਕਮਜ਼ੋਰ ਹੋਣ ਦਾ ਖਦਸ਼ਾ ਵੱਧ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਮਰ ਦੇ ਨਾਲ ਸਰੀਰਕ ਰੂਪ ਤੋਂ ਕਮਜ਼ੋਰ ਪੈਣ ਵਾਲੇ ਲੋਕ ਵੱਧਦੀ ਉਮਰ 'ਚ ਦਿਮਾਗ 'ਚ ਮਾਮੂਲੀ ਬਦਲਾਅ ਨਾਲ ਵੀ ਲੜਨ 'ਚ ਅਸਮਰੱਥ ਹੁੰਦੇ ਹਨ ਅਤੇ ਉਨ੍ਹਾਂ ਦੇ ਅਲਜਾਈਮਰ ਦੀ ਵੀ ਲਪੇਟ ''ਚ ਆਉਣ ਦਾ ਸਭ ਤੋਂ ਵੱਧ ਖਤਰਾ ਹੁੰਦਾ ਹੈ। ਖੋਜ ਦੇ ਇਕ ਤਿਹਾਈ ਅਜਿਹੇ ਲੋਕਾਂ ਨੂੰ ਡਿਮੈਂਸ਼ੀਆ ਦੀ ਲਪੇਟ 'ਚ ਦੇਖਿਆ ਗਿਆ, ਜਿਨ੍ਹਾਂ 'ਚ ਦਿਮਾਗ ਦੀ ਕਮਜ਼ੋਰੀ ਨਹੀਂ ਸੀ ਪਰ ਉਹ ਸਰੀਰਕ ਰੂਪ ਤੋਂ ਬੇਹੱਦ ਕਮਜ਼ੋਰ ਸਨ। ਪ੍ਰੋਫੈਸਰ ਰਾਕਵੁੱਡ ਨੇ ਕਿਹਾ ਕਿ ਸਰੀਰਕ ਰੂਪ ਤੋਂ ਕਮਜ਼ੋਰ ਵਿਅਕਤੀ 'ਚ ਉਮਰ ਦੇ ਨਾਲ ਦਿਮਾਗ 'ਚ ਹੋਣ ਵਾਲੇ ਬਦਲਾਅ ਨੂੰ ਬਰਦਾਸ਼ਤ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ਅਤੇ ਉਹ ਡਿਮੈਂਸ਼ੀਆ ਅਤੇ ਹੋਰ ਦਿਮਾਗੀ ਬੀਮਾਰੀਆਂ ਦੀ ਲਪੇਟ 'ਚ ਆ ਜਾਂਦੇ ਹਨ। ਅਜਿਹੇ ਲੋਕਾਂ ਨੂੰ ਸਰੀਰਕ ਕਮਜ਼ੋਰੀ ਤੋਂ ਬਚਣ ਲਈ ਉਮਰ ਦੇ ਨਾਲ ਖਾਣ-ਪੀਣ 'ਚ ਬਦਲਾਅ ਅਤੇ ਕਸਰਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਕਮਜ਼ੋਰ ਵਿਅਕਤੀ 'ਚ ਦਿਮਾਗ 'ਚ ਬਣਨ ਵਾਲੇ ਅਜਿਹੇ ਪ੍ਰੋਟੀਨ ਨਾਲ ਲੜਨ ਦੀ ਸਮਰੱਥਾ ਬੇਹੱਦ ਘੱਟ ਹੋ ਜਾਂਦੀ ਹੈ, ਜਿਸ ਨਾਲ ਅਲਜ਼ਾਈਮਰ ਹੁੰਦਾ ਹੈ ਜਦੋਂ ਕਿ ਸਰੀਰਕ ਰੂਪ ਨਾਲ ਮਜ਼ਬੂਰ ਵਿਅਕਤੀ ਇਸ ਪ੍ਰੋਟੀਨ ਦੀ ਮਾਰ ਝੱਲ ਲੈਂਦਾ ਹੈ ਅਤੇ ਉਸਦਾ ਇਸ ਤਰ੍ਹਾਂ ਦੀਆਂ ਹੋਰ ਬੀਮਾਰੀਆਂ ਦੀ ਲਪੇਟ 'ਚ ਆਉਣ ਦਾ ਖਦਸ਼ਾ ਬੇਹੱਦ ਘੱਟ ਹੋ ਜਾਂਦਾ ਹੈ।


Baljit Singh

Content Editor

Related News