ਸਰਦੀਆਂ ਤੋਂ ਪਹਿਲਾਂ ਕੋਰੋਨਾ ਤੇ ਫਲੂ ਨੂੰ ਲੈ ਕੇ ਸਾਇੰਸਦਾਨਾਂ ਨੇ ਲੋਕਾਂ ਨੂੰ ਦਿੱਤੀ ਇਹ ਚਿਤਾਵਨੀ
Friday, Sep 25, 2020 - 01:21 AM (IST)
ਵਾਸ਼ਿੰਗਟਨ - ਸਾਇੰਸਦਾਨਾਂ ਨੇ ਆਉਣ ਵਾਲੀ ਸਰਦੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਉਨਾਂ ਮੁਤਾਬਕ, ਜੇਕਰ ਕੋਰੋਨਾ ਅਤੇ ਫਲੂ ਇਕੱਠੇ ਹੁੰਦੇ ਹਨ ਤਾਂ ਮੌਤ ਦਾ ਖਤਰਾ ਹੋ ਸਕਦਾ ਹੈ। ਪਬਲਿਕ ਹੈਲਥ ਇੰਗਲੈਂਡ ਦੀ ਰਿਪੋਰਟ ਕਹਿੰਦੀ ਹੈ, 20 ਜਨਵਰੀ ਤੋਂ 25 ਅਪ੍ਰੈਲ ਵਿਚਾਲੇ ਇੰਗਲੈਂਡ ਵਿਚ 58 ਅਜਿਹੇ ਹੀ ਮਾਮਲੇ ਦਰਜ ਕੀਤੇ ਗਏ। ਇਹ ਮਰੀਜ਼ ਫਲੂ ਅਤੇ ਕੋਵਿਡ-19 ਦੋਹਾਂ ਨਾਲ ਨਜਿੱਠ ਰਹੇ ਸਨ। ਇਨਾਂ ਵਿਚ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦਾ ਅੰਕੜਾ 27 ਫੀਸਦੀ ਸੀ, ਉਥੇ ਫਲੂ ਦੀ ਲਪੇਟ ਵਿਚ ਆਉਣ ਤੋਂ ਬਾਅਦ 43 ਫੀਸਦੀ ਮਰੀਜ਼ਾਂ ਦੀ ਮੌਤ ਹੋਈ।
ਇਸ ਲਈ ਸਰਦੀਆਂ ਵਿਚ ਅਲਰਟ ਰਹਿਣ ਦੀ ਜ਼ਰੂਰਤ
ਖੋਜਕਾਰਾਂ ਦਾ ਆਖਣਾ ਹੈ ਕਿ ਫਲੂ ਦੀ ਇਨਫੈਕਸ਼ਨ ਅਕਸਰ ਸਰਦੀਆਂ ਵਿਚ ਹੁੰਦੀ ਹੈ। ਕੋਵਿਡ-19 ਦੇ ਬਾਰੇ ਵਿਚ ਅਜੇ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਸੀਜ਼ਨਲ ਬੀਮਾਰੀ ਹੈ। ਦੋਹਾਂ ਦੇ ਲੱਛਣ ਕਾਫੀ ਰਲਦੇ-ਮਿਲਦੇ ਹਨ। ਅਜਿਹੇ ਵਿਚ ਬਿਨਾਂ ਜਾਂਚ ਦੇ ਦੋਹਾਂ ਵਿਚ ਫਰਕ ਕਰ ਪਾਉਣਾ ਮੁਸ਼ਿਕਲ ਹੈ। ਇਸ ਲਈ ਸਰਦੀਆਂ ਦੇ ਮੌਸਮ ਵਿਚ ਹੋਰ ਵੀ ਜ਼ਿਆਦਾ ਅਲਰਟ ਰਹਿਣਾ ਜ਼ਰੂਰੀ ਹੈ।
