ਵਿਗਿਆਨੀਆਂ ਨੂੰ ਸਮੁੰਦਰੀ ਸੂਖਮ ਜੀਵਾਂ ਵਲੋਂ ਵਾਇਰਸ ਖਾਣ ਦੇ ਮਿਲੇ ਠੋਸ ਸਬੂਤ

Tuesday, Sep 29, 2020 - 08:29 AM (IST)

ਵਿਗਿਆਨੀਆਂ ਨੂੰ ਸਮੁੰਦਰੀ ਸੂਖਮ ਜੀਵਾਂ ਵਲੋਂ ਵਾਇਰਸ ਖਾਣ ਦੇ ਮਿਲੇ ਠੋਸ ਸਬੂਤ

ਨਿਊਯਾਰਕ, (ਭਾਸ਼ਾ)–ਵਿਗਿਆਨੀਆਂ ਨੂੰ ਪਹਿਲੀ ਵਾਰ ਸਮੁੰਦਰੀ ਸੂਖਮ ਜੀਵਾਂ ਦੇ ਦੋ ਸਮੂਹ ਦੇ ਵਾਇਰਸ ਖਾਣ ਦੇ ਠੋਸ ਸਬੂਤ ਮਿਲੇ ਹਨ। ਇਸ ਨਾਲ ਮਹਾਸਾਗਰਾਂ ’ਚ ਕਾਰਬਨਿਕ ਪਦਾਰਥਾਂ ਦੇ ਪ੍ਰਵਾਹ ਨੂੰ ਸਮਝਣ ’ਚ ਮਦਦ ਮਿਲ ਸਕਦੀ ਹੈ। ਇਸ ਅਧਿਐਨ ਨੂੰ ਰਸਾਲੇ ‘ਫਰੰਟੀਅਰਸ ਇਨ ਮਾਈਕ੍ਰੋਬਾਇਓਲਾਜ਼ੀ’ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। 

ਇਹ ਵਾਇਰਸ ਅਤੇ ‘ਸਮੁੰਦਰੀ ਭੋਜਨ ਸੰਜਾਲ’ ਵਿਚ ‘ਪ੍ਰੋਟਿਸਟ’ ਕਹਾਉਣ ਵਾਲੇ ਸਿੰਗਲ ਕੋਸ਼ਿਕਾ ਵਾਲੇ ਜੀਵਾਂ ਦੇ ਇਨ੍ਹਾਂ ਸਮੂਹਾਂ ਦੀ ਭੂਮਿਕਾ ਦੀ ਮੌਜੂਦਾ ਸਮਝ ਦੇ ਖਿਲਾਫ ਹੈ।
ਅਮਰੀਕਾ ਦੇ ‘ਬਿਜੇਲੋ ਲੈਬੋਰਟਰੀ ਫਾਰ ਓਸ਼ਨ ਸਾਇੰਸੇਜ’ ਵਿਚ ‘ਸਿੰਗ ਸੇਲ ਜੀਨੋਮਿਕਸ ਸੈਂਟਰ’ ਦੇ ਡਾਇਰੈਕਟਰ ਅਤੇ ਅਧਿਐਨ ਦੇ ਲੇਖਕ ਰਾਮੁਨਾਸ ਸਤੇਪਾਨੌਸਕਾਸ ਨੇ ਕਿਹਾ ਕਿ ਸਾਡੇ ਅਧਿਐਨ ’ਚ ਦੇਖਿਆ ਗਿਆ ਕਿ ਕਈ ‘ਪ੍ਰੋਟਿਸਟ ਕੋਸ਼ਕਾਵਾਂ ’ਚ ਵੱਖ-ਵੱਖ ਕਿਸਮ ਦੇ ਗੈਰ-ਇਨਫੈਕਟਡ ਵਇਰਸ ਦੇ ਡੀ. ਐੱਨ. ਏ. ਹੁੰਦੇ ਹਨ ਪਰ ਬੈਕਟੀਰੀਆ ਨਹੀਂ। ਇਸ ਗੱਲ ਦੇ ਠੋਸ ਸਬੂਤ ਮਿਲੇ ਹਨ ਕਿ ਉਹ ਬੈਕਟੀਰੀਆ ਦੀ ਥਾਂ ਵਾਇਰਸ ਖਾਂਦੇ ਹਨ।

