ਸ਼ੇਲੇਨਬਰਗ ਹੋਣਗੇ ਆਸਟ੍ਰੀਆ ਦੇ ਅੰਤਰਿਮ ਨੇਤਾ
Thursday, Jan 09, 2025 - 07:02 PM (IST)
ਵਿਆਨਾ (ਏਜੰਸੀ)- ਆਸਟ੍ਰੀਆ ਦੇ ਵਿਦੇਸ਼ ਮੰਤਰੀ ਅਲੈਗਜ਼ੈਂਡਰ ਸ਼ੇਲੇਨਬਰਗ ਦੇਸ਼ ਦੇ ਅੰਤਰਿਮ ਨੇਤਾ ਵਜੋਂ ਕੰਮ ਕਰਨਗੇ, ਜਦੋਂ ਕਿ ਸੱਜੇ ਪੱਖੀ ਫਰੀਡਮ ਪਾਰਟੀ ਇਕ ਨਵੀਂ ਗੱਠਜੋੜ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਸ਼ਟਰਪਤੀ ਦਫਤਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਸ਼ੇਲੇਨਬਰਗ (55) ਅਹੁਦਾ ਛੱਡ ਰਹੇ ਚਾਂਸਲਰ ਕਾਰਲ ਨੇਹਮਰ ਦੀ ਥਾਂ ਲੈਣਗੇ, ਜਿਨ੍ਹਾਂ ਨੇ ਗੱਠਜੋੜ ਬਣਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਅਸਫਲ ਹੋਣ ਤੋਂ ਬਾਅਦ ਹਫਤੇ ਦੇ ਅੰਤ ’ਚ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਨੇਹਮਰ ਸ਼ੁੱਕਰਵਾਰ ਨੂੰ ਅਹੁਦਾ ਛੱਡਣ ਦੀ ਯੋਜਨਾ ਬਣਾ ਰਹੇ ਹਨ। ਰਾਸ਼ਟਰਪਤੀ ਅਲੈਗਜ਼ੈਂਡਰ ਵਾਨ ਡੇਰ ਬੇਲੇਨਨ ਦੇ ਦਫਤਰ ਨੇ ਇਕ ਬਿਆਨ ’ਚ ਕਿਹਾ ਕਿ ਰਾਸ਼ਟਰਪਤੀ ਸ਼ੇਲੇਨਬਰਗ ਨੂੰ ਅੰਤਰਿਮ ਸਰਕਾਰ ਦੀ ਅਗਵਾਈ ਕਰਨ ਲਈ ਕਾਰਜਭਾਰ ਸੌਂਪਣਗੇ।