ਵਿਗਿਆਨੀਆਂ ਦੀ ਚਿਤਾਵਨੀ, ਏਲੀਅਨਜ਼ ਨਾਲ ਸੰਪਰਕ ਕਰਨ ''ਤੇ ਇਨਸਾਨੀ ਜੀਵਨ ਖ਼ਤਮ ਹੋਣ ਦਾ ਖਦਸ਼ਾ

Monday, Jun 14, 2021 - 07:31 PM (IST)

ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਚੋਟੀ ਦੇ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਸੀਂ ਏਲੀਅਨਜ਼ ਨਾਲ ਸੰਪਰਕ ਕੀਤਾ ਤਾਂ ਧਰਤੀ ਤੋਂ ਇਨਸਾਨੀ ਜੀਵਨ ਖ਼ਤਮ ਹੋ ਜਾਵੇਗਾ। ਭੌਤਿਕ ਵਿਗਿਆਨੀ ਅਤੇ ਵਿਗਿਆਨ ਲੇਖਕ ਮਾਰਕ ਬੁਕਾਨਨ ਨੇ ਕਿਹਾ ਕਿ ਇਸ ਖਤਰੇ ਨੂੰ ਦੇਖਦੇ ਹੋਏ ਸਾਨੂੰ ਦੂਜੇ ਗ੍ਰਹਿਆਂ ਨਾਲ ਸੰਪਰਕ ਦੀ ਕਿਸੇ ਵੀ ਕੋਸ਼ਿਸ਼ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਉਹਨਾਂ ਨੇ ਆਪਣੇ ਇਸ ਦਾਅਵੇ ਦੇ ਸਮਰਥਨ ਵਿਚ ਇਕ ਵੀਡੀਓ ਦਾ ਜ਼ਿਕਰ ਕੀਤਾ ਹੈ ਜਿਸ ਨੂੰ ਅਪ੍ਰੈਲ 2020 ਵਿਚ ਅਮਰੀਕਾ ਦੇ ਰੱਖਿਆ ਵਿਭਾਗ ਨੇ ਜਾਰੀ ਕੀਤਾ ਸੀ।

ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਅਮਰੀਕੀ ਨੇਵੀ ਦੇ ਜਹਾਜ਼ ਕਿਸੇ ਅਣਜਾਣ ਹਵਾਈ ਵਸਤੂ ਦਾ ਸਾਹਮਣਾ ਕਰ ਰਹੇ ਹਨ। ਇਹ ਵਸਤੂ ਇੰਨੀ ਤੇਜ਼ ਅਤੇ ਅਜਿਹੀ ਦਿਸ਼ਾ ਵਿਚ ਜਾ ਰਹੀ ਸੀ ਜੋ ਇਨਸਾਨ ਦੇ ਬਣਾਏ ਜਹਾਜ਼ਾਂ ਲਈ ਸੰਭਵ ਨਹੀਂ ਹੈ। ਇਕ ਸਾਲ ਪਹਿਲਾਂ ਹੀ ਪੇਂਟਾਗਨ ਦੀ ਇਕ ਲੀਕ ਫੁਟੇਜ ਵਿਚ ਨਜ਼ਰ ਆਇਆ ਸੀ ਕਿ ਸੈਨ ਡਿਏਗੋ ਦੇ ਆਕਾਸ਼ 'ਤੇ ਇਕ ਅਣਜਾਣ ਵਸਤੂ ਉਡਾਣ ਭਰ ਰਹੀ ਸੀ। ਇਸ ਵਿਚਕਾਰ ਖਗੋਲ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਕਿ ਇਹਨਾਂ ਸੰਭਾਵਿਤ ਏਲੀਅਨਜ਼ ਬਾਰੇ ਇਹ ਨਹੀਂ ਸਮਝਣਾ ਚਾਹੀਦਾ ਕਿ ਉਹ ਸ਼ਾਂਤੀ ਲਈ ਇੱਥੇ ਆ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਹੱਜ ਯਾਤਰਾ ਲਈ 'ਰਜਿਸਟ੍ਰੇਸ਼ਨ' ਸ਼ੁਰੂ, ਪੈਕੇਜ ਸੰਬੰਧੀ ਜਾਰੀ ਕੀਤੇ ਗਏ ਇਹ ਨਿਯਮ

