ਸਾਊਦੀ ਅਰਬ ''ਚ ਔਰਤਾਂ ਨੂੰ ਇੰਝ ਦੱਸਿਆ ਜਾਵੇਗਾ ਕਿ ਪਤੀ ਲੈ ਰਹੇ ਨੇ ਤਲਾਕ

01/07/2019 1:24:09 PM

ਰਿਆਦ(ਏਜੰਸੀ)— ਸਾਊਦੀ ਅਰਬ 'ਚ ਇਕ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਔਰਤਾਂ ਨੂੰ ਉਨ੍ਹਾਂ ਦੇ ਪਤੀ ਵਲੋਂ ਜਾਣਕਾਰੀ ਦਿੱਤੇ ਬਿਨਾ ਤਲਾਕ ਨਹੀਂ ਦਿੱਤਾ ਜਾ ਸਕਦਾ। ਹੁਣ ਗੁਪਤ ਤਲਾਕ ਨੂੰ ਖਤਮ ਕਰਨ ਦੀ ਕੋਸ਼ਿਸ਼ ਤਹਿਤ ਅਦਾਲਤਾਂ ਟੈਕਸਟ ਮੈਸਜ ਭੇਜ ਕੇ ਔਰਤਾਂ ਨੂੰ ਉਨ੍ਹਾਂ ਦੀ ਵਿਆਹੁਤਾ ਸਥਿਤੀ ਬਾਰੇ ਜਾਣਕਾਰੀ ਦੇਣਗੀਆਂ।

ਨਿਆਂ ਮੰਤਰਾਲੇ ਨੇ ਇਸ ਕਦਮ ਨੂੰ ਸਵਿਕਾਰ ਕੀਤਾ ਹੈ, ਜਿਸ ਨਾਲ ਉਨ੍ਹਾਂ ਮਾਮਲਿਆਂ ਨੂੰ ਖਤਮ ਕਰਨ 'ਚ ਮਦਦ ਮਿਲੇਗੀ, ਜਿਨ੍ਹਾਂ 'ਚ ਪੁਰਸ਼ ਆਪਣੀਆਂ ਪਤਨੀਆਂ ਨੂੰ ਦੱਸੇ ਬਿਨਾ ਵਿਆਹ ਦੇ ਰਿਸ਼ਤੇ ਨੂੰ ਖਤਮ ਕਰ ਲੈਂਦੇ ਹਨ। ਟੈਕਸਟ ਮੈਸਜ ਤੋਂ ਭਾਵ ਹੋਵੇਗਾ ਕਿ ਔਰਤਾਂ ਨੂੰ ਉਨ੍ਹਾਂ ਦੀ ਵਿਆਹੁਤਾ ਸਥਿਤੀ ਬਾਰੇ ਪੂਰੀ ਜਾਣਕਾਰੀ ਦੇਣਾ, ਜੋ ਗੁਜ਼ਾਰਾ ਭੱਤੇ ਸਮੇਤ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ 'ਚ ਮਦਦਗਾਰ ਹੋਵੇਗਾ।

ਵਕੀਲ ਸਾਮਿਆ ਅਲ-ਹਿੰਦੀ ਨੇ ਦੱਸਿਆ ਕਿ ਔਰਤਾਂ ਨੂੰ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਤਲਾਕ ਦੇਣ ਖਿਲਾਫ ਅਦਾਲਤਾਂ 'ਚ ਅਪੀਲਾਂ ਦਾਇਰ ਕਰਵਾਉਣਾ ਆਮ ਗੱਲ ਹੋ ਗਈ ਹੈ ਭਾਵ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ।  ਕੁਝ ਸਮੇਂ ਤੋਂ ਸਾਊਦੀ ਅਰਬ 'ਚ ਕਾਫੀ ਬਦਲਾਅ ਹੋ ਰਹੇ ਹਨ। ਪਿਛਲੇ ਸਾਲ ਜੂਨ 'ਚ ਔਰਤਾਂ 'ਤੇ ਲੱਗੀ ਡਰਾਈਵਿੰਗ ਸਬੰਧੀ ਰੋਕ ਹਟਾਉਣ ਦੇ ਬਾਅਦ ਔਰਤਾਂ ਨੇ ਜਸ਼ਨ ਮਨਾਇਆ ਸੀ। ਦੱਸ ਦਈਏ ਕਿ ਇੱਥੇ ਲੰਬੇ ਸਮੇਂ ਤੋਂ ਔਰਤਾਂ ਦੇ ਵਾਹਨ ਚਲਾਉਣ 'ਤੇ ਰੋਕ ਸੀ। ਇਸ ਦੇ ਨਾਲ ਹੀ ਹੁਣ ਔਰਤਾਂ ਸਪੋਰਟਸ ਸਟੇਡੀਅਮ 'ਚ ਵੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਖੇਡਾਂ ਨੂੰ ਪੁਰਸ਼ਾਂ ਦਾ ਖੇਤਰ ਮੰਨਿਆ ਜਾਂਦਾ ਸੀ। ਸਾਊਦੀ ਤੇਲ 'ਤੇ ਨਿਰਭਰ ਅਰਥ-ਵਿਵਸਥਾ 'ਚ ਵਿਭਿੰਨਤਾ ਲਿਆਉਣ ਲਈ ਔਰਤਾਂ ਦੀ ਵਧੇਰੇ ਹਿੱਸੇਦਾਰੀ 'ਤੇ ਵੀ ਜ਼ੋਰ ਦੇ ਰਿਹਾ ਹੈ।


Related News