ਸਾਊਦੀ ਅਰਬ ਦੀ ਇਸ ਕੰਪਨੀ ਨੇ ਕਮਾਈ ਦੇ ਮਾਮਲੇ ''ਚ ਐਪਲ ਨੂੰ ਛੱਡਿਆ ਪਿੱਛੇ

04/03/2019 1:08:23 AM

ਗੈਜੇਟ ਡੈਸਕ—ਸਾਊਦੀ ਅਰਬ ਦੀ ਆਇਲ ਫੀਲਡ ਕੰਪਨੀ ਸਾਊਦੀ ਅਰਾਮਕੋ ਦੁਨੀਆ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਕੰਪਨੀ ਬਣ ਗਈ ਹੈ। ਇਹ ਕੰਪਨੀ ਲੰਬ ਸਮੇਂ ਤੋਂ ਆਪਣੀ ਕਮਾਈ ਨੂੰ ਸੀਕ੍ਰੇਟ ਰੱਖਦੀ ਆਈ ਹੈ। ਪਰ ਹੁਣ ਕੰਪਨੀ ਨੇ ਦੱਸਿਆ ਕਿ ਪਿਛਲੇਸਾਲ ਕੰਪਨੀ ਨੇ 111.1 ਬਿਲੀਅਨ ਡਾਲਰ ਦੀ ਕਮਾਈ ਕੀਤੀ ਹੈ। ਇਸ ਅੰਕੜੇ ਨੂੰ ਦੇਖੀਏ ਤਾਂ ਇਹ ਕੰਪਨੀ ਹੁਣ ਤਕ ਦੁਨੀਆ 'ਚ ਕਿਸੇ ਨੂੰ ਵੀ ਪਿਛੇ ਛੱਡ ਦਿੱਤਾ ਹੈ। ਬਲੂਮਰਗ ਦੀ ਇਕ ਰਿਪੋਰਟ ਮੁਤਾਬਕ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਦੇ ਪ੍ਰਾਫਿਟ ਦੀ ਗੱਲ ਕਰੀਏ ਤਾਂ 2018 'ਚ ਸਭ ਤੋਂ ਜ਼ਿਆਦਾ ਨੈਟ ਇਨਕਮ ਸਾਊਦੀ ਅਮਰੀਕਾ ਦੀ ਰਹੀ ਹੈ। ਜੇਕਰ 2018 'ਚ ਐਪਲ, ਐਲਫਾਬੈਟ, ਜੇਪੀ ਮਾਰਗਨਲ ਚੇਸ, ਸ਼ੈਲ ਅਤੇ ਐਕਸਾਨ ਮੋਬਿਲ ਨੂੰ ਮਿਲਾ ਦੇਈਏ ਤਾਂ ਇਹ ਆਰਾਮਕੋ ਦੇ ਪ੍ਰਾਫਿਟ ਤੋਂ ਘੱਟ ਹੈ।

ਅਰਾਮਕੋ ਦੀ ਕਮਾਈ ਦੀ ਜਾਣਕਾਰੀ ਮਿਲਣ ਤੋਂ ਬਾਅਦ ਐਕਸਪਰਟਸ ਦਾ ਮੰਨਣਾ ਹੈ ਕਿ ਇਸ ਕੰਪਨੀ ਦੀ ਵੈਲਿਊ 1.5 ਟ੍ਰਿਲੀਅਨ ਹੋ ਸਕਦੀ ਹੈ ਭਾਵ ਐਪਲ ਅਤੇ ਐਮਾਜ਼ੋਨ ਤੋਂ ਵੀ ਉੱਤੇ। ਸੋਮਵਾਰ ਨੂੰ ਸਾਊਦੀ ਅਰਾਮਕੋ ਨੇ ਪਹਿਲੀ ਵਾਰ ਆਪਣੇ ਪ੍ਰਾਫਿਟ ਫਿਗਰ ਜਾਰੀ ਕੀਤੀ ਹੈ ਅਤੇ ਅਜਿਹਾ 40 ਸਾਲਾਂ 'ਚ ਕਦੇ ਵੀ ਨਹੀਂ ਹੋਇਆ ਹੈ। ਦੂਜੀ ਤੇਲ ਕੰਪਨੀਆਂ ਦੀ ਗੱਲ ਕਰੀਏ ਤਾਂ ਰਾਇਲ ਡੱਚ ਸ਼ੈਲ ਅਤੇ ਐਕਸਾਨ ਮੋਬਿਲ ਨੂੰ ਵੀ ਕੰਪਨੀ ਨੇ ਕਮਾਈ ਦੇ ਮਾਮਲੇ 'ਚ ਕਾਫੀ ਪਿੱਛੇ ਛੱਡ ਦਿੱਤਾ ਹੈ।

ਦੁਨੀਆ ਦਾ ਸਭ ਤੋਂ ਵੱਡਾ ਆਇਲ ਫੀਲਡ ਗਵਾਰ ਸਾਊਦੀ ਅਰਬ 'ਚ ਹੀ ਹੈ ਅਤੇ ਅਰਾਮਕੋ ਮੁਤਾਬਕ ਰੋਜ਼ਾਨਾ ਇਥੋ 3.8 ਮਿਲੀਅਨ ਬੈਰਲ ਪੰਪ ਕੀਤੇ ਜਾਂਦੇ ਹਨ। ਦੱਸਣਯੋਗ ਹੈ ਕਿ ਸਾਊਦੀ ਦੇ ਪ੍ਰਿੰਸ ਮੋਹਮੰਦ ਬਿਨ ਸਲਮਾਨ ਅੱਲ ਸਾਊਦ ਸਾਊਦੀ ਦੀ ਇਕਾਨਮੀ ਨੂੰ ਇਕ ਵੱਖ ਡਾਇਰੈਕਸ਼ਨ ਦੇਣਾ ਚਾਹੁੰਦੇ ਹਨ ਅਤੇ ਸ਼ਾਇਦ ਇਹ ਕਾਰਨ ਹੈ ਕਿ ਉਨ੍ਹਾਂ ਨੇ ਦੁਨੀਆ ਦੀਆਂ ਵੱਡੀਆਂ ਟੈਕਨਾਲੋਜੀਆਂ ਕੰਪਨੀਆਂ 'ਚ ਵੱਡੇ ਨਿਵੇਸ਼ ਕਰਨਾ ਸ਼ੁਰੂ ਕੀਤਾ ਹੈ।


Karan Kumar

Content Editor

Related News