ਨਾ ਰੈੱਡ ਨਾ ਆਰੇਂਜ, ਜਾਰੀ ਹੋ ਗਿਆ ''ਬਲੈਕ'' ਅਲਰਟ ! ਹਸਪਤਾਲ ਵੀ ਹੋਣਗੇ ਬੰਦ
Tuesday, Jul 29, 2025 - 03:53 PM (IST)

ਇੰਟਰਨੈਸ਼ਨਲ ਡੈਸਕ- ਦੁਨੀਆ ਭਰ ਦੇ ਕਈ ਦੇਸ਼ਾਂ 'ਚ ਇਸ ਸਮੇਂ ਭਾਰੀ ਬਾਰਿਸ਼ ਨੇ ਕਹਿਰ ਵਰ੍ਹਾਇਆ ਹੋਇਆ ਹੈ। ਇਸੇ ਦੌਰਾਨ ਹਾਂਗਕਾਂਗ ਆਬਜ਼ਰਵੇਟਰੀ ਨੇ ਮੰਗਲਵਾਰ ਸਵੇਰੇ ਸਾਲ ਦਾ ਪਹਿਲਾ 'ਬਲੈਕ ਰੇਨ ਸਟਾਰਮ' ਅਲਰਟ ਜਾਰੀ ਕੀਤਾ ਹੈ।
'ਬਲੈਕ ਰੇਨ ਸਟਾਰਮ' (ਕਾਲੇ ਮੀਂਹ ਵਾਲਾ ਤੂਫ਼ਾਨ) ਅਲਰਟ ਦਰਸਾਉਂਦਾ ਹੈ ਕਿ ਹਾਂਗਕਾਂਗ ਦੇ ਕਈ ਇਲਾਕਿਆਂ 'ਚ 70 ਮਿਲੀਮੀਟਰ ਪ੍ਰਤੀ ਘੰਟਾ ਤੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਆਬਜ਼ਰਵੇਟਰੀ ਨੇ ਨੋਟ ਕੀਤਾ ਕਿ ਇੱਕ ਵਿਸ਼ਾਲ ਘੱਟ-ਦਬਾਅ ਵਾਲੇ ਟ੍ਰੱਫ ਕਾਰਨ ਤੇਜ਼ ਗਰਜ਼-ਤੂਫ਼ਾਨ ਦੇ ਨਾਲ ਲਾਮਾ ਟਾਪੂ 'ਤੇ ਖਾਸ ਤੌਰ 'ਤੇ ਭਾਰੀ ਬਾਰਿਸ਼ ਹੋਈ ਹੈ, ਜਿੱਥੇ 100 ਮਿਲੀਮੀਟਰ ਪ੍ਰਤੀ ਘੰਟਾ ਤੋਂ ਵੀ ਵੱਧ ਬਾਰਿਸ਼ ਹੋਈ ਹੈ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਵੱਜਣਗੇ 'ਖ਼ਤਰੇ ਦੇ ਘੁੱਗੂ' ! 1 ਅਗਸਤ ਤੱਕ ਹੋ ਗਿਆ ਵੱਡਾ ਐਲਾਨ
9:10AM: Black Rainstorm Warning Signal issuedhttps://t.co/yLOZTTP6xL pic.twitter.com/y2SnREnGs2
— Observatory HKO (@ObservatoryHK) July 29, 2025
ਵਿਭਾਗ ਐਮਰਜੈਂਸੀ ਸਥਿਤੀ 'ਚ ਫਸੇ ਲੋਕਾਂ ਦੀ ਸਹਾਇਤਾ ਲਈ ਸਰਕਾਰ ਨੇ ਆਰਜ਼ੀ ਰਿਹਾਇਸ਼ ਦਾ ਵੀ ਇੰਤਜ਼ਾਮ ਕੀਤਾ ਜਾਵੇਗਾ। ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਸਰਕਾਰ ਨੇ ਸਕੂਲ ਪ੍ਰਬੰਧਕਾਂ ਨੂੰ ਵੀ ਸਾਵਧਾਨ ਰਹਿਣ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਹਾਂਗਕਾਂਗ ਦੀ ਹਾਸਪਿਟਲ ਅਥਾਰਟੀ ਨੇ ਐਲਾਨ ਕੀਤਾ ਹੈ ਕਿ ਅਲਰਟ ਕਾਰਨ ਹਸਪਤਾਲ ਵੀ ਬੰਦ ਰਹਿਣਗੇ, ਹਾਲਾਂਕਿ ਜੋ ਮਰੀਜ਼ ਹੁਣ ਹਸਪਤਾਲਾਂ 'ਚ ਮੌਜੂਦ ਹਨ, ਉਨ੍ਹਾਂ ਦਾ ਇਲਾਜ ਜਾਰੀ ਰਹੇਗਾ ਤੇ ਹਸਪਤਾਲਾਂ 'ਚ ਐਮਰਜੈਂਸੀ ਸਹੂਲਤਾਂ ਜਾਰੀ ਰਹਿਣਗੀਆਂ।
ਇਸ ਤੋਂ ਪਹਿਲਾਂ 20 ਜੁਲਾਈ ਨੂੰ ਵੀ ਹਾਂਗਕਾਂਗ ਆਬਜ਼ਰਵੇਟਰੀ ਨੇ ਵਿਫ਼ਾ ਤੂਫ਼ਾਨ ਕਾਰਨ ਦੇਸ਼ 'ਚ ਤੂਫ਼ਾਨ ਦੀ ਸਭ ਤੋਂ ਵੱਡੀ ਚਿਤਾਵਨੀ ਜਾਰੀ ਕੀਤੀ ਸੀ। ਇਸ ਅਲਰਟ ਮੁਤਾਬਕ 118 ਕਿਲੋਮੀਟਰ ਤੱਕ ਦੀ ਗਤੀ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਤੂਫ਼ਾਨ ਕਾਰਨ ਦੇਸ਼ ਦੀਆਂ ਕਈ ਲੋਕ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਕਈ ਫਲਾਈਟਾਂ ਨੂੰ ਵੀ ਰੱਦ ਜਾਂ ਰੀਸ਼ੈਡਿਊਲ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਤੇ ਸਮੁੰਦਰੀ ਕੰਡਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e