ਸਾਊਦੀ ਪ੍ਰਿੰਸ ਦੀ ਸ਼ਾਹੀ ਪਾਰਟੀ, 150 ਮਾਡਲਾਂ ਸਮੇਤ ਬੁੱਕ ਕੀਤਾ ਪੂਰਾ ਟਾਪੂ

Thursday, Sep 03, 2020 - 01:38 PM (IST)

ਸਾਊਦੀ ਪ੍ਰਿੰਸ ਦੀ ਸ਼ਾਹੀ ਪਾਰਟੀ, 150 ਮਾਡਲਾਂ ਸਮੇਤ ਬੁੱਕ ਕੀਤਾ ਪੂਰਾ ਟਾਪੂ

ਦੁਬਈ (ਬਿਊਰੋ): ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਇਹਨੀਂ ਦਿਨੀਂ ਇਕ ਵਾਰ ਫਿਰ ਚਰਚਾ ਵਿਚ ਹਨ। ਹੁਣ ਪ੍ਰਿੰਸ ਮੁੰਹਮਦ ਸਲਮਾਨ ਦੀ ਸ਼ਾਹੀ ਜੀਵਨ ਸ਼ੈਲੀ ਦੇ ਬਾਰੇ ਵਿਚ ਵੱਡਾ ਖੁਲਾਸਾ ਹੋਇਆ ਹੈ। ਇਕ ਨਵੀਂ ਕਿਤਾਬ ਵਿਚ ਦਾਅਵਾ ਕੀਤਾ ਗਿਆ ਹੈ ਕਿ ਸ਼ਹਿਜਾਦਾ ਸਲਮਾਨ ਨੇ ਮਾਲਦੀਵ ਦੇ ਇਕ ਪ੍ਰਾਈਵੇਟ ਟਾਪੂ 'ਤੇ ਸ਼ਾਨਦਾਰ ਪਾਰਟੀ ਦਿੱਤੀ ਸੀ। ਇਸ ਵਿਚ ਮਹਿਮਾਨਾਂ ਨੂੰ ਖੁਸ਼ ਕਰਨ ਦੇ ਲਈ ਬ੍ਰਾਜ਼ੀਲ, ਰੂਸ ਅਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ 150 ਮਾਡਲਾਂ ਨੂੰ ਲਿਆਂਦਾ ਗਿਆ ਸੀ।

ਬਲੱਡ ਐਂਡ ਆਇਲ ਨਾਮਕ: ਮੁਹੰਮਦ ਬਿਨ ਸਲਮਾਨ ਰੂਦਲੇਸ ਕਵੇਸਟ ਫੌਰ ਗਲੋਬਲ ਪਾਵਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹਨਾਂ 150 ਮਾਡਲਾਂ ਦੀ ਸੈਕਸੁਅਲੀ ਟ੍ਰਾਂਸਮਿਟਿਡ ਡਿਜੀਜ਼ (STD) ਦੀ ਜਾਂਚ ਕੀਤੀ ਗਈ ਸੀ। ਕਿਤਾਬ ਵਿਚ ਕਿਹਾ ਗਿਆ ਕਿ ਇਸ ਪਾਰਟੀ ਵਿਚ ਪ੍ਰਿੰਸ ਸਲਮਾਨ ਦੇ ਖਾੜੀ ਦੇਸ਼ਾਂ ਨਾਲ ਕੁਝ ਦਰਜਨ ਮਹਿਮਾਨ ਸ਼ਾਮਲ ਹੋਏ ਸਨ। ਇਸ ਪ੍ਰਾਈਵੇਟ ਟਾਪੂ ਨੂੰ ਦੁਨੀਆ ਦੇ ਸਭ ਤੋਂ ਸ਼ਾਨਦਾਰ ਅਤੇ ਮਹਿੰਗੇ ਥਾਵਾਂ ਦਾ ਦਰਜਾ ਹਾਸਲ ਸੀ। 

ਪੜ੍ਹੋ ਇਹ ਅਹਿਮ ਖਬਰ- ਗਰਮੀ ਲੱਗਣ 'ਤੇ ਫਲਾਈਟ ਦਾ ਐਮਰਜੈਂਸੀ ਦਰਵਾਜਾ ਖੋਲ੍ਹ ਵਿੰਗ 'ਤੇ ਟਹਿਲਣ ਲੱਗੀ ਬੀਬੀ (ਵੀਡੀਓ)

