ਦੁਨੀਆ ’ਚ ਪਹਿਲੀ ਵਾਰ ਅੱਧਾ ਇਨਸਾਨ-ਅੱਧਾ ਰੋਬੋਟ, ਜਾਣੋਂ ਡਾਕਟਰ ਦੇ ਇਸ ਕਾਰਨਾਮੇ ਬਾਰੇ
Saturday, Apr 03, 2021 - 02:19 AM (IST)
ਲੰਡਨ–ਬ੍ਰਿਟੇਨ ਦੇ ਇਕ ਵਿਗਿਆਨੀ ਨੇ ਮੋਟਰ ਨਿਊਰਾਨ ਨਾਂ ਦੀ ਘਾਤਕ ਬੀਮਾਰੀ ਹੋਣ ਤੋਂ ਬਾਅਦ ਖੁਦ ਨੂੰ ਦੁਨੀਆ ਦੇ ਪਹਿਲੇ ਰੋਬੋਮੈਨ ਦੇ ਰੂਪ ’ਚ ਬਦਲ ਲਿਆ ਹੈ। ਇਸ ਬੀਮਾਰੀ ਕਾਰਣ ਉਨ੍ਹਾਂ ਦੀਆਂ ਮਾਸਪੇਸ਼ੀਆਂ ਬਰਬਾਦ ਹੋ ਰਹੀਆਂ ਸਨ। ਹੁਣ ਮਸ਼ੀਨਾਂ ਦੀ ਮਦਦ ਨਾਲ ਉਹ ਉਨ੍ਹਾਂ ਸਾਰੇ ਕੰਮਾਂ ਨੂੰ ਆਸਾਨੀ ਨਾਲ ਕਰ ਲੈਂਦੇ ਹਨ, ਜਿਨ੍ਹਾਂ ਨੂੰ ਕੋਈ ਸਿਹਤਮੰਦ ਵਿਅਕਤੀ ਕਰਦਾ ਹੈ। ਇਸ ਅੱਧੇ ਇਨਸਾਨ ਅੱਧੇ ਰੋਬੋਟ ਵਾਲੇ ਵਿਗਿਆਨੀ ਦੀ ਪਛਾਣ 62 ਸਾਲਾ ਡਾਕਟਰ ਪੀਟਰ ਸਕਾਟ-ਮੋਰਗਨ ਵਜੋ ਹੋਈ ਹੈ।
ਮਾਸਪੇਸ਼ੀਆਂ ਦੀ ਬੀਮਾਰੀ ਨੇ ਬਣਾਇਆ ਰੋਬੋਟ
ਡਾ. ਪੀਟਰ ਸਕਾਟ ਮਾਰਗਨ ਇੰਗਲੈਂਡ ਦੇ ਡੇਵੋਨ ’ਚ ਰਹਿੰਦੇ ਹਨ। ਉਨ੍ਹਾਂ ਮੋਟਰ ਨਿਊਰਾਨ ਨਾਂ ਦੀ ਭਿਆਨਕ ਬੀਮਾਰੀ ਤੋਂ ਪੀੜਤ ਹੋਣ ਤੋਂ ਬਾਅਦ ਸਾਇੰਸ ਨੂੰ ਹੀ ਚੁਣੌਤੀ ਦੇਣ ਦਾ ਫੈਸਲਾ ਕੀਤਾ। ਸਾਲ 2017 'ਚ ਉਨ੍ਹਾਂ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਉਨ੍ਹਾਂ ਨੂੰ ਮਾਸਪੇਸ਼ੀਆਂ ਨੂੰ ਬਰਬਾਦ ਕਰਨ ਵਾਲੀ ਇਕ ਦੁਰਲੱਭ ਬੀਮਾਰੀ ਹੋ ਗਈ ਹੈ, ਜਿਸ ਕਾਰਣ ਉਨ੍ਹਾਂ ਦੇ ਕਈ ਅੰਗ ਕੰਮ ਕਰਨਾ ਬੰਦ ਕਰਨ ਲੱਗੇ ਸਨ। ਜਿਸ ਤੋਂ ਬਾਅਦ ਉਨ੍ਹਾਂ ਰੋਬੋਟਿਕਸ ਦੀ ਵਰਤੋਂ ਕਰ ਕੇ ਆਪਣੇ ਜੀਵਨ ਦਾ ਵਿਸਤਾਰ ਕੀਤਾ।
ਇਹ ਵੀ ਪੜ੍ਹੋ-ਅਮਰੀਕਾ : ਰਾਜਧਾਨੀ ਵਾਸ਼ਿੰਗਟਨ 'ਚ ਗੋਲੀਬਾਰੀ, US ਕੈਪਿਟਲ ਹਿੱਲ ਕੀਤਾ ਗਿਆ ਬੰਦ
2019 ਨੂੰ ਖੁਦ ਨੂੰ ਬਣਾਇਆ ਮਸ਼ੀਨ
