ਅਮਰੀਕੀ ਨੌ-ਸੈਨਾ ਦੇ ਅੱਡੇ ''ਤੇ ਹੋਏ ਹਮਲੇ ਦੀ ਸਾਊਦੀ ਕਿੰਗ ਨੇ ਕੀਤੀ ਨਿੰਦਾ

Sunday, Dec 08, 2019 - 02:01 AM (IST)

ਅਮਰੀਕੀ ਨੌ-ਸੈਨਾ ਦੇ ਅੱਡੇ ''ਤੇ ਹੋਏ ਹਮਲੇ ਦੀ ਸਾਊਦੀ ਕਿੰਗ ਨੇ ਕੀਤੀ ਨਿੰਦਾ

ਵਾਸ਼ਿੰਗਟਨ - ਅਮਰੀਕਾ ਦੇ ਇਕ ਅਧਿਕਾਰੀ ਨੇ ਆਖਿਆ ਕਿ ਫਲੋਰੀਡਾ ਦੇ ਨੌ-ਸੈਨਾ ਸਟੇਸ਼ਨ 'ਤੇ ਗੋਲੀਬਾਰੀ ਕਰਨ ਵਾਲਾ ਸ਼ੱਕੀ ਏਵੀਏਸ਼ਨ ਦਾ ਕੋਰਸ ਕਰਨ ਵਾਲਾ ਸਾਊਦੀ ਅਰਬ ਦਾ ਵਿਦਿਆਰਥੀ ਸੀ ਅਤੇ ਪ੍ਰਸ਼ਾਸਨ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਗੋਲੀਬਾਰੀ ਦਾ ਸਬੰਧ ਅੱਤਵਾਦੀ ਨਾਲ ਤਾਂ ਨਹੀਂ ਹੈ। ਪੈਂਸਾਕੋਲਾ 'ਚ ਨੌ-ਸੈਨਾ ਦੇ ਏਅਰ ਫੋਰਸ ਸਟੇਸ਼ਨ 'ਤੇ ਵੱਖ-ਵੱਖ ਦੇਸ਼ਾਂ ਦੇ ਫੌਜੀ ਪ੍ਰਤੀਨਿਧੀ ਮੌਜੂਦ ਸਨ। ਸ਼ੁੱਕਰਵਾਰ ਦੀ ਸਵੇਰ ਨੂੰ ਉਸ ਵਿਦਿਆਰਥੀ ਨੇ ਕਲਾਸਰੂਮ ਬਿਲਡਿੰਗ 'ਚ ਗੋਲੀਬਾਰੀ ਕੀਤੀ। ਇਸ ਹਮਲੇ 'ਚ ਹਮਲਾਵਰ ਸਮੇਤ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਵੀ ਹੋ ਗਏ। ਇਸ ਹਫਤੇ ਅਮਰੀਕਾ ਦੇ ਨੌ-ਸੈਨਾ ਅੱਡੇ 'ਤੇ ਗੋਲੀਬਾਰੀ ਦੀ ਇਹ ਦੂਜੀ ਘਟਨਾ ਹੈ।

ਉਥੇ ਹੀ ਸਾਊਦੀ ਅਰਬ ਦੇ ਸ਼ਾਹ ਸਲਮਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਫੋਨ ਕਰਕੇ ਫਲੋਰੀਡਾ 'ਚ ਨੌ-ਸੈਨਾ ਅੱਡੇ 'ਤੇ ਇਕ ਸਾਊਦੀ ਨਾਗਰਿਕ ਵੱਲੋਂ ਗੋਲੀਬਾਰੀ ਕਰਨ ਦੀ ਘਟਨਾ ਨੂੰ ਗਲਤ ਕੰਮ ਕਰਾਰ ਦਿੱਤਾ ਅਤੇ ਆਪਣੇ ਨਾਗਰਿਕ ਦੇ ਇਸ ਕੰਮ 'ਤੇ ਗੁੱਸਾ ਜ਼ਾਹਿਰ ਕੀਤਾ। ਟਰੰਪ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਸਾਊਦੀ ਅਰਬ ਦੇ ਸ਼ਾਹ ਸਲਮਾਨ ਨੇ ਫੋਨ ਕਰਕੇ ਫਲੋਰੀਡਾ ਨੇ ਪੈਂਸਾਕੋਲਾ 'ਚ ਹੋਏ ਹਮਲੇ 'ਚ ਜ਼ਖਮੀ ਹੋਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਮਿੱਤਰਾਂ ਦੇ ਪ੍ਰਤੀ ਦੁੱਖ ਸਾਂਝਾ ਕੀਤਾ। ਉਨ੍ਹਾਂ ਆਖਿਆ ਕਿ ਸ਼ਾਹ ਨੇ ਕਿਹਾ ਕਿ ਸਾਊਦੀ ਦੇ ਲੋਕ ਹਮਲਾਵਰ ਦੇ ਇਸ ਗਲਤ ਕੰਮ ਤੋਂ ਬੇਹੱਦ ਗੁੱਸਾ ਹਨ ਅਤੇ ਇਹ ਵਿਅਕਤੀ ਕਿਸੇ ਵੀ ਤਰ੍ਹਾਂ ਸਾਊਦੀ ਅਰਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਨੁਮਾਇੰਦਗੀ ਨਹੀਂ ਕਰਦਾ, ਜੋ ਅਮਰੀਕੀਆਂ ਨਾਲ ਪਿਆਰ ਕਰਦੇ ਹਨ।

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਫਲੋਰੀਡਾ ਸ਼ਹਿਰ 'ਚ ਸ਼ੁੱਕਰਵਾਰ ਨੂੰ ਇਕ ਹਮਲਾਵਰ ਨੇ ਨੌ-ਸੈਨਾ ਦੇ ਅੱਡੇ 'ਚ ਘੁੰਮ ਕੇ ਗੋਲੀਬਾਰੀ ਕਰ ਦਿੱਤੀ ਸੀ, ਜਿਸ 'ਚ 3 ਲੋਕਾਂ ਦੀ ਮੌਤ ਹੋ ਗਈ। ਜਵਾਬੀ ਕਾਰਵਾਈ 'ਚ ਹਮਲਾਵਰ ਵੀ ਢੇਰ ਕੀਤਾ ਗਿਆ। ਅਮਰੀਕਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫਲੋਰੀਡਾ ਦੇ ਨੌ-ਸੈਨਾ ਅੱਡੇ 'ਤੇ ਗੋਲੀਬਾਰੀ ਕਰਨ ਵਾਲਾ ਸ਼ੱਕੀ ਏਵੀਏਸ਼ਨ ਦਾ ਕੋਰਸ ਕਰਨ ਵਾਲਾ ਸਾਊਦੀ ਅਰਬ ਦਾ ਵਿਦਿਆਰਥੀ ਮੁਹੰਮਦ ਸਈਦ ਅਲਸ਼ਮਰਾਨੀ ਸੀ।


author

Khushdeep Jassi

Content Editor

Related News