ਸਾਊਦੀ ਦੇ ਕ੍ਰਾਊਨ ਪ੍ਰਿੰਸ ਸਲਮਾਨ ਨੇ ਲਗਵਾਇਆ ਕੋਰੋਨਾ ਟੀਕਾ, 5 ਲੱਖ ਲੋਕਾਂ ਨੇ ਕਰਵਾਈ ਰਜਿਸਟ੍ਰੇਸ਼ਨ
Saturday, Dec 26, 2020 - 08:56 AM (IST)
ਰਿਆਦ- ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਸਲਮਾਨ ਨੇ ਸ਼ੁੱਕਰਵਾਰ ਨੂੰ ਕੋਰੋਨਾ ਦੀ ਵੈਕਸੀਨ ਲਗਵਾਈ। ਸ਼ੁੱਕਰਵਾਰ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਉਨ੍ਹਾਂ ਨੂੰ ਦਿੱਤੀ ਗਈ ਤੇ ਸਿਹਤ ਮੰਤਰਾਲੇ ਵਲੋਂ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓ ਸਾਂਝੀਆਂ ਕੀਤੀਆਂ ਗਈਆਂ ਹਨ। ਦੱਸ ਦਈਏ ਕਿ ਇੱਥੇ ਮੰਗਲਵਾਰ ਤੋਂ ਹੀ ਕੋਰੋਨਾ ਟੀਕਾਕਰਣ ਦੀ ਸ਼ੁਰੂਆਤ ਹੋਈ ਹੈ।
ਸਾਊਦੀ ਦੇ ਸਿਹਤ ਮੰਤਰੀ ਤਵਫਿਕ ਅਲ ਰਾਬੀਆ ਨੇ ਕ੍ਰਾਊਨ ਪ੍ਰਿੰਸ ਦੀ ਇਸ ਪਹਿਲ ਲਈ ਧੰਨਵਾਦ ਕੀਤਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਕ੍ਰਾਊਨ ਪ੍ਰਿੰਸ ਟੀਕਾਕਰਣ ਪ੍ਰੋਗਰਾਮ ਨੂੰ ਲੈ ਕੇ ਕਾਫੀ ਉਤਸੁਕ ਰਹੇ ਅਤੇ ਇਸ ਬਾਰੇ ਵਿਚ ਮੰਤਰਾਲੇ ਤੋਂ ਲਗਾਤਾਰ ਜਾਣਕਾਰੀ ਲੈਂਦੇ ਰਹੇ ਤਾਂਕਿ ਸਾਊਦੀ ਦੇ ਨਾਗਰਿਕਾਂ ਤੇ ਨਿਵਾਸੀਆਂ ਨੂੰ ਕੋਰੋਨਾ ਦਾ ਸਭ ਤੋਂ ਵਧੀਆ ਟੀਕਾ ਦਿੱਤਾ ਜਾ ਸਕੇ।
ਇਹ ਵੀ ਪੜ੍ਹੋ- ਫਰਾਂਸ 'ਚ ਕੋਰੋਨਾ ਦਾ ਨਵਾਂ ਸਟ੍ਰੇਨ ਮਿਲਣ ਨਾਲ ਦਹਿਸ਼ਤ
ਸਿਹਤ ਮੰਤਰਾਲੇ ਵਲੋਂ ਜਾਰੀ ਵੀਡੀਓ ਵਿਚ ਪ੍ਰਿੰਸ ਸਲਮਾਨ ਮੁਸਕਰਾਉਂਦੇ ਹੋਏ ਟੀਕਾ ਲਗਵਾਉਂਦੇ ਨਜ਼ਰ ਆ ਰਹੇ ਹਨ। ਟੀਕਾ ਲਗਾਉਣ ਦੇ ਬਾਅਦ ਡਾਕਟਰਾਂ ਦੀ ਟੀਮ ਉਨ੍ਹਾਂ 'ਤੇ ਨਜ਼ਰ ਰੱਖ ਰਹੀ ਹੈ। ਦੱਸ ਦਈਏ ਕਿ ਸਾਊਦੀ ਅਰਬ ਵਿਚ ਕੋਰੋਨਾ ਦਾ ਵੈਕਸੀਨ ਲੈਣ ਲਈ 3 ਦਿਨ ਵਿਚ 5 ਲੱਖ ਲੋਕ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਸਾਊਦੀ ਅਰਬ ਦੇ ਨਾਗਰਿਕਾਂ ਨੂੰ ਰਿਕਾਰਡ ਟਾਈਮ ਵਿਚ ਸੁਰੱਖਿਅਤ ਅਤੇ ਕੌਮਾਂਤਰੀ ਮਾਨਤਾ ਪ੍ਰਾਪਤ ਟੀਕਾ ਉਪਲਬਧ ਕਰਾਉਣ ਲਈ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ- ਫਾਸਟੈਗ ਜ਼ਰੀਏ ਟੋਲ ਕੁਲੈਕਸ਼ਨ ਨੂੰ ਲੈ ਕੇ NHAI ਨੇ ਦਿੱਤੀ ਇਹ ਵੱਡੀ ਖ਼ਬਰ