ਦੱਸਿਆ ਜਾ ਰਿਹਾ ਹੈ ਕਿ ਪ੍ਰਿੰਸ ਸਲਮਾਨ ਨੇ ਕਰੀਬ ਇਕ ਮਹੀਨੇ ਤੱਕ ਇੱਥੇ ਪਾਰਟੀ ਕਰਨ ਦੀ ਯੋਜਨਾ ਬਣਾਈ ਸੀ ਪਰ ਸਥਾਨਕ ਅਖਬਾਰਾਂ ਵਿਚ ਇਸ ਦਾ ਖੁਲਾਸਾ ਹੋ ਜਾਣ ਦੇ ਬਾਅਦ ਉਹਨਾਂ ਨੂੰ ਵਿਦੇਸ਼ੀ ਮਾਡਲਾਂ ਦੇ ਨਾਲ ਉੱਥੋਂ ਜਾਣਾ ਪਿਆ। ਪ੍ਰਿੰਸ ਨੇ ਪੂਰੇ ਟਾਪੂ, 300 ਕਰਮਚਾਰੀਆਂ, 48 ਪ੍ਰਾਈਵੇਟ ਵਿਲਾ ਅਤੇ ਬਰਫਬਾਰੀ ਕਰਨ ਵਾਲੀਆਂ ਮਸ਼ੀਨਾਂ ਨੂੰ ਕਿਰਾਏ 'ਤੇ ਲਿਆ ਸੀ। ਮਹਿਮਾਨਾਂ ਦੀ ਪ੍ਰਾਈਵੇਸੀ ਦਾ ਧਿਆਨ ਰੱਖਣ ਲਈ ਇਸ ਪਾਰਟੀ ਵਿਚ ਫੋਨ ਲਿਆਉਣ 'ਤੇ ਪਾਬੰਦੀ ਲਗਾਈ ਸੀ। ਸਾਰੇ ਮਹਿਮਾਨਾਂ ਨੂੰ ਸਿਰਫ ਨੋਕੀਆ 3310 ਫੋਨ ਲਿਆਉਣ ਦੀ ਇਜਾਜ਼ਤ ਸੀ। 

ਵਾਲ ਸਟ੍ਰੀਟ ਜਨਰਲ ਦੇ ਪੱਤਰਕਾਰ ਰਹੇ ਲੇਖਕਾਂ ਨੇ ਦਾਅਵਾ ਕੀਤਾ ਕਿ ਪ੍ਰਿੰਸ ਸਲਮਾਨ ਖੁਦ ਹੀ ਆਪਣੇ ਪੰਸਦੀਦਾ ਗਾਣੇ ਵਜਾਉਣ ਲੱਗੇ ਅਤੇ ਉੱਥੇ ਮੌਜੂਦ ਮਾਡਲਾਂ ਤੇ ਦੋਸਤਾਂ ਨੇ ਜੰਮ ਕੇ ਸਮਰਥਨ ਕੀਤਾ। ਮਹਿਮਾਨ ਪੂਰੀ ਰਾਤ ਪਾਰਟੀ ਕਰਦੇ ਅਤੇ ਦਿਨ ਵੇਲੇ ਸੁੱਤੇ ਰਹਿੰਦੇ। ਪ੍ਰਿੰਸ ਨੇ 50 ਕਰੋੜ ਡਾਲਰ ਵਿਚ ਇਕ ਫਾਈਵ ਸਟਾਰ ਬੇੜਾ ਬੁੱਕ ਕੀਤਾ ਸੀ। ਇਸ ਵਿਚ ਦੋ ਹੈਲੀਪੇਡ, ਮੂਵੀ ਥੀਏਟਰ ਅਤੇ ਪਾਣੀ ਦੇ ਅੰਦਰੋਂ ਸਮੁੰਦਰ ਵਿਚ ਦੇਖਣ ਦੀ ਸਹੂਲਤ ਮੌਜੂਦ ਸੀ।


author

Vandana

Content Editor

Related News