ਵਿਗਿਆਨੀਆਂ ਨੇ ਦੱਸਿਆ ਕਿ ਸਮੁੰਦਰੀ ਈਕੋ ਸਿਸਟਮ ’ਚ ਵਾਇਰਸ ਦੀ ਭੂਮਿਕਾ ਦਾ ਪ੍ਰਮੁੱਖ ਮਾਡਲ ‘ਵਾਇਰਲ ਸ਼ੰਟ’ ਹੈ, ਜਿਥੇ ਵਾਇਰਸ ਨਾਲ ਇਨਫੈਕਟਡ ਰੋਗਾਣੂ ਕੰਪੋਜਡ ਕਾਰਬਨਿਕ ਪਦਾਰਥਾਂ ਦੇ ਪੂਲ ’ਚ ਆਪਣੇ ਰਸਾਇਣਾਂ ਦਾ ਇਕ ਵੱਡਾ ਹਿੱਸਾ ਗੁਆ ਦਿੰਦੇ ਹਨ। ਮੌਜੂਦਾ ਅਧਿਐਨ ਮੁਤਾਬਕ ‘ਵਾਇਰਲ ਸ਼ੰਟ’ ਨੂੰ ਸਮੁੰਦਰੀ ਸੂਖਮਜੀਵਨੀ ਭੋਜਨ ਸੰਜਾਲ ’ਚ ਇਕ ਲਿੰਕ ਵਲੋਂ ਜੋੜਿਆ ਜਾ ਸਕਦਾ ਹੈ, ਜੋ ਮਹਾਸਾਗਰ ’ਚ ਵਾਇਰਲ ਕਣਾਂ ਦਾ ਇਕ ਹਿੱਸਾ ਬਣ ਸਕਦਾ ਹੈ।

ਵਿਗਿਆਨੀਆਂ ਨੇ ਕਿਹਾ ਕਿ ‘ਗਲਫ ਆਫ ਮੇਨ’ ਵਿਚ ਅਟਲਾਂਟਿਕ ਮਹਾਸਾਗਰ ਤੋਂ ਸਮੁੰਦਰ ਦੀ ਉੱਪਰਲੀ ਪਰਤ ਦਾ ਪਾਣੀ ਨਮੂਨੇ ਦੇ ਤੌਰ ’ਤੇ ਜੁਲਾਈ 2009 ’ਚ ਅਤੇ ਸਪੇਨ ਦੇ ਕਤਾਲੋਨੀਆ ’ਚ ਜਨਵਰੀ ਅਤੇ ਜੁਲਾਈ 2016 ’ਚ ਭੂ-ਮੱਧ ਸਾਗਰ ਤੋਂ ਲਿਆ ਸੀ। ਗਲਫ ਆਫ ਮੇਨ ਤੋਂ ਲਏ ਸਿੰਗਲ ਕੋਸ਼ਿਕਾ ਵਾਲੇ ਜੀਵਾਂ ’ਚ 19 ਫੀਸਦੀ ਜੀਨੋਮ ਅਤੇ ਭੂ-ਮੱਧ ਮਾਗਰ ਤੋਂ 48 ਫੀਸਦੀ ਜੀਨੋਮ ਜੀਵਾਣੁ ਦੇ ਡੀ. ਐੱਨ. ਏ. ਨਾਲ ਜੁੜੇ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਪ੍ਰੋਟਿਸਟਾਂ ਨੇ ਜੀਵਾਣੂ ਖਾਧੇ ਸਨ।


author

Lalita Mam

Content Editor

Related News