ਤਹਿਰਾਨ ''ਚ ਰੇਤੀਲੇ ਤੂਫ਼ਾਨ ਕਾਰਨ ਸਕੂਲ ਅਤੇ ਦਫ਼ਤਰ ਬੰਦ
Monday, Jul 04, 2022 - 04:45 PM (IST)
ਤਹਿਰਾਨ (ਏਜੰਸੀ)- ਈਰਾਨ ਦੀ ਰਾਜਧਾਨੀ ਅਤੇ ਦੱਖਣੀ ਖੇਤਰ ਵਿੱਚ ਰੇਤੀਲੇ ਤੂਫ਼ਾਨ ਕਾਰਨ ਸੋਮਵਾਰ ਨੂੰ ਤਹਿਰਾਨ ਵਿੱਚ ਸਕੂਲ ਅਤੇ ਸਰਕਾਰੀ ਦਫ਼ਤਰ ਬੰਦ ਕਰ ਦਿੱਤੇ ਗਏ। ਸਰਕਾਰੀ ਟੀਵੀ ਨੇ ਹਵਾ ਦੀ ਮਾੜੀ ਗੁਣਵੱਤਾ ਬਾਰੇ ਚੇਤਾਵਨੀ ਦਿੱਤੀ ਹੈ ਅਤੇ ਬਜ਼ੁਰਗਾਂ, ਬਿਮਾਰਾਂ ਅਤੇ ਬੱਚਿਆਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਖਬਰ ਵਿਚ ਕਿਹਾ ਗਿਆ ਹੈ ਕਿ ਤਹਿਰਾਨ ਸਟਾਕ ਐਕਸਚੇਂਜ ਅਤੇ ਬੈਂਕ ਖੁੱਲ੍ਹੇ ਰਹਿਣਗੇ। ਇਹ ਦੂਜੀ ਵਾਰ ਹੈ ਜਦੋਂ ਤਹਿਰਾਨ ਨੇ ਸਕੂਲ ਅਤੇ ਸਰਕਾਰੀ ਦਫ਼ਤਰ ਬੰਦ ਕੀਤੇ ਹਨ ਅਤੇ ਅੱਧ ਅਪ੍ਰੈਲ ਤੋਂ ਬਾਅਦ ਇਹ ਚੌਥਾ ਸਭ ਤੋਂ ਭਿਆਨਕ ਰੇਤੀਲਾ ਤੂਫ਼ਾਨ ਹੈ। ਰੇਤੀਲੇ ਤੂਫ਼ਾਨ ਦੀ ਪਛਾਣ ਤੋਂ ਬਾਅਦ ਮਈ ਵਿੱਚ ਪਹਿਲੀ ਵਾਰ ਤਹਿਰਾਨ ਵਿੱਚ ਸਕੂਲ ਅਤੇ ਸਰਕਾਰੀ ਦਫ਼ਤਰ ਬੰਦ ਕਰ ਦਿੱਤੇ ਗਏ ਸਨ। ਹਾਲਾਂਕਿ, ਇਰਾਕ ਦੀ ਸਰਹੱਦ ਨਾਲ ਲੱਗਦੇ ਦੇਸ਼ ਦੇ ਪੱਛਮੀ ਹਿੱਸੇ ਵਿੱਚ ਰੇਤੀਲੇ ਤੂਫ਼ਾਨ ਕਾਰਨ ਸਕੂਲ ਅਤੇ ਦਫਤਰ ਅਕਸਰ ਬੰਦ ਕੀਤੇ ਜਾਂਦੇ ਹਨ। ਤਹਿਰਾਨ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਹੈ।