ਸ਼ੈਨੇਗਨ ਵੀਜ਼ਾ ਲੈਣਾ ਹੋਇਆ ਮਹਿੰਗਾ, ਹੁਣ 60 ਦੀ ਬਜਾਏ 80 ਯੂਰੋ ਚੁਕਾਉਣੇ ਹੋਣਗੇ

02/03/2020 2:03:06 AM

ਨਵੀਂ ਦਿੱਲੀ (ਭਾਸ਼ਾ)-ਯੂਰਪ ਦੇ ਟੂਰ ’ਤੇ ਜਾਣਾ ਅੱਜ ਤੋਂ ਮਹਿੰਗਾ ਹੋ ਗਿਆ ਹੈ ਕਿਉਂਕਿ ਸ਼ੈਨੇਗਨ ਵੀਜ਼ਾ ਫੀਸ ’ਚ ਵਾਧਾ ਕਰ ਦਿੱਤਾ ਗਿਆ ਹੈ। ਸ਼ੈਨੇਗਨ ਵੀਜ਼ਾ ਲੈ ਕੇ ਯੂਰਪ ਜਾਣ ਵਾਲਿਆਂ ਨੂੰ ਹੁਣ ਇਸ ਦੀ ਫੀਸ ਦੇ ਰੂਪ ’ਚ 60 ਦੀ ਬਜਾਏ 80 ਯੂਰੋ ਚੁਕਾਉਣੇ ਹੋਣਗੇ। ਯੂਰਪੀ ਸੰਘ ਦੇ ਇਕ ਅਧਿਕਾਰੀ ਨੇ ਦੱਸਿਆ, ‘‘ਸ਼ੈਨੇਗਨ ਵੀਜ਼ਾ ਦੀ ਫੀਸ ਵਧਾ ਕੇ 80 ਯੂਰੋ ਕਰ ਦਿੱਤੀ ਗਈ ਹੈ। ਵੀਜ਼ਾ ਫੀਸ ਦੇ ਤੌਰ ’ਤੇ ਪਹਿਲਾਂ 60 ਯੂਰੋ ਚੁਕਾਉਣੇ ਹੁੰਦੇ ਸਨ।’’

ਅਧਿਕਾਰੀ ਨੇ ਦੱਸਿਆ,‘‘ਸਾਲ 2006 ਤੋਂ ਬਾਅਦ ਇਹ ਪਹਿਲਾ ਵਾਧਾ ਹੈ।’’ ਆਸਟਰੀਆ, ਡੈਨਮਾਰਕ, ਫਰਾਂਸ, ਜਰਮਨੀ, ਯੂਨਾਨ, ਸਵਿਟਜ਼ਰਲੈਂਡ ਅਤੇ ਸਪੇਨ ਸਮੇਤ 26 ਯੂਰਪੀ ਦੇਸ਼ਾਂ ਦੇ ਟੂਰ ’ਤੇ ਜਾਣ ਲਈ ਸ਼ੈਨੇਗਨ ਵੀਜ਼ਾ ਦੀ ਲੋੜ ਹੁੰਦੀ ਹੈ। ਅਧਿਕਾਰੀ ਨੇ ਦੱਸਿਆ ਕਿ ਵਧੀ ਹੋਈ ਵੀਜ਼ਾ ਫੀਸ ਨਾਲ ਮੈਂਬਰ ਦੇਸ਼ਾਂ ਨੂੰ ਵੀਜ਼ਾ ਅਰਜ਼ੀਆਂ ’ਤੇ ਤੇਜ਼ੀ ਅਤੇ ਕੁਸ਼ਲਤਾ ਨਾਲ ਪ੍ਰਕਿਰਿਆ ਕਰਨ ਲਈ ਵਾਧੂ ਅਾਰਥਿਕ ਸਰੋਤ ਮਿਲਣਗੇ। ਅਧਿਕਾਰੀ ਨੇ ਦੱਸਿਆ ਕਿ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਵੀਜ਼ਾ ਫੀਸ ਹੁਣ ਵੀ ਮੁਆਫ ਹੈ। 6 ਤੋਂ 12 ਸਾਲ ਦੇ ਬੱਚਿਆਂ ਦੀ ਵੀਜ਼ਾ ਫੀਸ ਹੁਣ ਵੀ ਅੱਧੀ ਹੈ ਅਤੇ ਇਸ ਲਈ ਇਸ ’ਚ 5 ਯੂਰੋ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਇਹ 40 ਯੂਰੋ ਹੋ ਗਈ ਹੈ।


Karan Kumar

Content Editor

Related News