ਡਾ. ਮਾਰਗਨ ਆਪਣੀ 65 ਸਾਲ ਦੀ ਪਾਰਟਨਰ ਫ੍ਰਾਂਸਿਸ ਨਾਲ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਨਵੰਬਰ 2019 'ਚ ਉਨ੍ਹਾਂ ਨੇ ਖੁਦ ਨੂੰ ਅੱਧੇ ਇਨਸਾਨ ਅਤੇ ਅੱਧੇ ਮਸ਼ੀਨ 'ਚ ਢਾਲਣ ਦਾ ਕੰਮ ਸ਼ੁਰੂ ਕੀਤਾ ਸੀ। ਜਿਸ ਤੋਂ ਬਾਅਦ ਅੱਜ ਉਹ ਨਾ ਸਿਰਫ ਜ਼ਿਉਂਦੇ ਹਨ ਸਗੋਂ ਪਹਿਲਾਂ ਵਧੇਰੇ ਖੁਸ਼ ਵੀ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਹਮੇਸ਼ਾ ਤੋਂ ਮੰਨਣਾ ਹੈ ਕਿ ਜੀਵਨ 'ਚ ਗਿਆਤਨ ਅਤੇ ਤਕਨੀਕ ਦੇ ਸਹਾਰੇ ਬਹੁਤ ਸਾਰੀਆਂ ਖਰਾਬ ਚੀਜ਼ਾਂ ਨੂੰ ਬਦਲਿਆ ਜਾ ਸਕਦਾ ਹੈ।
ਸਾਈਬੋਰਗ ਕਰੈਕਟਰ ਤੋਂ ਮਿਲੀ ਪ੍ਰੇਰਣਾ
ਉਨ੍ਹਾਂ ਕਿਹਾ ਕਿ ਇਕ ਪਰਿਵਰਤਨਸ਼ੀਲ ਸਾਈਬੋਰਗ ਦੇ ਰੂਪ 'ਚ ਮੇਰੇ ਜੀਵਨ ਦੀ ਸਮੁੱਚੀ ਗੁਣਵੱਤਾ ਅਸਾਧਾਰਨ ਹੈ। ਸਾਈਬੋਰਗ ਅਸਲ ’ਚ ਇਕ ਸਾਇੰਸ ਫਿਕਸ਼ਨ ਕਾਮਿਕ ਦਾ ਕਰੈਕਟਰ ਹੈ, ਜੋ ਅੱਧਾ ਇਨਸਾਨ ਤੇ ਅੱਧਾ ਮਸ਼ੀਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਧਾ ਮਸ਼ੀਨ ਹੋਣ ਤੋਂ ਬਾਅਦ ਵੀ ਮੇਰੇ ਕੋਲ ਪਿਆਰ ਹੈ, ਮੈਂ ਮਸਤੀ ਕਰਦਾ ਹਾਂ, ਮੈਨੂੰ ਉਮੀਦ ਹੈ, ਮੇਰੇ ਕੋਲ ਸੁਫਨੇ ਹਨ ਅਤੇ ਮੇਰੇ ਕੋਲ ਉਦੇਸ਼ ਹਨ। ਉਨ੍ਹਾਂ ਕਿਹਾ ਜੇ ਮੈਨੂੰ ਕੋਈ ਪਿਛਲੇ 4 ਸਾਲਾਂ ਦੀ ਸਭ ਤੋਂ ਚੰਗੀ ਗੱਲ ਪੁੱਛਦਾ ਹੈ ਤਾਂ ਮੇਰਾ ਜਵਾਬ ਇਹ ਹੈ ਕਿ ਮੈਂ ਅਜੇ ਵੀ ਜ਼ਿਉਂਦਾ ਹਾਂ।
ਇਹ ਵੀ ਪੜ੍ਹੋ-ਅਮਰੀਕਾ 'ਚ ਗਰਮੀ ਨੇ ਤੋੜਿਆ 111 ਸਾਲ ਦਾ ਰਿਕਾਰਡ, ਲੋਕਾਂ ਨੇ ਕੀਤਾ ਸਮੁੰਦਰੀ ਤੱਟਾਂ ਦਾ ਰੁਖ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।