ਸਰਦੀਆਂ ਵਿਚ ਫਲੂ ਤੋਂ ਨਹੀਂ ਬਚਾਇਆ ਤਾਂ ਮਰੀਜ਼ ਵਧਣਗੇ
ਖੋਜਕਾਰਾਂ ਮੁਤਾਬਕ, ਜੇਕਰ ਠੰਡ ਦੇ ਮੌਸਮ ਵਿਚ ਫਲੂ ਤੋਂ ਖੁਦ ਨੂੰ ਨਾ ਬਚਾ ਪਾਉਂਦੇ ਹੋ ਤਾਂ ਮਰੀਜ਼ਾਂ ਦੀ ਗਿਣਤੀ ਕਾਫੀ ਵਧੇਗੀ। ਇਹ ਤੈਅ ਕਰ ਪਾਉਣਾ ਮੁਸ਼ਕਿਲ ਹੋਵੇਗਾ ਕਿ ਉਹ ਕੋਵਿਡ-19 ਦਾ ਮਰੀਜ਼ ਹੈ ਜਾਂ ਫੂਲ ਨਾਲ ਨਜਿੱਠ ਰਿਹਾ ਹੈ। ਖੋਜਕਾਰਾਂ ਮੁਤਾਬਕ ਫਲੂ ਦੇ ਵਾਇਰਸ ਦੀ ਲਾਗ ਅਤੇ ਛਿੱਕਣ ਨਾਲ ਫੈਲਦਾ ਹੈ ਅਤੇ ਕੋਵਿਡ-19 ਵਿਚ ਵੀ ਅਜਿਹਾ ਹੀ ਹੁੰਦਾ ਹੈ। ਫਲੂ ਦੇ ਮਰੀਜ਼ ਕਰੀਬ 1 ਹਫਤੇ ਵਿਚ ਠੀਕ ਹੋ ਜਾਂਦੇ ਹਨ ਪਰ ਕੋਰੋਨਾ ਨਾਲ ਨਜਿੱਠ ਰਹੇ ਮਰੀਜ਼ਾਂ ਨੂੰ ਰੀ-ਕਵਰ ਹੋਣ ਵਿਚ ਲੱਗਾ ਜ਼ਿਆਦਾ ਸਮਾਂ ਲੱਗਦਾ ਹੈ।
ਇਨਫੈਕਸ਼ਨ ਹੋਈ ਤਾਂ ਆਈਸੋਲੇਟ ਕਰਨਾ ਸਭ ਤੋਂ ਜ਼ਰੂਰੀ
ਇੰਗਲੈਂਡ ਦੀ ਡਿਪਟੀ ਚੀਫ ਮੈਡੀਕਲ ਅਫਸਰ ਪ੍ਰੋ. ਜੋਨਾਥਨ ਵੇਨ ਟੇਮ ਮੁਤਾਬਕ, ਇਹ ਖੋਜ ਛੋਟੀ ਹੈ ਪਰ ਸਰਦੀ ਵਿਚ ਇਸ 'ਤੇ ਵੀ ਖੋਜ ਹੋਵੇਗੀ। ਪਬਲਿਕ ਹੈਲਥ ਇੰਗਲੈਂਡ ਦੇ ਮੈਡੀਕਲ ਡਾਇਰੈਕਟਰ ਪ੍ਰੋ. ਵੋਨੇ ਡਾਇਲੇ ਦਾ ਆਖਣਾ ਹੈ ਕਿ ਫਲੂ ਅਤੇ ਦੂਜੇ ਰੈਸਪੀਰੇਟਰੀ ਵਾਇਰਸ ਸਰਦੀਆਂ ਵਿਚ ਲਾਗ ਫੈਲਾਉਂਦੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਜੇਕਰ ਤੁਸੀਂ ਫਲੂ ਜਾਂ ਕੋਵਿਡ-19 ਨਾਲ ਨਜਿੱਠ ਰਹੋ ਹੋ ਤਾਂ ਖੁਦ ਨੂੰ ਘਰ ਵਿਚ ਆਈਸੋਲੇਟ ਕਰ ਲਵੋ। ਇਸ ਤਰ੍ਹਾਂ ਖੁਦ ਵੀ ਸੁਰੱਖਿਅਤ ਰਹੋਗੇ ਅਤੇ ਦੂਜਿਆਂ ਨੂੰ ਵੀ ਰੱਖ ਸਕੋਗੇ।