ਏਲੀਅਨਜ਼ ਨਾਲ ਸੰਪਰਕ ਸਾਡੇ ਲਈ ਖਤਰਨਾਕ
ਬੁਕਾਨਨ ਨੇ ਵਾਸ਼ਿੰਗਨ ਪੋਸਟ ਵਿਚ ਲਿਖੇ ਆਪਣੇ ਲੇਖ ਵਿਚ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਏਲੀਅਨਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਨਾ ਸਾਡੇ ਲਈ ਖਤਰਨਾਕ ਸਾਬਤ ਹੋਵੇ। ਉਹਨਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਲਈ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਸਾਡੇ ਕੋਲ ਹੁਣ ਤੱਕ ਏਲੀਅਨ ਸਭਿਅਤਾ ਦੇ ਸਬੂਤ ਨਹੀਂ ਹਨ। ਉਹਨਾਂ ਨੇ ਕਿਹਾ ਕਿ ਜੇਕਰ ਏਲੀਅਨਜ਼ ਮੌਜੂਦ ਹਨ ਅਤੇ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹ ਸਾਡੇ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਪੁਲਾੜ 'ਤੇ ਨਜ਼ਰ ਰੱਖਣ ਵਾਲੇ ਇਕ ਹੋਰ ਖਗੋਲ ਵਿਗਿਆਨੀ ਜੋਅ ਗੇਟਰਜ ਨੇ ਬੁਕਾਨਨ ਦੀ ਗੱਲ ਦਾ ਸਮਰਥਨ ਕੀਤਾ। ਜੋਅ ਨੇ ਕਿਹਾ ਕਿ ਦੂਜੇ ਗ੍ਰਹਿ ਦੇ ਜੀਵਾਂ ਨਾਲ ਸੰਪਰਕ ਕਰਨਾ ਸਾਡੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ। 

ਬੁਕਾਨਨ ਨੇ ਕਿਹਾ ਕਿ ਏਲੀਅਨਜ਼ ਨਾਲ ਸਾਹਮਣਾ ਕਰਨਾ ਕੁਝ ਇਸ ਤਰ੍ਹਾਂ ਹੈ ਜਿਵੇਂ ਕ੍ਰਿਸਟੋਫਰ ਕੋਲਬੰਸ ਉੱਤਰੀ ਅਮਰੀਕਾ ਆਏ ਸਨ। ਉਸ ਸਮੇਂ ਉੱਤਰੀ ਅਮਰੀਕਾ ਦੀ ਪੁਰਾਣੀ ਸਭਿਅਤਾ ਤਕਨੀਕੀ ਰੂਪ ਨਾਲ ਅਤੀ ਆਧੁਨਿਕ ਯੂਰਪੀ ਸਭਿਅਤਾ ਦੇ ਸਾਹਮਣੇ ਕਮਜ਼ੋਰ ਸਾਬਤ ਹੋਈ ਸੀ। ਉਹਨਾਂ ਨੇ ਕਿਹਾ ਕਿ ਕਿਸੇ ਹੋਰ ਗਲੈਕਸੀ ਵਿਚ ਸਾਡੇ ਤੋਂ ਵੀ ਪੁਰਾਣੀ ਸਭਿਅਤਾ ਹੋਵੇਗੀ। ਬੁਕਾਨਨ ਦੇ ਇਸ ਦਾਅਵ ਦੇ ਉਲਟ ਕਈ ਮਾਹਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸੋਚ ਇਸ ਨਾਲੋਂ ਵੱਖ ਹੈ। ਜੇਕਰ ਅਸੀਂ ਏਲੀਅਨਜ਼ ਨਾਲ ਸੰਪਰਕ ਕਰਦੇ ਹਾਂ ਤਾਂ ਇਹ ਮਨੁੱਖਤਾ ਨੂੰ ਲਾਭ ਪਹੁੰਚਾਏਗਾ। ਉਹਨਾਂ ਨੇ ਕਿਹਾ ਕਿ ਏਲੀਅਨਜ਼ ਦੀ ਤਕਨੀਕ ਦੀ ਵਰਤੋਂ ਮਨੁੱਖਤਾ ਦੀ ਭਲਾਈ ਲਈ ਕੀਤੀ ਜਾ ਸਕਦੀ ਹੈ। 


Vandana

Content Editor

Related News