ਜਨਤਕ ਥਾਂ ’ਤੇ ਹੀ ਕੀਤੇ ਗਏ ਅਪਰਾਧ ’ਚ SC-ST ਕਾਨੂੰਨ ਲਾਗੂ : ਇਲਾਹਾਬਾਦ ਹਾਈ ਕੋਰਟ

05/23/2024 10:19:04 AM

ਪ੍ਰਯਾਗਰਾਜ (ਭਾਸ਼ਾ) – ਇਲਾਹਾਬਾਦ ਹਾਈ ਕੋਰਟ ਨੇ ਆਪਣੇ ਇਕ ਫ਼ੈਸਲੇ ਵਿਚ ਕਿਹਾ ਕਿ ਜਾਣਬੁੱਝ ਕੇ ਅਪਮਾਨਿਤ ਕਰਨ ਦੇ ਕਾਰੇ ਲਈ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੂ) ਐਕਟ, 1989 (ਐੱਸ. ਸੀ.-ਐੱਸ. ਟੀ. ਐਕਟ) ਦੇ ਤਹਿਤ ਅਪਰਾਧ ਉਦੋਂ ਹੀ ਮੰਨਿਆ ਜਾਵੇਗਾ, ਜਦੋਂ ਇਹ ਜਨਤਕ ਥਾਂ ’ਤੇ ਕੀਤਾ ਗਿਆ ਹੋਵੇ। ਪਿੰਟੂ ਸਿੰਘ ਅਤੇ ਦੋ ਹੋਰਨਾਂ ਦੀ ਪਟੀਸ਼ਨ ਨੂੰ ਅੰਸ਼ਿਕ ਤੌਰ ’ਤੇ ਸਵੀਕਾਰ ਕਰਦੇ ਹੋਏ, ਜਸਟਿਸ ਵਿਕਰਮ ਡੀ. ਚੌਹਾਨ ਨੇ ਐੱਸ. ਸੀ.-ਐੱਸ. ਟੀ. ਐਕਟ ਦੀ ਧਾਰਾ 3 (1) (ਆਰ) ਦੇ ਤਹਿਤ ਅਪਰਾਧ ਲਈ ਤਿੰਨ ਪਟੀਸ਼ਨਕਰਤਾਵਾਂ ਖ਼ਿਲਾਫ਼ ਦਰਜ ਕੀਤੀ ਐੱਫ.ਆਈ.ਆਰ. ਨੂੰ ਰੱਦ ਕਰ ਦਿੱਤਾ। 

ਇਹ ਵੀ ਪੜ੍ਹੋ - ਅਮਰੀਕਾ 'ਚ ਵਾਪਰਿਆ ਭਿਆਨਕ ਹਾਦਸਾ: ਕਾਰ ਪਲਟਣ ਕਾਰਨ 3 ਭਾਰਤੀ ਵਿਦਿਆਰਥੀਆਂ ਦੀ ਮੌਤ

ਨਵੰਬਰ 2017 ਵਿਚ ਇਨ੍ਹਾਂ ਪਟੀਸ਼ਨਰਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਸੀ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਦੇ ਘਰ ਵਿਚ ਦਾਖਲ ਹੋ ਕੇ ਉਸ ਨੂੰ ਜਾਤੀ ਆਧਾਰਤ ਗਾਲ੍ਹਾਂ ਕੱਢੀਆਂ ਅਤੇ ਉਸ ਦੀ ਅਤੇ ਉਸਦੇ ਪਰਿਵਾਰ ਦੀ ਕੁੱਟਮਾਰ ਕੀਤੀ। ਸੁਣਵਾਈ ਦੌਰਾਨ ਇਹ ਦਲੀਲ ਦਿੱਤੀ ਗਈ ਕਿ ਇਹ ਅਪਰਾਧ ਸ਼ਿਕਾਇਤਕਰਤਾ ਦੇ ਘਰ ਦੇ ਅੰਦਰ ਹੋਇਆ ਸੀ, ਜੋ ਕਿ ਕੋਈ ਜਨਤਕ ਥਾਂ ਨਹੀਂ ਹੈ ਅਤੇ ਇਸ ਘਟਨਾ ਨੂੰ ਆਮ ਲੋਕਾਂ ਨੇ ਨਹੀਂ ਦੇਖਿਆ, ਇਸ ਲਈ ਐੱਸ. ਸੀ. ਐੱਸ. ਟੀ. ਕਾਨੂੰਨ ਤਹਿਤ ਕੋਈ ਅਪਰਾਧ ਨਹੀਂ ਬਣਦਾ। ਪਟੀਸ਼ਨਰ ਦੇ ਵਕੀਲ ਨੇ ਕਿਹਾ ਕਿ ਐੱਸ. ਸੀ.-ਐੱਸ. ਟੀ. ਕਾਨੂੰਨ ਤਹਿਤ ਅਪਰਾਧ ਉਦੋਂ ਹੀ ਬਣਦਾ ਹੈ, ਜਦੋਂ ਕਿਸੇ ਅਨੁਸੂਚਿਤ ਜਾਤੀ ਜਾਂ ਅਨੁਸੂਚਿਤ ਜਨਜਾਤੀ ਨਾਲ ਸਬੰਧਤ ਵਿਅਕਤੀ ਦਾ ਜਨਤਕ ਤੌਰ ’ਤੇ ਜਾਣਬੁੱਝ ਕੇ ਅਪਮਾਨ ਕੀਤਾ ਜਾਵੇ।

ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News