ਵੱਡੀ ਖ਼ਬਰ ; ਸਕੂਲ 'ਚ ਤਾੜ-ਤਾੜ ਚੱਲ ਗਈਆਂ ਗੋਲ਼ੀਆਂ, ਹੁਣ ਤੱਕ ਕਈਆਂ ਦੀ ਹੋਈ ਮੌਤ
Tuesday, Jun 10, 2025 - 03:45 PM (IST)

ਇੰਟਰਨੈਸ਼ਨਲ ਡੈਸਕ- ਯੂਰੋਪ ਦੇ ਆਸਟ੍ਰੀਆ ਸ਼ਹਿਰ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਗ੍ਰਾਜ਼ ਸ਼ਹਿਰ ਸਥਿਤ ਇਕ ਸਕੂਲ 'ਚ ਤਾਬੜਤੋੜ ਗੋਲ਼ੀਆਂ ਚੱਲ ਜਾਣ ਦੀ ਜਾਣਕਾਰੀ ਮਿਲੀ ਹੈ। ਹੁਣ ਤੱਕ ਦੀ ਜਾਣਕਾਰੀ ਅਨੁਸਾਰ ਇਸ ਗੋਲੀਬਾਰੀ 'ਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਵੀ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ। ਗ੍ਰਾਜ਼ ਦੇ ਮੇਅਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਮਲਾਵਰ ਨੂੰ ਪੁਲਸ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਉਕਤ ਘਟਨਾ ਮੰਗਲਵਾਰ ਸਵੇਰੇ 10 ਵਜੇ ਹੋਈ, ਜਦੋਂ ਡ੍ਰਾਜ਼ ਦੇ ਇਕ ਸੈਕੰਡਰੀ ਸਕੂਲ BORG Dreierschützengasse 'ਚ ਗੋਲ਼ੀਆਂ ਚੱਲ ਗਈਆਂ ਤੇ 8 ਦੀ ਜਾਨ ਚਲੀ ਗਈ। ਇਹ ਆਪਰੇਸ਼ਨ ਫਿਲਹਾਲ ਜਾਰੀ ਹੈ ਤੇ ਅਧਿਕਾਰੀਆਂ ਨੇ ਮਾਮਲੇ ਦੀ ਹੋਰ ਜਾਣਕਾਰੀ ਤੇ ਮ੍ਰਿਤਕਾਂ ਦੀ ਪਛਾਣ ਦੱਸਣ ਤੋਂ ਕਿਨਾਰਾ ਕੀਤਾ ਹੈ। ਫਿਲਹਾਲ ਪੁਲਸ ਨੇ ਰੈਸਕਿਊ ਆਪਰੇਸ਼ਨ ਲਈ ਡ੍ਰਾਜ਼ ਸ਼ਹਿਰ ਵੱਲ ਹੈਲੀਕਾਪਟਰ ਰਵਾਨਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਅੱਧੇ ਘੰਟੇ 'ਚ 2 ਵਾਰ ਕੰਬ ਗਈ ਧਰਤੀ ! ਲੋਕਾਂ ਦੇ ਸੁੱਕ ਗਏ ਸਾਹ
ਜ਼ਿਕਰਯੋਗ ਹੈ ਕਿ ਅੱਜ ਤੋਂ 10 ਸਾਲ ਪਹਿਲਾਂ 10 ਜੂਨ 2015 ਨੂੰ ਵੀ ਗ੍ਰਾਜ਼ ਸ਼ਹਿਰ 'ਚ ਗੋਲ਼ੀਆਂ ਚੱਲੀਆਂ ਸਨ, ਜਿਸ ਦੌਰਾਨ 3 ਲੋਕਾਂ ਦੀ ਜਾਨ ਚਲੀ ਗਈ ਸੀ ਤੇ 3 ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਇਸ ਕਾਰਨ ਲੋਕਾਂ ਦੇ ਮਨਾਂ 'ਚ ਹੁਣ ਜ਼ਿਆਦਾ ਡਰ ਪੈਦਾ ਹੋ ਗਿਆ ਹੈ।
ਫਿਲਹਾਲ ਇਸ ਖ਼ਬਰ ਬਾਰੇ ਪੂਰੀ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਬਸ ਮਿਲਣ ਵਾਲੀ ਹੈ ਅੱਗ ਵਰ੍ਹਾਊ ਗਰਮੀ ਤੋਂ ਰਾਹਤ ! ਮੌਸਮ ਵਿਭਾਗ ਨੇ ਦੱਸਿਆ ਕਦੋਂ ਹੋਵੇਗੀ ਬਾਰਿਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e